
ਕਿਹਾ- ਇਹਨਾਂ ਨੂੰ ਠੀਕ-ਠਾਕ ਪੰਜਾਬ ਲਿਆਂਦਾ ਜਾਵੇ, ਨਾਜਾਇਜ਼ ਧੱਕਾ ਨਾ ਕੀਤਾ ਜਾਵੇ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ 6ਵੇਂ ਸ਼ੂਟਰ ਦੀ ਗ੍ਰਿਫ਼ਤਾਰੀ ਮਗਰੋਂ ਗੈਂਗਸਟਰ ਗੋਲਡੀ ਬਰਾੜ ਨਾਂ ਦੇ ਫੇਸਬੁੱਕ ਅਕਾਊਂਟ ਤੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਾਜਿੰਦਰ ਜੋਕਰ ਨੂੰ ਨੇਪਾਲ ਬਾਰਡਰ ਤੋਂ ਨੇਪਾਲ ਪੁਲਿਸ ਨੇ ਫੜਿਆ ਹੈ। ਦਿੱਤੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਨਹੀਂ।
ਪੋਸਟ ਵਿਚ ਅੱਗੇ ਲਿਖਿਆ, “ਇਹਨਾਂ ਵੀਰਾਂ ਨੂੰ ਠੀਕ-ਠਾਕ ਪੰਜਾਬ ਲਿਆਂਦਾ ਜਾਵੇ, ਬਣਦੀ ਕਾਰਵਾਈ ਕੀਤੀ ਜਾਵੇ, ਨਾਜਾਇਜ਼ ਧੱਕਾ ਨਾ ਕੀਤਾ ਜਾਵੇ”। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਛੇਵੇਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਵੀ ਉਸ ਦੇ ਦੋ ਹੋਰ ਸਹਿਯੋਗੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਮੂਸੇਵਾਲਾ ਦਾ ਕਤਲ 6 ਸ਼ਾਰਪ ਸ਼ੂਟਰਾਂ ਦੇ ਗਰੁਪਾਂ ਵਲੋਂ ਕੀਤਾ ਗਿਆ ਸੀ। ਇਸ ਵਿਚੋਂ ਤਿੰਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕੇ ਹਨ ਅਤੇ ਦੋ ਨੂੰ ਪੰਜਾਬ ਪੁਲਿਸ ਨੇ ਮੁਕਾਬਲੇ ਵਿਚ ਢੇਰ ਕਰ ਦਿਤਾ ਸੀ। ਸਿਰਫ਼ ਹੁਣ ਦੀਪਕ ਮੁੰਡੀ ਦੀ ਇਹਨਾਂ ਸ਼ਾਰਪ ਸ਼ੂਟਰ ਵਿਚੋਂ ਫ਼ਰਾਰ ਸੀ, ਜੋ ਆਖ਼ਰ ਨੇਪਾਲ ਬਾਰਡਰ ਤੋਂ ਪਛਮੀ ਬੰਗਾਲ ਖੇਤਰ ਵਿਚ ਪੁਲਿਸ ਦੇ ਹੱਥ ਆ ਗਿਆ ਹੈ।