
5 ਸਾਲ ਬਾਅਦ ਵੀ ਧੀ ਦੇ ਕਾਤਲਾਂ ਨੂੰ ਸਜ਼ਾ ਨਾ ਮਿਲਣ 'ਤੇ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਨੋਟ 'ਚ ਬਿਆਨਿਆ ਦਰਦ
ਅੰਮ੍ਰਿਤਸਰ, 10 ਅਕਤੂਬਰ (ਪਪ) : ਅੰਮ੍ਰਿਤਸਰ ਦੇ ਸੁੰਦਰ ਨਗਰ 'ਚ ਪਤੀ-ਪਤਨੀ ਨੇ ਜ਼ਹਿਰ ਖਾ ਕੇ ਆਤਮ ਹਤਿਆ ਕਰ ਲਈ ਜਿਸ ਦਾ ਪਤਾ ਸ਼ਨਿਚਰਵਾਰ ਸਵੇਰੇ ਲਗਿਆ। ਪੁਲਿਸ ਨੂੰ ਇਸ ਸਬੰਧ 'ਚ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਰਾਮ ਬਾਗ ਥਾਣੇ ਦੀ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਖ਼ੁਦਕੁਸ਼ੀ ਨੋਟ 'ਚ ਆਤਮ-ਹਤਿਆ ਕਰਨ ਵਾਲੇ ਰਜਿੰਦਰ ਕੁਮਾਰ ਨੇ ਲਿਖਿਆ ਹੈ- 'ਮੇਰੀ ਬੇਟੀ ਸਾਰਿਕਾ ਦਾ ਵਿਆਹ 2011 'ਚ ਨਿਤਿਨ ਨਾਲ ਹੋਇਆ ਸੀ ਜਿਸ ਨੇ ਉਸ ਨੂੰ 2015 'ਚ ਜ਼ਹਿਰ ਦੇ ਕੇ ਮਾਰ ਦਿਤਾ। ਨਿਤਿਨ ਅਜੇ ਤਕ ਫ਼ਰਾਰ ਚਲ ਰਿਹਾ ਹੈ। ਮੋਹਕਮਪੁਰਾ ਥਾਣੇ ਦੀ ਪੁਲਿਸ ਇਸ ਸਬੰਧ 'ਚ ਠੀਕ ਢੰਗ ਨਾਲ ਕਾਰਵਾਈ ਨਹੀਂ ਕਰ ਰਹੀ। ਮੋਹਕਮਪੁਰ ਪੁਲਿਸ ਤੋਂ ਬਹੁਤ ਪ੍ਰੇਸ਼ਾਨ ਹਾਂ। ਅਸੀਂ ਅਪਣੀ ਧੀ ਬਗੈਰ ਨਹੀਂ ਰਹਿ ਸਕਦੇ। ਇਸ ਲਈ ਸਾਡੇ ਵਲੋਂ ਚੁੱਕੇ ਜਾ ਰਹੇ ਕਦਮ ਲਈ ਮੋਹਕਮਪੁਰ ਪੁਲਿਸ, ਧੀ ਦੀ ਸੱਸ, ਸਹੁਰਾ, ਦਿਓਰ ਤੇ ਦਰਾਣੀ ਜ਼ਿੰਮੇਵਾਰ ਹੋਣਗੇ। ਅਲਵਿਦਾ! ਰਾਮ ਬਾਗ ਥਾਣੇ ਦੀ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।image