
ਅੱਜ ਦੇ ਦਿਨ ਭਾਈ ਹਵਾਰਾ ਨੇ ਜੜਿਆ ਸੀ ਨਿਸ਼ਾਂਤ ਸ਼ਰਮਾ ਦੇ ਥੱਪੜ
ਮੁਹਾਲੀ: ਅੱਜ ਦਾ ਦਿਨ ਪੰਥਕ ਜਥੇਬੰਦੀਆਂ ਖਾਸ ਕਰ ਜਗਤਾਰ ਸਿੰਘ ਹਵਾਰਾ ਨਾਲ ਜੁੜੇ ਸਿੱਖਾਂ ਨੂੰ ਚੰਗੀ ਤਰ੍ਹਾਂ ਯਾਦ ਹੋਵੇਗਾ ਜਦੋਂ 9ਸਾਲ ਪਹਿਲਾਂ ਚੰਡੀਗੜ੍ਹ ਕੋਰਟ ਅਦਾਲਤ ਬਾਹਰ ਇਕ ਹਿੰਦੂ ਆਗੂ ਨੇ ਭਾਈ ਹਵਾਰਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫੁਰਤੀ ਦਿਖਾਉਂਦਿਆ ਭਾਈ ਹਵਾਰਾ ਨੇ ਉਸ ਹਿੰਦੂ ਆਗੂ ਨੂੰ ਕਰਾਰੇ ਥੱਪੜ ਨਾਲ ਜਵਾਬ ਦਿੱਤਾ ਸੀ।
Bhai Jagtar Singh Hawara
ਇਹ ਘਟਨਾ 11ਨਵੰਬਰ 2011 ਨੂੰ ਉਸ ਸਮੇਂ ਵਾਪਰੀ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਇਕ ਪੇਸ਼ੀ ਭੁਗਤਾਨ ਲਈ ਚੰਡੀਗੜ੍ਹ ਅਦਾਲਤ ਦੇ ਗੇਟ 'ਚ ਦਾਖ਼ਲ ਹੋ ਰਹੇ ਸਨ ਤਾਂ ਇਸੇ ਦੌਰਾਨ ਅਖਿਲ ਭਾਰਤੀ ਹਿੰਦੂ ਸੁਰਖਿਆ ਸਮਿਤੀ ਦੇ ਆਗੂ ਨਿਸ਼ਾਂਤ ਸ਼ਰਮਾ ਨੇ ਓਹਨਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਹੱਥ ਚ ਹੱਥ ਘੜੀ ਲੱਗੇ ਭਾਈ ਹਵਾਰਾ ਨੇ ਆਪਣਾ ਬਚਾ ਕਰਦਿਆਂ ਉਲਟਾ ਨਿਸ਼ਾਂਤ ਸ਼ਰਮਾ ਦੇ ਹੀ ਥੱਪੜ ਜੜ ਦਿੱਤਾ ਸੀ।
Bhai Jagtar Singh Hawara
ਅੱਜ ਜਦੋਂ ਇਸ ਘਟਨਾ ਨੂੰ ਵਾਪਰਿਆ ਪੂਰੇ 9 ਸਾਲ ਹੋ ਗਏ ਹਨ ਤਾਂ ਸਿੱਖਾਂ ਵਲੋਂ ਇਸ ਘਟਨਾ ਦੀਆ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਭਾਈ ਹਵਾਰਾ ਦੀ ਦਲੇਰੀ ਦੀ ਦਾਦ ਦਿੱਤੀ ਜਾ ਰਹੀ ਹੈ ਕੁਝ ਸਿੱਖਾਂ ਵਲੋਂ ਇਸ ਘਟਨਾ ਨੂੰ ਥੱਪੜ ਦਿਵਸ ਆਖਿਆ ਜਾ ਰਿਹਾ ਇਸ ਘਟਨਾ ਦੇ ਨਾਲ ਹੀ ਨਿਸ਼ਾਂਤ ਸ਼ਰਮਾ ਦੀਆ ਉਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਜੇਲ 'ਚ ਉਸ ਦੀ ਕੰਬਲ ਕੁੱਟ ਕੀਤੀ ਗਈ ਸੀ।
Bhai Jagtar Singh Hawara
ਦੂਜੇ ਪਾਸੇ ਲੁਧਿਆਣਾ ਦੇ ਇਕ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਵੀ ਇਕ ਫੇਸਬੁੱਕ ਤੇ ਤਸਵੀਰ ਸਾਂਝੀ ਕੀਤੀ ਹੈ ਜੋ ਹਵਾਰਾ ਦੀ ਤਾਰੀਫ 'ਚ ਨਹੀਂ ਬਲਕਿ ਨਿਸ਼ਾਂਤ ਸ਼ਰਮਾ ਦੀ ਤਾਰੀਫ 'ਚ ਕੀਤੀ ਗਈ ਹੈ ਮੰਡ ਨੇ ਆਪਣੀ ਪੋਸਟ ਚ ਨਿਸ਼ਾਂਤ ਸ਼ਰਮਾ ਨੂੰ ਬੱਬਰ ਸ਼ੇਰ ਦੱਸਿਆ ਹੈ
ਦੱਸ ਦਈਏ ਕੇ ਭਾਈ ਜਗਤਾਰ ਸਿੰਘ ਹਵਾਰਾ ਮਰਹੂਮ ਮੁਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਸਜਾ ਕੱਟ ਰਹੇ ਨੇ ਅਤੇ 2015 'ਚ ਕਈ ਪੰਥਕ ਜਥੇਬੰਦੀਆਂ ਵਲੋਂ ਬੁਲਾਏ ਗਏ ਸਰਬਤ ਖਾਲਸਾ 'ਚ ਉਹਨਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਥਾਪਿਆ ਸੀ।