ਮੋਟਰਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿਚ ਘੁੰਮਾਇਆ
ਅੰਮ੍ਰਿਤਸਰ: ਇਕ ਪਿਤਾ ਨੇ ਅਪਣੀ 16 ਸਾਲਾ ਧੀ ਦੇ ਚਰਿੱਤਰ 'ਤੇ ਸ਼ੱਕ ਕਰਦੇ ਹੋਏ ਬਿਨਾਂ ਗੱਲ ਕੀਤਿਆਂ ਉਸ ਦਾ ਕਤਲ ਕਰ ਦਿਤਾ। ਇੰਨਾ ਹੀ ਨਹੀਂ ਉਸ ਨੇ ਲਾਸ਼ ਨੂੰ ਅਪਣੇ ਮੋਟਰਸਾਈਕਲ ਨਾਲ ਬੰਨ੍ਹ ਕੇ ਪਿੰਡ ਦੇ ਦੁਆਲੇ ਘੁੰਮਾਇਆ। ਇਸ ਤੋਂ ਬਾਅਦ ਲਾਸ਼ ਨੂੰ ਰੇਲਵੇ ਲਾਈਨ 'ਤੇ ਸੁੱਟ ਦਿਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਮੁਲਜ਼ਮ ਪਿਤਾ ਫਰਾਰ ਹੈ।
ਇਹ ਵੀ ਪੜ੍ਹੋ: 8 ਸਾਲਾਂ ਵਿਚ ਢਾਈ ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ, 28 ਹਜ਼ਾਰ ਤੋਂ ਵੱਧ ਪੰਜਾਬੀ ਹੋਏ ਪਰਦੇਸੀ
ਘਟਨਾ ਅੰਮ੍ਰਿਤਸਰ ਨੇੜੇ ਟਾਂਗਰਾ ਦੇ ਪਿੰਡ ਮੁੱਛਲ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟੀ 2 ਦਿਨਾਂ ਤੋਂ ਘਰੋਂ ਲਾਪਤਾ ਸੀ। ਕਾਫੀ ਭਾਲ ਕਰਨ 'ਤੇ ਵੀ ਉਹ ਕਿਤੇ ਨਹੀਂ ਮਿਲੀ ਪਰ ਦੁਪਹਿਰ ਬਾਅਦ ਅਚਾਨਕ ਘਰ ਪਰਤ ਆਈ। ਇਸ ਤੋਂ ਬਾਅਦ ਗੁੱਸੇ 'ਚ ਆਏ ਪਿਤਾ ਨੇ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ।ਇਸ ਘਟਨਾ ਨੂੰ ਪਿੰਡ ਦੇ ਲੋਕਾਂ ਨੇ ਅਪਣੀਆਂ ਅੱਖਾਂ ਨਾਲ ਦੇਖਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਪਿੰਡ ਵਾਸੀਆਂ ਨੇ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ।
ਇਹ ਵੀ ਪੜ੍ਹੋ: ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ: ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਅੱਜ ਮੁੜ ਸੱਦਿਆ
ਮ੍ਰਿਤਕ ਦੀ ਮਾਂ ਨੇ ਦਸਿਆ ਕਿ ਬੇਟੀ ਦੋ ਦਿਨਾਂ ਤੋਂ ਲਾਪਤਾ ਸੀ। ਜਿਵੇਂ ਹੀ ਉਹ ਘਰ ਆਈ ਤਾਂ ਪਿਤਾ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਬਾਹਰ ਖਿੱਚ ਲਿਆ। ਇਸ ਤੋਂ ਬਾਅਦ ਉਸ ਨੇ ਨਾ ਤਾਂ ਕਿਸੇ ਨੂੰ ਪੁੱਛਿਆ ਅਤੇ ਨਾ ਹੀ ਪਿੱਛੇ ਮੁੜ ਕੇ ਦੇਖਿਆ। ਮਾਂ ਨੂੰ ਵੀ ਨਹੀਂ ਪਤਾ ਕਿ ਪਿਤਾ ਅਪਣੀ ਧੀ ਨੂੰ ਕਿਥੇ ਲੈ ਗਿਆ ਅਤੇ ਉਸ ਨਾਲ ਕੀ ਕੀਤਾ।
ਇਹ ਵੀ ਪੜ੍ਹੋ: ਔਰਤ ਦੇ ਹੱਕ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਵਧੀਆ ਕਦਮ
ਪਿਤਾ ਲਾਸ਼ ਨੂੰ ਮੋਟਰਸਾਈਕਲ ਦੇ ਪਿਛਲੇ ਹਿੱਸੇ ਨਾਲ ਬੰਨ੍ਹ ਕੇ ਰੇਲਵੇ ਲਾਈਨਾਂ ਕੋਲ ਲੈ ਗਿਆ ਪਰ ਇਸ ਬਾਰੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰ ਦਿਤਾ ਗਿਆ ਸੀ। ਪਿਤਾ ਦੀ ਕੋਸ਼ਿਸ਼ ਸੀ ਕਿ ਟਰੇਨ ਨੂੰ ਲਾਸ਼ ਦੇ ਉਪਰੋਂ ਲੰਘਾਇਆ ਜਾਵੇ ਅਤੇ ਸਾਰੀ ਘਟਨਾ ਨੂੰ ਹਾਦਸੇ ਦਾ ਰੂਪ ਦਿਤਾ ਜਾਵੇ। ਪਰ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।