ਦਲ ਖ਼ਾਲਸਾ ਭਲਕੇ ਨਵਾਂਸ਼ਹਿਰ ਵਿਚ ਕਰੇਗਾ ਮੁਜ਼ਾਹਰਾ ਤੇ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ
Published Feb 12, 2019, 9:59 am IST
Updated Feb 12, 2019, 10:25 am IST
ਨਵਾਂਸ਼ਹਿਰ ਸੈਸ਼ਨ ਕੋਰਟ ਵਲੋਂ ਸਾਲ 2016 ਦੇ ਕੇਸ ਵਿਚ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ....
Dal Khalsa
 Dal Khalsa

ਅੰਮ੍ਰਿਤਸਰ : ਨਵਾਂਸ਼ਹਿਰ ਸੈਸ਼ਨ ਕੋਰਟ ਵਲੋਂ ਸਾਲ 2016 ਦੇ ਕੇਸ ਵਿਚ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਨੂੰ ਗ਼ੈਰ-ਕਾਨੂੰਨੀ, ਚਿੰਤਾਜਨਕ ਅਤੇ ਗ਼ਲਤ ਪਿਰਤ ਪਾਉਣ ਵਾਲਾ ਫ਼ੈਸਲਾ ਦਸਦਿਆਂ, ਦਲ ਖ਼ਾਲਸਾ ਵਲੋਂ 13 ਫ਼ਰਵਰੀ ਨੂੰ ਨਵਾਂਸ਼ਹਿਰ ਦੇ ਸੈਸ਼ਨ ਕੋਰਟ ਦੇ ਬਾਹਰ ਇਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਮੁਜ਼ਾਹਰੇ ਤੋਂ ਪਹਿਲਾਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਜਾਵੇਗਾ ਜਿਸ ਦੀ ਆਰੰਭਤਾ ਗੁਰਦਵਾਰਾ ਸਿੰਘ ਸਭਾ ਤੋਂ ਹੋਵੇਗੀ। ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਫ਼ੈਸਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿਤੀ। 

ਪਾਰਟੀ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਕੋਰਟ ਦੇ ਜੱਜ ਰਣਧੀਰ ਵਰਮਾ ਵਲੋਂ ਦਿਤਾ ਗਿਆ ਫ਼ੈਸਲਾ ਸੰਵਿਧਾਨਕ ਤੌਰ 'ਤੇ ਮਿਲੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਹਰ ਇਨਸਾਨ ਅਪਣੀ ਵਖਰੀ ਸੋਚ ਰੱਖਣ ਅਤੇ ਉਸ ਦਾ ਪ੍ਰਗਟਾਵਾ ਕਰਨ ਦਾ ਹੱਕ ਰਖਦਾ ਹੈ ਅਤੇ ਕਿਸੇ ਨੂੰ ਵੀ ਮਹਿਜ਼ ਖ਼ਾਲਿਸਤਾਨ ਨਾਲ ਸਬੰਧਤ ਕਿਤਾਬਾਂ ਜਾਂ ਸੰਘਰਸ਼ ਨਾਲ ਸਬੰਧਤ ਲਿਟਰੇਚਰ ਰੱਖਣ ਕਾਰਨ ਦੇਸ਼ਧ੍ਰੋਹ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਸਜ਼ਾ ਨਹੀਂ ਸੁਣਾਈ ਜਾ ਸਕਦੀ। ਹਰ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਇਸ ਨੂੰ ਲੋਕਾਂ ਦੀ ਕਚਹਿਰੀ ਵਿਚ ਵੀ ਲੈ ਕੇ ਜਾਵਾਂਗੇ।

Advertisement

ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਜਥੇਬੰਦਕ ਸਕੱਤਰ ਰਣਬੀਰ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਸਿੱਖਾਂ ਵਿਰੁਧ ਅਨਿਆਂਪੂਰਨ ਫ਼ੈਸਲਿਆਂ ਦੀ ਲੰਮੀ ਸੂਚੀ ਵਿਚ ਇਕ ਹੋਰ ਫ਼ੈਸਲਾ ਕਿਹਾ ਜਾ ਸਕਦਾ ਹੈ। ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਿਆਸੀ ਪਾਰਟੀਆਂ, ਸ਼੍ਰੋਮਣੀ ਕਮੇਟੀ ਅਤੇ ਵਿਅਕਤੀਗਤ ਰਾਜਨੀਤਕ ਨੇਤਾਵਾਂ ਦੀ ਚੁੱਪ ਨਿਆਂ ਲਈ ਘਾਤਕ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ। ਉਨ੍ਹਾਂ ਡਾ. ਧਰਮਵੀਰ ਗਾਂਧੀ, ਐਮ.ਪੀ. ਪਟਿਆਲਾ ਦੁਆਰਾ ਪ੍ਰਗਟਾਈ ਗੰਭੀਰ ਚਿੰਤਾ ਦੀ ਸਿਫ਼ਤ ਕੀਤੀ।

Location: India, Punjab, Amritsar
Advertisement

 

Advertisement
Advertisement