
ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਮ ਦੇ ਉਮੀਦਵਾਰਾ ਦੀ ਚੋਣ ਸਰਗਰਮੀ ਨੂੰ ਤਿੱਖਾ ਕਰਦੇ ਹੋਇਆ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ..........
ਭੀਖੀ : ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਮ ਦੇ ਉਮੀਦਵਾਰਾ ਦੀ ਚੋਣ ਸਰਗਰਮੀ ਨੂੰ ਤਿੱਖਾ ਕਰਦੇ ਹੋਇਆ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਚੋਣ ਹਲਕਾਂ ਹੀਰੋ ਕਲਾਂ, ਹਮੀਰਗੜ੍ਹ ਢੈਪਈ, ਧਲੇਵਾ, ਕੋਟੜਾ ਅਤੇ ਅਕਲੀਆਂ ਦਾ ਤੂਫਾਨੀ ਦੌਰਾ ਕੀਤਾ। ਇਸ ਦੌਰਾਨ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਮ ਆਗੂ ਨੇ ਕਿਹਾ ਕਿ ਸੂਬੇ ਦੇ ਲੋਕਾ ਦੀ ਲੁੱਟ-ਘਸੁੱਟ ਲਈ ਕੈਪਟਨ ਅਤੇ ਬਾਦਲ ਇੱਕੋ ਸਿੱਕੇ ਦੇ ਦੋ ਪਾਸੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਿਹੱਥੇ ਤੇ ਨਿਰਦੋਸ਼ ਲੋਕਾਂ ਤੇ ਕੀਤੀ ਫਾਇਰਿੰਗ'ਚ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਬਾਦਲ ਪਰਵਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਹਰਬਾ ਵਰਤ ਰਹੇ ਹਨ। ਇਸ ਮੌਕੇ ਲੋਕਾਂ ਸਾਹਮਣੇ ਅਪਣੀ ਪਾਰਟੀ ਦਾ ਏਜੰਡਾ ਰੱਖਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤ ਸੰਸਥਾਵਾਂ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਸਮੂਹ ਪਿੰਡਾਂ ਵਿੱਚ ਪੰਚਾਇਤਾ ਦੀ ਚੋਣ ਸਰਬਸੰਮਤੀ ਨਾਲ ਹੋਵੇ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿਚ ਸਿਹਤ ਅਤੇ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਜਿਆਦਾ ਬਲ ਦੇਣਗੇ
ਇਸ ਲਈ ਲੋੜੀਦੇ ਵਿਕਾਸ ਵਾਸਤੇ ਉਹ ਭ੍ਰਿਸ਼ਟਾਚਾਰ ਮੁਕਤ ਤੰਤਰ ਮੁਹੱਇਆਂ ਕਰਵਾਉਣ ਲਈ ਦ੍ਰਿੜ ਸੰਕਲਪ ਹਨ। ਉਨ੍ਹਾਂ ਪੰਚਾਇਤ ਸੰਮਤੀ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਦੀ ਜਿੱਤ ਲਈ ਵੋਟਾਂ ਦੀ ਮੰਗ ਕਰਦਿਆ ਕਿਹਾ ਕਿ ਆਪ ਦੇ ਕਾਰਕੁੰਨ ਸਿੱਦਤ ਨਾਲ ਲੋਕ ਸੇਵਾ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹੀਰੋ ਕਲਾਂ ਜੋਨ ਦੇ ਉਮੀਦਵਾਰ ਨਿਰਭੇ ਸਿੰਘ, ਹਮੀਰਗੜ੍ਹ ਢੈਪਈ ਜੋਨ ਦੇ ਉਮੀਦਵਾਰ ਜਗਮੀਤ ਸਿੰਘ ਸਵੀ, ਧਲੇਵਾ ਜੋਨ ਦੇ ਕੁੰਦਨ ਸਿੰਘ ਅਤੇ ਕੋਟੜਾ ਜੋਨ ਦੇ ਉਮੀਦਵਾਰ ਰਣਜੀਤ ਸਿੰਘ, ਮਾਸਟਰ ਵਰਿੰਦਰ ਸੋਨੀ, ਪਰਵਿੰਦਰ ਸਿੰਘ ਕੂੰਨਰ ਆਦਿ ਆਮ ਆਦਮੀ ਪਾਰਟੀ ਦੇ ਕਾਰਕੁੰਨ ਮੌਜੂਦ ਸਨ।