
ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। 2019 ਦਾ ਮੈਦਾਨ ਫਤਿਹ ਕਰਨ ਲਈ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ...
ਚੰਡੀਗੜ੍ਹ : ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। 2019 ਦਾ ਮੈਦਾਨ ਫਤਿਹ ਕਰਨ ਲਈ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਟਕਸਾਲੀ ਅਕਾਲੀ ਦਲ ਅਜੇ ਆਪਣੇ ਪੱਤੇ ਨਹੀਂ ਖੋਲ ਰਿਹਾ।
Sukhpal Singh Khaira
ਇਕ ਪਾਸੇ ਟਕਸਾਲੀਆਂ ਦੇ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ ਹਿੱਸਾ ਬਣਨ ਤੇ ਸੀਟਾਂ ਨੂੰ ਲੈ ਕੇ ਸਹਿਮਤੀ ਦੀਆਂ ਖਬਰਾਂ ਹਨ ਪਰ ਟਕਸਾਲੀ ਅਕਾਲੀ ਅਜੇ ਵੀ ਦੁਚਿੱਤੀ ਵਿੱਚ ਹੈ। ਸਾਰੇ ਵਿਕਲਪ ਖੋਲਕੇ ਚੱਲ ਰਹੇ ਹਨ। ਇਸੇ ਲਈ ਤਾਂ ਰਣਜੀਤ ਬ੍ਰਹਮਪੁਰਾ ਕਹਿ ਰਹੇ ਨੇ ਕਿ ਸਾਡੀ ਖਹਿਰਾ, ਬੈਂਸ ਭਰਾਵਾਂ ਤੇ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਹੈ।
Simarjit Singh Bains And Balwinder Bains
ਰਣਜੀਤ ਸਿੰਘ ਬ੍ਰਹਮਪੁਰਾ ਦੇ ਬਿਆਨ ਤੋਂ ਇਕ ਗੱਲ ਤਾਂ ਸਾਫ ਹੁੰਦੀ ਐ ਕਿ ਟਕਸਾਲੀ ਅਕਾਲੀ ਦਲ ਜਲਦਬਾਜੀ ਵਿਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ। ਇਸੇ ਲਈ ਟਕਸਾਲੀ ਕੋਈ ਵੀ ਦਰਵਾਜਾ ਬੰਦ ਨਹੀਂ ਕਰ ਰਹੇ ਤੇ ਸਮੇਂ ਦੀ ਨਜਾਕਤ ਨੂੰ ਸਮਝ ਰਹੇ ਹਨ।