ਲੋਕਤੰਤਰ 'ਤੇ ਸਰਕਾਰ ਦਾ ਕਬਜ਼ਾ, ਛੇਤੀ ਹੀ ਆਏਗੀ ਵੱਡੀ ਕ੍ਰਾਂਤੀ : ਪ੍ਰਸ਼ਾਂਤ ਭੂਸ਼ਣ
Published : Oct 11, 2020, 6:15 am IST
Updated : Oct 11, 2020, 6:15 am IST
SHARE ARTICLE
image
image

ਲੋਕਤੰਤਰ 'ਤੇ ਸਰਕਾਰ ਦਾ ਕਬਜ਼ਾ, ਛੇਤੀ ਹੀ ਆਏਗੀ ਵੱਡੀ ਕ੍ਰਾਂਤੀ : ਪ੍ਰਸ਼ਾਂਤ ਭੂਸ਼ਣ

ਕਿਹਾ, ਸਿੱਖ ਤੇ ਪੰਜਾਬ ਹੀ ਦਲੇਰੀ ਨਾਲ ਆਵਾਜ਼ ਚੁੱਕ ਸਕਦੇ ਹਨ
 

ਚੰਡੀਗੜ੍ਹ, 10 ਅਕਤੂਬਰ (ਸੁਰਜੀਤ ਸਿੰਘ ਸੱਤੀ/ਅਮਰਜੀਤ ਬਠਲਾਣਾ) ਦੇਸ਼ ਦੇ ਉੱਘੇ ਕ੍ਰਾਂਤੀਕਾਰੀ ਪ੍ਰਸ਼ਾਂਤ ਭੂਸ਼ਣ ਨੇ ਇਥੇ ਚੰਡੀਗੜ੍ਹ ਵਿਖੇ ਜਾਗਦਾ ਪੰਜਾਬ ਮੰਚ ਵਲੋਂ ''ਭਾਰਤੀ ਲੋਕਤੰਤਰ ਦਾ ਸੰਕਟ'' ਵਿਸ਼ੇ 'ਤੇ ਕਰਵਾਈ ਗਈ ਮਿਲਣੀ ਦੌਰਾਨ ਕਿਹਾ ਕਿ ਲੋਕਤੰਤਰ ਦੀਆਂ ਸੰਸਥਾਵਾਂ 'ਤੇ ਸਰਕਾਰ ਦਾ ਕਬਜ਼ਾ ਹੋ ਚੁੱਕਾ ਹੈ ਤੇ ਅਜਿਹੇ ਵਿਚ ਅੰਦੋਲਨ ਤੇ ਸੰਘਰਸ਼ ਹੋਣੇ ਲਾਜ਼ਮੀ ਹਨ ਤੇ ਛੇਤੀ ਹੀ ਵੱਡੀ ਕ੍ਰਾਂਤੀ ਆਏਗੀ। ਪਿਛਲੇ ਸਮੇਂ 'ਚ ਹੋਏ ਘਟਨਾਕ੍ਰਮਾਂ, ਜਿਨ੍ਹਾਂ ਵਿਚ ਸਿਟੀਜ਼ਨ ਅਮੈਂਡਮੈਂਟ ਬਿਲ (ਸੀਏਏ) ਪਾਸ ਕਰਨਾ,  ਮੀਡੀਆ ਰਾਹੀਂ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਰੀਆ ਚੱਕਰਵਰਤੀ ਨੂੰ ਵਿਖਾ ਕੇ ਲੋਕਾਂ ਦਾ ਧਿਆਨ ਹੋਰ ਮੁੱਦਿਆਂ ਤੋਂ ਭਟਕਾਉਣਾ, ਹਾਥਰਸ (ਯੂਪੀ) ਵਿਖੇ ਦਲਿਤ ਕੁੜੀ ਨਾਲ ਜਬਰ ਜਨਾਹ ਉਪਰੰਤ ਤਸ਼ੱਦਦ ਕਾਰਨ ਮੌਤ ਹੋਣਾ, ਰਾਜਸਭਾ ਵਿਚ ਬਹੁਮਤ ਨਾ ਹੋਣ ਦੇ ਬਾਵਜੂਦ ਖੇਤੀ ਬਿਲਾਂ ਨੂੰ ਜ਼ਬਰਦਸਤੀ ਪਾਸ ਕਰਨਾ, ਸੁਪਰੀਮ ਕੋਰਟ ਵਲੋਂ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਦੀ ਥਾਂ ਨੂੰ ਲੈ ਕੇ ਆਏ ਫ਼ੈਸਲੇ ਅਤੇ ਝਾਰਖੰਡ ਵਿਖੇ ਸਮਾਜ ਸੇਵੀ ਟੇਮ ਸਵਾਮੀ ਵਿਰੁਧ ਯੂਏਪੀਏ ਦਾ ਮਾਮਲਾ ਬਣਾਉਣ ਦੀਆਂ ਮਿਸਾਲਾਂ ਦਿੰਦਿਆਂ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਭਾਰਤ ਵਿਚ ਲੋਕਤੰਤਰ ਲਗਭਗ ਖ਼ਤਮ ਹੋ ਚੁੱਕਾ ਹੈ। ਸੰਸਦ, ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਮੀਡੀਆ 'ਤੇ ਸਰਕਾਰ ਦਾ ਕਬਜ਼ਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਮੀਆਂ ਉਜਾਗਰ ਕਰਨਾ ਆਮ ਨਾਗਰਿਕ ਦਾ ਫ਼ਰਜ਼ ਹੈ ਪਰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੁਣ ਖ਼ਤਮ ਹੋ ਚੁੱਕੀ ਹੈ ਤੇ ਜੇਕਰ ਕੋਈ ਕਿਸੇ ਗ਼ਲਤ ਕਾਰਵਾਈ ਵਿਰੁਧ ਆਵਾਜ਼ ਚੁੱਕਦਾ ਹੈ ਤਾਂ ਉਸ ਵਿਰੁਧ ਦੇਸ਼ ਧ੍ਰੋਹ ਦਾ ਕੇਸ ਦਰਜ ਕਰ ਦਿਤਾ ਜਾਂਦਾ ਹੈ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਜੇਲ ਦਾ ਡਰ ਵਿਖਾਉਂਦੀ ਹੈ ਪਰ ਸਰਕਾਰ ਦੇ ਹਥਕੰਡਿਆਂ ਨਾਲ ਲੋਕਾਂ ਦੇ ਮਨਾਂ ਵਿਚੋਂ ਇਹ ਡਰ ਨਿਕਲ ਚੁੱਕਾ ਹੈ ਤੇ ਲੋਕਤੰਰਤ ਦੀ
ਆਜਾਦੀ ਲਈ ਛੇਤੀ ਹੀ ਮਹਾਤਮਾ ਗਾਂਧੀ ਤੇ ਜੈ ਪ੍ਰਕਾਸ਼ ਨਰਾਇਣ ਵਰਗੀ ਕ੍ਰਾਂਤੀ ਆਵੇਗੀ ਤੇ ਪੰਜਾਬ ਤੇ ਖਾਸ ਕਰਕੇ ਸਿੱਖ ਇਸ ਕ੍ਰਾਂਤੀ ਵਿਚ ਖਾਸ ਭੂਮਿਕਾ ਅਦਾ ਕਰਨਗੇ, ਕਿਉਂਕਿ ਇਹ ਦਲੇਰ ਕੌਮ ਹੈ ਤੇ ਹਰੇਕ ਵਧੀਕੀ ਵਿਰੁੱਧ ਹਮੇਸ਼ਾ ਡਟ ਕੇ ਖੜ੍ਹੀ ਹੈ। ਉਨ੍ਹਾਂ ਨੌਜਵਾਨਾਂ ਤੇ ਆਮ ਨਾਗਰਿਕਾਂ ਨੂੰ ਹੋਕਾ ਦਿੱਤਾ ਕਿ ਉਹ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਪ੍ਰਤੀ ਅੱਗੇ ਆਉਣ।
 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਂਤ ਭੂਸ਼ਣ।  (ਸੰਤੋਖ ਸਿੰਘ)
 

imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement