
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿਤਾ ਹੈ ਅਤੇ ਹੁਣ ਇਹ ਜਿੰਨੀ ਮਰਜ਼ੀ ਕਿੱਕਲੀ ਪਾ ਲੈਣ ਜਾਂ ਫਿਰ ਢੋਲ ਵਜਾ ਲੈਣ ਇਸਦਾ...
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿਤਾ ਹੈ ਅਤੇ ਹੁਣ ਇਹ ਜਿੰਨੀ ਮਰਜ਼ੀ ਕਿੱਕਲੀ ਪਾ ਲੈਣ ਜਾਂ ਫਿਰ ਢੋਲ ਵਜਾ ਲੈਣ ਇਸਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦੇ ਲੋਕ ਸਭ ਜਾਣਦੇ ਹਨ ਅਤੇ ਹੁਣ ਇਹ ਅਕਾਲੀਆਂ ਅਤੇ ਭਾਜਪਾਈਆਂ ਦੀ ਸਾਂਝ ਜਲਦੀ ਖ਼ਤਮ ਹੋ ਜਾਵੇਗੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੀ ਬਾਦਲਾਂ ਦੇ ਡਿਗੇ ਗ੍ਰਾਫ਼ ਤੋਂ ਚੰਗੀ ਤਰ੍ਹਾਂ ਜਾਣੂੰ ਹੈ ਅਜਿਹੇ ਹਾਲਾਤਾਂ ਵਿਚ ਕਿਹੜੀ ਪਾਰਟੀ ਕਿਵੇਂ ਨੌਂ ਮਾਸ ਦਾ ਰਿਸ਼ਤਾ ਨਿਭਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ।
ਇਥੇ ਇਕ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਪਰਵਾਰ ਹਮਲਾ ਕਰਦੇ ਹੋਏ ਕਿਹਾ ਬਾਦਲ ਪਰਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਤੋੜਨ ਵਿਚ ਅਹਿਮ ਭੂਮਿਕਾ ਨਿਭਾਵੇਗੀ ਕਿਉਜੋ ਧਾਰਮਕ ਮੁਦਿਆਂ 'ਤੇ ਫਿਰ ਤੋਂ ਸਿੱਖਾਂ ਦੀ ਭਾਵਨਾਵਾਂ ਬਟੋਰਨ ਲਈ ਬੀਬੀ ਹੁਣ ਕੇਂਦਰ ਸਰਕਾਰ 'ਚੋਂ ਅਸਤੀਫ਼ਾ ਦੇਵੇਗੀ।