
2-3 ਦਿਨ ਪਹਿਲਾਂ ਕਤਲ ਹੋਣ ਦਾ ਖਦਸ਼ਾ
ਗੁਰਦਾਸਪੁਰ: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨੇੜਲੇ ਪਿੰਡ ਮੀਕਾ ਵਿਖੇ ਪਤੀ-ਪਤਨੀ ਦਾ ਭੇਦਭਰੇ ਹਾਲਾਤ ਚ ਕਤਲ ਹੋਣ ਦੀ ਜਾਣਕਾਰੀ ਮਿਲੀ ਹੈ। ਇਥੇ ਇਕ ਘਰ ਵਿਚੋਂ ਖੂਨ ਨਾਲ ਲੱਥ-ਪੱਥ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਸਾਬਕਾ ਫ਼ੌਜੀ ਲਸ਼ਕਰ ਸਿੰਘ (50) ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ (45) ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਦੋ ਦਿਨ ਤੋਂ ਲਾਪਤਾ ਧੀ ਪਹੁੰਚੀ ਘਰ; ਗੁੱਸੇ ਵਿਚ ਪਿਤਾ ਨੇ ਕੀਤਾ ਕਤਲ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੇ ਪ੍ਰਵਾਰਕ ਮੈਂਬਰ ਵਿਦੇਸ਼ ਵਿਚ ਰਹਿੰਦੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਤਲ 2-3 ਦਿਨ ਪਹਿਲਾਂ ਹੋਇਆ ਹੈ। ਮ੍ਰਿਤਕਾਂ ਦਾ ਪੁੱਤਰ ਮਨਪ੍ਰੀਤ ਸਿੰਘ ਦੁਬਈ ਵਿਚ ਰਹਿੰਦਾ ਹੈ, ਉਸ ਨੇ ਗੁਆਂਢੀਆਂ ਨੂੰ ਫੋਨ ਲਾਇਆ ਕਿ ਮੇਰੇ ਪਿਤਾ ਫੋਨ ਨਹੀਂ ਚੁੱਕਦੇ।
ਇਹ ਵੀ ਪੜ੍ਹੋ: ਜਾਪਾਨ ਵਿਚ ਆਇਆ 6 ਤੀਬਰਤਾ ਦਾ ਭੂਚਾਲ, ਤੁਰਕੀ 'ਚ ਵੀ ਮਹਿਸੂਸ ਹੋਏ ਝਟਕੇ
ਇਸ ਤੋਂ ਬਾਅਦ ਮ੍ਰਿਤਕ ਦੇ ਭਤੀਜੇ ਨੇ ਦੇਖਿਆ ਕਿ ਘਰ ਦਾ ਗੇਟ ਬਾਹਰੋ ਬੰਦ ਸੀ ਪਰ ਜਦੋਂ ਦੂਜੇ ਦਿਨ ਵੀ ਕੁੱਝ ਪਤਾ ਨਹੀਂ ਚੱਲਿਆ ਤਾਂ ਉਸ ਨੇ ਪਿੰਡ ਦੇ ਸਰਪੰਚ ਤੇ ਪੁਲਿਸ ਨੂੰ ਨਾਲ ਲੈ ਕੇ ਘਰ ਦੇ ਅੰਦਰ ਦੇਖਿਆ ਕਿ ਲਸ਼ਕਰ ਸਿੰਘ ਦੀ ਪਤਨੀ ਦੀ ਲਾਸ਼ ਕਮਰੇ ਵਿਚ ਪਈ ਸੀ। ਉਪਰਲੀ ਮੰਜ਼ਿਲ 'ਤੇ ਪਹੁੰਚ ਕੇ ਦੇਖਿਆ ਤਾਂ ਉਥੇ ਲਸ਼ਕਰ ਸਿੰਘ ਦੀ ਲਾਸ਼ ਪਈ ਮਿਲੀ। ਫਿਹਲਾਹ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।