ਬਾਦਲ ਆਰ.ਐਸ.ਐਸ. ਵਾਸਤੇ ਕੰਮ ਕਰ ਰਹੇ ਹਨ : ਇੰਦਰਜੀਤ ਸਿੰਘ ਜ਼ੀਰਾ
Published : May 22, 2019, 1:57 am IST
Updated : May 22, 2019, 1:57 am IST
SHARE ARTICLE
Inderjit Singh Zira
Inderjit Singh Zira

ਬਾਦਲ ਰਾਜ ਦੌਰਾਨ ਹਮੇਸ਼ਾ ਪੰਥ ਵਿਰੋਧੀ ਵਿਸ਼ੇਸ਼ ਤੌਰ 'ਤੇ ਨਿਵਾਜੇ ਗਏ

ਸ੍ਰੀ ਮੁਕਤਸਰ ਸਾਹਿਬ : ਪੰਥਕ ਹਲਕੇ ਪੂਰੀ ਤਰ੍ਹਾਂ ਜਾਣ ਚੁਕੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਆਰ.ਐਸ.ਐਸ. ਵਾਸਤੇ ਕੰਮ ਕਰ ਰਹੇ ਹਨ, ਸਿੱਖ ਕੌਮ ਦਾ ਜਿੰਨਾ ਨੁਕਸਾਨ ਬਾਦਲ ਦੀ ਅਗਵਾਈ ਦੌਰਾਨ ਹੋਇਆ ਅਤੇ ਜਿਸ ਤਰ੍ਹਾਂ ਸਿੱਖ ਵਿਰੋਧੀ ਖ਼ੇਮੇ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਵਿਅਕਤੀਆਂ ਨੂੰ ਨਿਵਾਜਿਆ ਗਿਆ ਉਹ ਹੁਣ ਇਤਿਹਾਸ ਦਾ ਹਿੱਸਾ ਬਣ ਚੁਕਿਆ ਹੈ।

Parkash Singh BadalParkash Singh Badal

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹ ਅੱਜ ਇਥੇ ਹਰਪਾਲ ਸਿੰਘ ਕਾਨਿਆਂ ਵਾਲੀ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਸਨ। ਸ. ਜ਼ੀਰਾ ਨੇ ਅੱਗੇ ਕਿਹਾ ਕਿ ਬਾਦਲ ਪਰਵਾਰ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਚੁਕੀਆਂ ਪੰਥਕ ਸੰਸਥਾਵਾਂ ਵਿਸ਼ੇਸ਼ ਕਰ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਚਾਉਣ ਵਾਸਤੇ ਸਿੱਖ-ਪੰਥ ਨੂੰ ਯੋਜਨਾਬਧ ਸੰਘਰਸ਼ ਕਰਨਾ ਪਵੇਗਾ।

Inderjit Singh ZiraInderjit Singh Zira

ਉਨ੍ਹਾਂ ਕਿਹਾ ਕਿ ਧਰਮ-ਯੁੱਧ ਮੋਰਚੇ, ਜੂਨ-84 ਅਤੇ ਉਸ ਤੋਂ ਬਾਅਦ ਸਿੱਖ ਵਿਰੋਧੀ ਖ਼ੇਮੇ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਵਿਅਕਤੀ ਬਾਦਲ ਰਾਜ ਦੌਰਾਨ ਵਿਸ਼ੇਸ਼ ਤੌਰ ਨਿਵਾਜੇ ਗਏ ਜਿਸ ਸਦਕਾ ਉਨ੍ਹਾਂ ਹੌਂਸਲੇ ਵਧੇ ਅਤੇ ਇਨ੍ਹਾਂ ਦੇ ਜ਼ੁਲਮਾਂ ਦੇ ਸ਼ਿਕਾਰ ਹੋਏ ਸਿੱਖਾਂ ਨੂੰ ਨਾਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement