ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਸਿੱਧੂ ਤੇ ਡੋਰੇ ਪੈਣੇ ਹੋਏ ਸ਼ੁਰੂ !
Published : Feb 12, 2020, 7:52 am IST
Updated : Feb 12, 2020, 8:42 am IST
SHARE ARTICLE
Photo
Photo

ਦਿਲੀ ਚੋਣ ਨਤੀਜਿਆਂ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਪੈਣ ਦੀ ਸੰਭਾਵਨਾ

ਅੰਮ੍ਰਿਤਸਰ: ਦਿੱਲੀ ਚੋਣ ਨਤੀਜਿਆਂ ਦੇ ਨਾਲ ਨਾਰਾਜ਼ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਖ਼ੂਬ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ ਦਿਲੀ ਚੋਣਾਂ 'ਚ ਸਟਾਰ ਪ੍ਰਚਾਰਕ ਵਜੋਂ ਪ੍ਰਚਾਰ ਕਰਨ ਦੀ ਥਾਂ ਘਰ ਰਹਿਣ ਨੂੰ ਤਰਜੀਹ ਦਿਤੀ। ਇਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਨੇੜਲੇ ਭਵਿੱਖ 'ਚ ਕਾਂਗਰਸ ਹਾਈ ਕਮਾਂਡ ਸੋਨੀਆ ਗਾਂਧੀ ਨਾਲ ਅਜੇ ਨਾਰਾਜ਼ਗੀਆਂ ਰਹਿਣ ਦੀ ਸੰਭਾਵਨਾ ਬਰਕਰਾਰ  ਹੈ।

Sonia Gandhi Photo

ਨਵਜੋਤ ਸਿੰਘ ਸਿੱਧੂ ਦੇ ਕਰੀਬੀ ਵੀ ਮੰਨ ਕੇ ਚਲ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੋਧੀ ਧਿਰ ਦੀ ਪਾਟੋ-ਧਾੜ ਕਾਰਨ ਅਰਾਮ ਨਾਲ ਚਲ ਰਹੀ ਹੈ ਭਾਂਵੇਂ ਅੰਦਰੂਨੀ ਤੌਰ 'ਤੇ ਕਾਂਗਰਸੀਆਂ 'ਚ ਬੇਚੈਨੀ ਵੀ ਹੈ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਹੋਰ ਵਧਿਆ ਹੈ ਕਿ ਪੰਜਾਬ ਨੂੰ ਮੌਜ਼ੂਦਾ ਸਿਆਸੀ ਹਲਾਤਾਂ ਵਿਚ ਉਸ ਦੀ ਜ਼ਰੂਰਤ ਹੈ।

Captain amarinder singhPhoto

ਸਿਆਸੀ ਹਲਕਿਆਂ ਮੁਤਾਬਕ ਸਿੱਧੂ ਦਿੱਲੀ ਚੋਣ ਨਤੀਜਿਆਂ ਬਾਅਦ ਸਰਗਰਮ ਹੋ ਸਕਦੇ ਹਨ। ਸਿੱਧੂ ਦੀ ਅਕਾਲੀ, ਪੰਥਕ ਸਫ਼ਾਂ, ਆਮ  ਲੋਕਾਂ ਵਿਚ ਕਾਫ਼ੀ ਪਕੜ ਹੈ। ਘਰ ਬੈਠ ਕੇ ਸਿੱਧੂ ਨੇ ਪੰਜਾਬ ਪੱਧਰ ਤੇ  ਦੂਸਰੇ ਰਾਜਨੀਤਕ ਦਲਾਂ ਨਾਲ ਵੀ ਸੰਪਰਕ ਬਣਾਇਆ ਹੈ ਪਰ ਬੇਬਾਕੀ ਨਾਲ ਬੋਲਣ ਵਾਲੇ ਨਵਜੋਤ ਸਿੱਧੂ ਨੇ ਕੋਈ 6-7 ਮਹੀਨਿਆਂ ਤੋਂ ਚੁੱਪ ਸਾਧ ਲਈ ਹੈ ਤੇ ਮੀਡੀਆ ਤੋਂ  ਦੂਰੀ ਬਣਾ ਕੇ ਰੱਖੀ ਹੋਈ ਹੈ।

Captain Amrinder Singh and Navjot SidhuPhoto

ਟਕਸਾਲੀਆਂ ਨੇ ਤਾਂ ਸਿੱਧੂ ਨੂੰ ਅਪਣੀ ਪਾਰਟੀ  ਵਾਗਡੋਰ ਸੌਂਪਦਿਆਂ ਮੁੱਖ ਮੰਤਰੀ ਦੇ ਅਹੁਦੇ ਦੀ ਵੀ ਪੇਸ਼ਕਸ਼ ਕਰ ਦਿਤੀ ਸੀ ਪਰ ਢੀਂਡਸਾ ਪਿਉ ਪੁੱਤਰ ਵਲੋਂ ਬਾਦਲਾਂ ਦਾ ਸਾਥ ਛੱਡ ਦੇਣ ਬਾਅਦ ਹੁਣ ਇਹ ਪੁਰਾਣੀ ਗੱਲ ਹੋ ਗਈ ਹੈ।

Shiromani Akali Dal TaksaliPhoto

ਲੋਕ ਚਰਚਾ ਹੈ ਕਿ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ 'ਆਪ' ਦੇ ਹੱਕ ਵਿਚ ਗਏ ਤਾਂ ਇਸ ਦਾ ਅਸਰ ਪੰਜਾਬ ਦੀ ਰਾਜਨੀਤੀ 'ਤੇ ਪੈਣਾ ਅਟੱਲ ਹੈ ਤੇ ਨਵੀਂ ਸਿਆਸੀ ਜਮਾਤ ਦਾ ਗਠਨ ਹੋਣ ਜਾਂ ਆਪ ਵਲੋਂ ਨਵਜੋਤ ਸਿੰੰਘ ਸਿੱਧੂ ਨੂੰ ਵਾਗਡੋਰ ਸੌਂਪਣ ਦੀ ਪੇਸ਼ਕਸ਼ ਕਰਨ ਤੇ ਸਿੱਧੂ ਦੀ ਕੀ ਪ੍ਰਕ੍ਰਿਆ ਹੋਵੇਗੀ, ਇਹ ਸਵਾਲ ਹੀ ਇਕ ਬਝਾਰਤ ਬਣਿਆ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement