
ਪੰਚਾਇਤੀ ਚੋਣਾਂ ਨੂੰ ਲੈ ਕੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇੱਕ ਵੱਡੀ ਮੁਸ਼ਕਿਲ ਵਿਚ ਫਸ ਗਏ ਹਨ ਅਤੇ ਇਸ ਵਾਰ ਰੰਧਾਵਾ ਸਾਹਮਣੇ ਜੋ....
ਚੰਡੀਗੜ੍ਹ (ਭਾਸ਼ਾ) : ਪੰਚਾਇਤੀ ਚੋਣਾਂ ਨੂੰ ਲੈ ਕੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇੱਕ ਵੱਡੀ ਮੁਸ਼ਕਿਲ ਵਿਚ ਫਸ ਗਏ ਹਨ ਅਤੇ ਇਸ ਵਾਰ ਰੰਧਾਵਾ ਸਾਹਮਣੇ ਜੋ ਮੁਸ਼ਕਿਲ ਬਣ ਕੇ ਖੜਾ ਹੋਇਆ ਹੈ ਉਹ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਸਕਾ ਭਰਾ ਇੰਦਰਜੀਤ ਸਿੰਘ ਰੰਧਾਵਾ ਹੈ। ਇੰਦਰਜੀਤ ਸਿੰਘ ਰੰਧਾਵਾ ਨੇ ਆਪਣੇ ਭਰਾ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੰਚਾਇਤੀ ਚੋਣਾਂ ਦਾ ਦੌਰਾਨ ਜੋ ਧਾਂਦਲੀਆਂ ਅਤੇ ਪੱਖਪਾਤ ਹੋ ਰਿਹਾ ਹੈ ਉਹ ਸਭ ਕੁਝ ਸੁਖਜਿੰਦਰ ਰੰਧਾਵਾ ਕਰਵਾ ਰਹੇ ਹਨ।
ਆਪਣੇ ਹੀ ਭਰਾ ਨੂੰ ਚੈਲੰਜ ਕਰਦੇ ਹੋਏ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਨਿਰਪੱਖਤਾ ਨਾਲ ਕਰਵਾ ਕੇ ਦੇਖਣ ਅਤੇ ਫੇਰ ਦੇਖਣ ਕੀ ਨਤੀਜੇ ਨਿਕਲਦੇ ਹਨ। ਇਸਦੇ ਨਾਲ ਹੀ ਇੰਦਰਜੀਤ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਸ਼ਿਕੀਟ ਕਰਦੇ ਹੋਏ ਪੰਚਾਇਤੀ ਚੋਣਾਂ ਵਿਚ ਹੋ ਰਹੀਆਂ ਧਾਂਦਲੀਆਂ ਦੀ ਜਾਂਚ ਕਰਨ ਦੀ ਮੰਗ ਕਰਦੇ ਹੋਏ ਡੇਰਾ ਬਾਬਾ ਨਾਨਕ ਦੀ ਪੰਚਾਇਤੀ ਚੋਣ ਰੱਦ ਕਰਨ ਦੀ ਅਪੀਲ ਕੀਤੇ ਹੈ।