
ਆਮ ਆਦਮੀ ਪਾਰਟੀ ਦੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਕਾਲੀਆਂ ਵਲੋਂ ਰੋਜ਼ਾਨਾ ਸਪੋਕਸਮੈਨ ਅਤੇ ਸਪੋਕਸਮੈਨ ਵੈਬ ਟੀ ਵੀ ਦਾ ਬਾਈਕਾਟ ਕਰਨ.......
ਸੁਨਾਮ ਊਧਮ ਸਿੰਘ ਵਾਲਾ : ਆਮ ਆਦਮੀ ਪਾਰਟੀ ਦੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਕਾਲੀਆਂ ਵਲੋਂ ਰੋਜ਼ਾਨਾ ਸਪੋਕਸਮੈਨ ਅਤੇ ਸਪੋਕਸਮੈਨ ਵੈਬ ਟੀ ਵੀ ਦਾ ਬਾਈਕਾਟ ਕਰਨ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜ਼ੀਠੀਆ (ਸਾਲਾ-ਭਣੋਈਆ) ਦਸਣਗੇ ਕਿ ਅਸੀਂ ਕਿਹੜਾ ਅਖ਼ਬਾਰ ਪੜ੍ਹਈਏ ਅਤੇ ਕਿਹੜਾ ਚੈਨਲ ਦੇਖੀਏ।
ਉਨ੍ਹਾਂ ਕਿਹਾ ਕਿ ਹੱਕ ਸੱਚ ਦੇ ਅਲੰਬਰਦਾਰ ਰੋਜ਼ਾਨਾ ਸਪੋਕਸਮੈਨ ਨੇ ਸਿੱਖ ਧਰਮ ਪ੍ਰਤੀ ਲੋਕਾਂ ਨੂੰ ਬੇਬਾਕੀ ਨਾਲ ਜਾਣੂੰ ਕਰਵਾਇਆ ਹੈ ਅਤੇ ਅਜਿਹਾ ਸੱਚ ਬਾਦਲਕਿਆਂ ਨੂੰ ਚੰਗਾ ਨਹੀਂ ਲੱਗ ਰਿਹਾ। ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਮੀਡੀਆ ਦੀ ਆਜ਼ਾਦੀ ਲਈ ਉਹ ਸਪੋਕਸਮੈਨ ਨਾਲ ਹਿੱਕ ਡਾਹ ਕੇ ਖੜਣਗੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਅਕਾਲੀਆਂ ਵਲੋਂ ਬਾਈਕਾਟ ਦੀ ਦਿਤੀ ਗਿੱਦੜਭਵਕੀ ਤੋਂ ਰਤਾ ਭਰ ਵੀ ਡਰਨ ਦੀ ਲੋੜ ਨਹੀਂ ਹੈ। ਸੂਬੇ ਦੇ ਲੋਕ ਅਕਾਲੀਆਂ ਦੇ ਕਿਰਦਾਰ ਤੋਂ ਭਲੀਭਾਂਤ ਜਾਣੂੰ ਹੋ ਚੁਕੇ ਹਨ।