ਪੰਜਾਬ ਸਰਕਾਰ ਬਿਨਾਂ ਕਿਸੇ ਪੱਖਪਾਤ ਦੇ ਹਰ ਇਕ ਯੋਗ ਕਿਸਾਨ ਦਾ ਕਰਜਾ ਕਰੇਗੀ ਮੁਆਫ: ਰੰਧਾਵਾ
Published : Feb 12, 2019, 5:56 pm IST
Updated : Feb 12, 2019, 5:56 pm IST
SHARE ARTICLE
Sukhjinder Randhawa
Sukhjinder Randhawa

ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਸਮਾਘ ਵਿਚ ਕਿਸਾਨਾਂ ਦੀ ਕਰਜਾ ਮਾਫੀ ਸਬੰਧੀ ਮੀਡੀਆ ਦੇ ਇਕ....

ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਸਮਾਘ ਵਿਚ ਕਿਸਾਨਾਂ ਦੀ ਕਰਜਾ ਮਾਫੀ ਸਬੰਧੀ ਮੀਡੀਆ ਦੇ ਇਕ ਹਿੱਸੇ ਵਿਚ ਆਈਆਂ ਖਬਰਾਂ ਦਾ ਖੰਡਨ ਕਰਦਿਆਂ ਆਖਿਆ ਹੈ ਕਿ ਵਿਭਾਗ ਵਲੋਂ ਨਿਯਮਾਂ ਅਨੁਸਾਰ ਯੋਗ ਕਿਸਾਨਾਂ ਦਾ ਕਰਜਾ ਮਾਫ ਕੀਤਾ ਜਾ ਰਿਹਾ ਹੈ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਬਿਨਾਂ ਕਿਸੇ ਪੱਖਪਾਤ ਦੇ ਹੁਣ ਤੱਕ 4500 ਕਰੋੜ ਰੁਪਏ ਦੇ ਕਿਸਾਨੀ ਕਰਜੇ ਮਾਫ ਕੀਤੇ ਜਾ ਚੁੱਕੇ ਹਨ।

ਉਨਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਵਾਰ ਕਿਸਾਨੀ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਇਹ ਯੋਜਨਾ ਆਰੰਭੀ ਗਈ ਸੀ ਜੋ ਕਿ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੀ ਅਤੇ ਇਸੇ ਕਾਰਨ ਇਹੋ ਜਿਹੀਆਂ ਗੁੰਮਰਾਹਕੁੰਨ ਗਲਾਂ ਪ੍ਰਸਾਰਿਤ ਕਰ ਰਹੇ ਹਨ। ਉਨਾਂ ਕਿਹਾ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਮਾਘ ਵਿਚ ਇਸ ਦੌਰ ਵਿਚ 37 ਕਿਸਾਨਾਂ ਨੂੰ 27.92 ਲੱਖ ਰੁਪਏ ਦੀ ਕਰਜਾ ਰਾਹਤ ਦੇ ਸਰਟੀਫਿਕੇਟ ਦਿੱਤੇ ਗਏ ਹਨ। ਸ. ਰੰਧਾਵਾ ਨੇ ਸੱਪਸ਼ਟ ਕੀਤਾ ਕਿ ਪਿੰਡ ਸਮਾਘ ਸਬੰਧੀ ਉਪ ਰਜਿਸਟਰਾਰ ਸ੍ਰੀ ਮੁਕਤਸਰ ਸਾਹਿਬ ਵਲੋਂ ਕੀਤੀ ਪੜਤਾਲ ਵਿਚ ਸਾਹਮਣੇ ਆਇਆ ਹੈ ।

ਕਿ ਜਿੰਨਾ ਕੁਝ ਕਿਸਾਨਾਂ ਦੇ ਕਰਜ ਮੁਆਫ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ ਉਨਾਂ ਵਿਚ ਬਲਦੇਵ ਸਿੰਘ ਦੇ 16572 ਰੁਪਏ, ਗੁਰਜੰਟ ਸਿੰਘ ਦੇ 35810 ਰੁਪਏ, ਜਸਪਾਲ ਸਿੰਘ ਦੇ 49378 ਰੁਪਏ ਅਤੇ ਕ੍ਰਿਸ਼ਨ ਸਿੰਘ ਪੁੱਤਰ ਮਿੱਠੂ ਸਿੰਘ 82702 ਰੁਪਏ ਦੇ ਕਰਜੇ ਮਾਫ ਹੋਏ ਹਨ। ਜਦ ਕਿ ਮੀਡੀਆ ਵਿਚ ਆਈ ਤਸਵੀਰ ਵਿਚ ਵਿਖਾਈ ਦੇ ਰਹੇ ਕਿਸਾਨ ਹਰਦੀਪ ਸਿੰਘ ਪੁੱਤਰ ਨਿਰਵੈਰ ਸਿੰਘ, ਕ੍ਰਿਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਮਿੱਠੂ ਸਿੰਘ ਪੁੱਤਰ ਸੰਤ ਸਿੰਘ ਜਿੰਮੇ ਸਹਿਕਾਰੀ ਸਭਾ ਦਾ ਕੋਈ ਕਰਜ ਹੈ ਹੀ ਨਹੀਂ ਸੀ। ਜਦ ਕਿ ਪ੍ਰੀਤਮ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਬੋਹੜ ਸਿੰਘ ਪੁੱਤਰ ਦਰਸ਼ਨ ਸਿੰਘ ਸਭਾ ਦੇ ਮੈਂਬਰ ਹੀ ਨਹੀਂ ਹਨ।

ਇਸ ਸਬੰਧੀ ਇਕ ਵਿਡੀਓ ਕਲਿਪ ਵਿਚ ਵਿਖਾਈ ਦੇ ਰਹੀ ਲਖਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਦੀ ਜਮੀਨ ਦੀ ਸਮਾਘ ਬਹੁਮੰਤਰਵੀ ਸਹਿਕਾਰੀ ਸਭਾ ਦੇ ਕਾਰੋਬਾਰ ਖੇਤਰ ਤੋਂ ਬਾਹਰ ਹੈ। ਇਸੇ ਤਰਾਂ ਉਪ ਰਜਿਸਟਰਾਰ ਸ੍ਰੀ ਮੁਕਤਸਰ ਸਾਹਿਬ ਨੇ ਆਪਣੀ ਜਾਂਚ ਰਿਪੋਟ ਵਿਚ ਸੱਪਸ਼ਟ ਕੀਤਾ ਹੈ ਕਿ ਮੀਡੀਆ ਵਿਚ ਜਿਸ ਪ੍ਰਕਾਸ਼ ਸਿੰਘ ਜਿਸ ਕੋਲ 65 ਏਕੜ ਜਮੀਨ ਹੋਣ ਦਾ ਦਾਅਵਾ ਕਰਦਿਆਂ ਕਰਜਾ ਮਾਫੀ ਦਾ ਜਿਕਰ ਸੀ, ਸਬੰਧੀ ਜਾਂਚ ਵਿਚ ਪਾਇਆ ਗਿਆ ਕਿ ਉਕਤ ਦੇ ਪਰਿਵਾਰ ਵਿਚ ਗੁਰਜਿੰਦਰ ਕੋਰ ਦਾ 59696 ਰੁਪਏ ਦਾ ਕਰਜ ਮਾਫ ਹੋਇਆ ਹੈ।

ਜਿਸ ਕੋਲ ਮਾਲ ਰਿਕਾਰਡ ਅਨੁਸਾਰ 24.36 ਕਨਾਲ ਜਮੀਨ ਹੈ। ਸੁਖਦੇਵ ਕੌਰ ਪਤਨੀ ਸਾਧੂ ਸਿੰਘ ਦਾ 78027 ਰੁਪਏ ਦਾ ਕਰਜ ਮਾਫ ਹੋਇਆ ਹੈ ਅਤੇ ਉਸਦੇ ਨਾਮ 32.29 ਕਨਾਲ ਜਮੀਨ ਹੈ ਜਦ ਕਿ ਮਨਪ੍ਰੀਤ ਸਿੰਘ ਪੁੱਤਰ ਗੁਰਦਾਸ ਸਿੰਘ ਕੋਲ 35.33 ਕਨਾਲ ਜਮੀਨ ਹੈ ਅਤੇ ਉਸਦਾ 94910 ਰੁਪਏ ਦਾ ਕਰਜ ਮਾਫ ਹੋਇਆ ਹੈ। ਇਸ ਤਰਾਂ ਇਨਾਂ ਸਾਰਿਆਂ ਦੇ ਨਾਂਅ 5 ਏਕੜ ਤੋਂ ਘੱਟ ਜਮੀਨ ਹੈ। ਉਪ ਰਜਿਸਟਰਾਰ ਨੇ ਆਪਣੀ ਜਾਂਚ ਰਿਪੋਟ ਵਿਚ ਇਹ ਵੀ ਪਾਇਆ ਹੈ ਕਿ ਪਿੰਡ ਦੀ ਸਹਕਾਰੀ ਸਭਾ ਦੇ 18 ਮੈਂਬਰਾਂ ਦੇ ਤਕਨੀਕੀ ਅਧਾਰ ਤੇ ਕਰਜ ਮੁਆਫ ਨਹੀਂ ਹੋਏ ਸੀ ।

ਜਿਸ ਸਬੰਧੀ ਤਕਨੀਕੀ ਅੜਚਨਾ ਦੂਰ ਕਰਕੇ ਕਰਜਾ ਮਾਫ ਕਰਨ ਲਈ ਐਸਡੀਐਮ ਦਫਤਰ ਦੇ ਪੱਧਰ ਤੇ ਬਣੀ ਕਮੇਟੀ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ 31 ਮਾਰਚ 2017 ਨੂੰ ਕਿਸੇ ਕਿਸਾਨ ਸਿਰ ਜਿੰਨਾ ਕਰਜਾ ਸੀ ਉਹੀ ਰਕਮ ਮੁਆਫ ਕੀਤੀ ਜਾ ਰਹੀ ਹੈ।

ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ  ਕਿਹਾ ਕਿ ਸੁਬਾ ਸਰਕਾਰ ਹਰ ਇਕ ਯੋਗ ਕਿਸਾਨ ਦਾ ਕਰਜਾ ਮੁਆਫ ਕਰਨ ਲਈ ਵਚਨਬੱਧ ਹੈ। ਉਨਾਂ ਨੇ ਵਿਰੋਧੀਆਂ ਪਾਰਟੀਆਂ ਨੂੰ ਵੀ ਵੰਗਾਰਿਆ ਕਿ ਉਹ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਬਜਾਏ ਆਪਣੇ ਰਾਜ ਵਿਚ ਕੀਤੇ ਕੰਮਾਂ ਬਾਰੇ ਦੱਸਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement