Ludhiana News: ਮਾਂ ਨੂੰ ਮਿਲਣ ਜਾ ਰਹੀ ਔਰਤ ਅਤੇ ਉਸ ਦੇ ਭਰਾ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ; 10 ਵਿਰੁਧ ਮਾਮਲਾ ਦਰਜ
Published : Nov 11, 2023, 10:16 am IST
Updated : Nov 11, 2023, 10:16 am IST
SHARE ARTICLE
Ludhiana News: Woman, brother tied to electricity pole
Ludhiana News: Woman, brother tied to electricity pole

11 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਕੀਤੀ ਕੁੱਟਮਾਰ

Ludhiana News: ਲੁਧਿਆਣਾ ਦੇ ਭਾਮੀਆਂ ਕਲਾਂ ਵਿਖੇ ਲੋਕਾਂ ਦੇ ਇਕ ਸਮੂਹ ਨੇ ਕਥਿਤ ਤੌਰ 'ਤੇ 40 ਸਾਲਾਂ ਦੀ ਇਕ ਔਰਤ ਅਤੇ ਉਸ ਦੇ ਭਰਾ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਪੈਸੇ ਦੇ ਝਗੜੇ ਮਗਰੋਂ ਦੋਵਾਂ ’ਤੇ ਹਮਲਾ ਕੀਤਾ।

ਪੁਲਿਸ ਨੇ ਭਾਮੀਆਂ ਕਲਾਂ ਦੀ ਜੈਨ ਕਲੋਨੀ ਦੀ ਰਹਿਣ ਵਾਲੀ ਪੀੜਤ ਨੀਲਮ ਰਾਣੀ ਦੇ ਬਿਆਨ ਦਰਜ ਕਰਕੇ ਘੱਟੋ-ਘੱਟ 10 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਸੁਰਜੀਤ ਨਗਰ ਦੀ ਰਹਿਣ ਵਾਲੀ ਰਾਜਦੀਪ ਕੌਰ, ਉਸ ਦਾ ਲੜਕਾ ਲਾਡੀ ਅਤੇ ਉਨ੍ਹਾਂ ਦੇ ਅੱਠ ਸਾਥੀ ਸ਼ਾਮਲ ਹਨ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਸਿਆ ਕਿ ਮੁਲਜ਼ਮ ਨੇ ਉਸ ਦੇ ਭਰਾ ਬਲਵਿੰਦਰ ਸਿੰਘ ਤੋਂ 11 ਹਜ਼ਾਰ ਰੁਪਏ ਨਕਦ ਉਧਾਰ ਲਏ ਸਨ। ਵਾਰ-ਵਾਰ ਪੈਸੇ ਮੋੜਨ ਲਈ ਬੇਨਤੀ ਕਰਨ ਦੇ ਬਾਵਜੂਦ ਕਥਿਤ ਦੋਸ਼ੀ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿਤਾ।

ਰਾਣੀ ਮੁਤਾਬਕ ਵੀਰਵਾਰ ਨੂੰ ਮਾਮਲਾ ਉਸ ਸਮੇਂ ਹਿੰਸਕ ਰੂਪ ਲੈ ਗਿਆ ਜਦੋਂ ਉਹ ਅਤੇ ਉਸ ਦਾ ਭਰਾ ਸੁਰਜੀਤ ਨਗਰ 'ਚ ਅਪਣੀ ਮਾਂ ਨੂੰ ਮਿਲਣ ਦੋਪਹੀਆ ਵਾਹਨ 'ਤੇ ਜਾ ਰਹੇ ਸਨ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਰੋਕ ਕੇ ਕੁੱਟਮਾਰ ਕੀਤੀ। ਜਦੋਂ ਉਸ ਦੇ ਭਰਾ ਨੇ ਦਖਲ ਦੇਣ ਅਤੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੀੜਤਾਂ ਨੂੰ ਬਾਅਦ ਵਿਚ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿਤਾ ਗਿਆ। ਪੁਲਿਸ ਨੇ ਧਾਰਾ 323 , 294, 342, 509, 148 ਅਤੇ 149 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।

(For more news apart from Ludhiana Woman, brother tied to electricity pole, stay tuned to Rozana Spokesman)

Tags: ludhiana

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement