
ਇਸ ਮਿਕਸਚਰ ਵਿਚ ਕਰੀਬਨ ਇਕ ਕਿਲੋ ਸ਼ਹਿਦ ਪਾ ਕੇ ਚਟਨੀ ਬਣ ਜਾਂਦੀ ਹੈ, ਜੋ ਥੋੜ੍ਹੇ ਸਮੇਂ ਲਈ ਲੋਹੇ ਦੇ ਭਾਂਡੇ ਵਿਚ ਪਾ ਕੇ ਰੱਖੀ ਜਾਵੇ ਤਾਂ ਇਹ ਹੋਰ ਵੀ ਪੌਸ਼ਟਿਕ ਹੋ ਜਾਂਦੀ..
ਯੂਨਾਨੀ ਪਧਤੀ ਵਿਚ ਸਮੁੱਚੀ ਸਿਹਤ ਰਖਿਆ ਲਈ ਵਿਸ਼ੇਸ਼ ਕਰ ਕੇ ਬਜ਼ੁਰਗਾਂ ਲਈ ਇਕ ਦਵਾਈ 'ਮਾਜੂਕ ਫਲਸਫਾ' ਬੜੀ ਮਸ਼ਹੂਰ ਹੈ ਤੇ ਹਮਦਰਦ ਵਗ਼ੈਰਾ ਤੋਂ ਵੀ ਮਿਲ ਜਾਂਦੀ ਹੈ। ਇਸ ਵਿਚ ਤ੍ਰਿਫ਼ਲਾ (ਹਰੜ, ਬਹੇੜੇ, ਆਂਵਲਾ), ਤ੍ਰਿਜਾ (ਜੀਰਾ, ਜਵੈਣ, ਸੌਂਫ਼), ਤ੍ਰਿਕੁਟ (ਕਾਲੀ ਮਿਰਚ, ਮੱਗ, ਸੁੰਢ) ਤੇ ਤ੍ਰਿਗੰਧ (ਲਾਚੀ, ਦਾਲਚੀਨੀ, ਲੌਂਗ)। ਇਹ 12 ਚੀਜ਼ਾਂ ਬਰਾਬਰ ਮਾਤਰਾ ਵਿਚ ਲੈ ਕੇ ਵੱਖ-ਵੱਖ ਪੀਹ ਕੇ ਮਿਲਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਸਾਰੀਆਂ ਦਾ ਅੱਧ ਬਦਾਮ ਰੋਗਨ ਮਿਲਾਇਆ ਜਾਂਦਾ ਹੈ। ਇਸ ਦੀ ਥਾਂ ਇਕ ਕਿਲੋ 200 ਗਰਾਮ ਗਿਰੀ ਬਦਾਮ ਸਨੋਰਾ ਨਾਲ ਮਿਲਾ ਕੇ ਪੀਸਣਾ ਜ਼ਿਆਦਾ ਲਾਹੇਵੰਦ ਹੈ।
ਇਸ ਮਿਕਸਚਰ ਵਿਚ ਕਰੀਬਨ ਇਕ ਕਿਲੋ ਸ਼ਹਿਦ ਪਾ ਕੇ ਚਟਨੀ ਬਣ ਜਾਂਦੀ ਹੈ, ਜੋ ਥੋੜ੍ਹੇ ਸਮੇਂ ਲਈ ਲੋਹੇ ਦੇ ਭਾਂਡੇ ਵਿਚ ਪਾ ਕੇ ਰੱਖੀ ਜਾਵੇ ਤਾਂ ਇਹ ਹੋਰ ਵੀ ਪੌਸ਼ਟਿਕ ਹੋ ਜਾਂਦੀ ਹੈ। ਬਾਜ਼ਾਰ ਵਾਲੇ ਬਦਾਮ ਰੋਗਨ ਦੀ ਥਾਂ ਤੇਲ ਤਿੱਲ ਤੇ ਸ਼ਹਿਦ ਦੀ ਥਾਂ ਦੇਸੀ ਖੰਡ ਹੀ ਵਰਤਦੇ ਹਨ ਤੇ ਅਸਲ ਸਮਗਰੀ ਬਾਜ਼ਾਰ ਨੂੰ ਰਾਸ ਨਹੀਂ ਆ ਸਕਦੀ। ਇਹ ਸਵੇਰੇ ਸ਼ਾਮ ਇਕ ਚਮਚ ਦੁਧ ਨਾਲ ਲਈ ਜਾਉ ਤਾਂ ਬੁਢਾਪਾ ਦੂਰ ਹੋ ਜਾਂਦਾ ਹੈ।
ਚਵਨਪ੍ਰਾਸ਼ ਦੇ ਅਸਲੀ ਨੁਸਖ਼ੇ ਦੇ ਬਰਾਬਰ ਇਸ ਦੇ ਗੁਣ ਯੁਨਾਨੀ ਇਲਾਜ ਵਿਚ ਦਸੇ ਗਏ ਹਨ। ਚਵਨਪ੍ਰਾਸ਼ ਨਾਲੋਂ ਇਹ ਤਿਆਰ ਕਰਨੀ ਸੌਖੀ ਹੈ ਅਤੇ ਵਰਤੋਂ ਵਿਚ ਬੇਹਤਰ ਸਿੱਧ ਹੋਈ ਹੈ। ਟੀਨ ਕਨਸਤਰ ਨੂੰ ਕਲੀ ਦੀ ਕੋਟਿੰਗ ਹੁੰਦੀ ਹੈ ਜੋ ਬੜੀ ਲਾਭਕਾਰੀ ਹੈ ਤੇ ਲੋਹੇ ਦੀ ਲਾਗ ਦਵਾਈ ਦੀ ਸ਼ਕਤੀ ਵਧਾ ਕੇ ਖ਼ੂਨ ਦੀ ਕਮੀ ਨੂੰ ਬਹੁਤ ਜਲਦੀ ਪੂਰਾ ਕਰਦੀ ਹੈ। ਇਕ ਵਾਰੀ ਫਿਰ ਮਰਜ਼ ਹੋ ਕੇ ਮਾਸਾਹਾਰੀ, ਮਦਿਰਾ, ਤਮਾਕੂ ਲੱਸਣ ਆਹਾਰੀ ਤੋਂ ਪ੍ਰਹੇਜ਼ ਨਾ ਕਰਨ ਵਾਲੇ, ਅੰਗਰੇਜ਼ੀ ਡਾਕਟਰਾਂ ਦੀਆਂ ਜੇਬਾਂ ਨੂੰ ਹੀ ਭਰਦੇ ਚੰਗੇ ਲਗਦੇ ਹਨ।
ਇਕ ਵਾਰੀ ਫਿਰ ਪਨੀਰ ਦੇ ਪਾਣੀ ਦੇ ਗੁਣ ਸਾਂਝੇ ਕਰਦੇ ਹੋਏ ਅਰਜ਼ ਕਰਦਾ ਹਾਂ ਕਿ ਪਨੀਰ ਘਰ ਵਿਚ ਹੀ ਬਣਾਉ ਤੇ ਉਸ ਦੇ ਪਾਣੀ ਨੁੰ ਦੁੱਧ ਵਾਂਗ ਸ਼ਕਤੀਵਾਨ ਤੇ ਪੇਟ ਲਈ ਹਲਕਾ ਸਮਝ ਕੇ ਵਰਤੋਂ ਕਰ ਕੇ ਲਾਭ ਲਉ। ਪਨੀਰ ਦੇ ਗੁਣ ਸੱਭ ਜਾਣਦੇ ਹਨ ਤੇ ਇਸ ਦੇ ਪਾਣੀ ਦੇ ਗੁਣ ਦੁਧ ਨਾਲੋਂ ਕਈ ਗੁਣਾਂ ਵੱਧ ਹਨ।
-ਕਰਤਾਰ ਸਿੰਘ ਨੀਲਧਾਰੀ, ਸੰਪਰਕ : 94141-43360