ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਨੇ ਐਸਜੀਪੀਸੀਵਲੋਂ ਕੀਤੀਖ਼ਰੀਦ 'ਚ ਵੱਡੇ ਘਪਲੇ ਦਾਕੀਤਾ ਪਰਦਾਫ਼ਾਸ਼
Published : Feb 12, 2021, 1:42 am IST
Updated : Feb 12, 2021, 1:42 am IST
SHARE ARTICLE
image
image

ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਨੇ ਐਸਜੀਪੀਸੀ ਵਲੋਂ ਕੀਤੀ ਖ਼ਰੀਦ 'ਚ ਵੱਡੇ ਘਪਲੇ ਦਾ ਕੀਤਾ ਪਰਦਾਫ਼ਾਸ਼


ਬਾਦਲ ਪ੍ਰਵਾਰ ਨੇ ਸ਼੍ਰੋਮਣੀ ਕਮੇਟੀ ਦਾ ਬੇੜਾ ਗਰਕ ਕੀਤਾ : ਢੀਂਡਸਾ

ਚੰਡੀਗੜ੍ਹ, 11 ਫ਼ਰਵਰੀ (ਸੁਰਜੀਤ ਸਿੰਘ ਸੱਤੀ, ਹਰਦੀਪ ਸਿੰਘ ਭੋਗਲ) : ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਖ਼ਰੀਦ ਅਤੇ ਗੁਰਦੁਅਰਿਆਂ ਵਿਚ ਫ਼ਰਜ਼ੀ ਬਿਲਾਂ ਰਾਹੀਂ ਹੋਏ ਵੱਡੇ ਪੱਧਰ ਦੇ ਵਿੱਤੀ ਘਪਲੇ ਦਾ ਪਰਦਾਫ਼ਾਸ਼ ਕੀਤਾ ਹੈ | 
ਇਥੇ ਇਕ ਪੈੱ੍ਰਸ ਮਿਲਣੀ ਦੌਰਾਨ ਢੀਂਡਸਾ, ਰਣਜੀਤ ਸਿੰਘ ਤਲਵੰਡੀ ਤੋਂ ਇਲਾਵਾ ਐਸਜੀਪੀਸੀ ਦੇ ਕਾਰਜਕਾਰੀ ਮੈਂਬਰਾਂ ਮਿੱਠੂ ਸਿੰਘ ਕਾਹਨੇਕੇ, ਅਮਰੀਕ ਸਿੰਘ ਸ਼ਾਹਪੁਰ, ਸਾਬਕਾ ਐਸਜੀਪੀਸੀ ਮੈਂਬਰ ਹਰਬੰਸ ਸਿੰਘ ਮੰਝਪੁਰ ਨੇ ਪ੍ਰਗਟਾਵਾ ਕੀਤਾ ਕਿ ਅੰਮਿ੍ਤਸਰ ਵਿਖੇ ਨਵੀਂ ਉਸਾਰੀ ਗਈ ਸਾਰਾਗੜ੍ਹੀ ਸਰਾਂ ਦੇ 239 ਕਮਰਿਆਂ ਵਿਚ ਫ਼ਰਨੀਚਰ ਤੇ ਗੱਦਿਆਂ ਦੀ ਖ਼ਰੀਦ ਵਿਚ ਵੱਡਾ ਘਪਲਾ ਹੋਇਆ ਹੈ | ਜਿਥੇ ਮਾਰਕੀਟ ਰੇਟ ਵਿਚ ਇਹ ਫ਼ਰਨੀਚਰ ਇਕ ਕਰੋੜ ਅੱਸੀ ਲੱਖ ਰੁਪਏ ਵਿਚ ਖ਼ਰੀਦਿਆ ਜਾ ਸਕਦਾ ਸੀ, ਉਹੀ ਫ਼ਰਨੀਚਰ ਚੀਨ ਦੀ ਵਰਣਿਕਾ ਓਵਰਸੀਜ਼ ਨਾਮੀ ਕੰਪਨੀ ਤੋਂ 5 ਕਰੋੜ 17 ਲੱਖ ਰੁਪਏ ਵਿਚ ਖ਼ਰੀਦਿਆ ਗਿਆ ਅਤੇ ਬੰਦਰਗਾਹ ਤੋਂ ਅਮਿ੍ਤਸਰ ਤਕ ਦੀ ਢੁਆਈ ਸਾਢੇ 19 ਲੱਖ ਰੁਪਏ ਦਿਤੀ ਗਈ | 
  ਉਨ੍ਹਾਂ ਦਸਿਆ ਕਿ ਚਾਰ ਸਾਲ ਪਹਿਲਾਂ ਕੀਤੀ ਖ਼ਰੀਦ ਵਿਚ ਘਪਲਾ ਉਸ 
ਵੇਲੇ ਉਜਾਗਰ ਹੋਇਆ ਜਦੋਂ ਕੰਪਨੀ ਨੂੰ  
ਅਦਾਇਗੀ ਲਈ ਦਿਤੇ ਚੈੱਕ 'ਤੇ ਕਮੇਟੀ ਦੇ ਇਕ ਮੈਂਬਰ ਰਘੁਜੀਤ ਸਿੰਘ ਵਿਰਕ ਦੇ ਹਸਤਾਖ਼ਰ ਨਾ ਹੋਣ ਕਰ ਕੇ ਸੀ.ਏ ਵਲੋਂ ਇਤਰਾਜ਼ ਲਗਾਉਣ ਕਾਰਨ ਅਦਾਇਗੀ ਨੂੰ  ਮਨਜ਼ੂਰੀ ਦੇਣ ਲਈ ਇਹ ਮਸਲਾ ਕਾਰਜਕਾਰੀ ਕਮੇਟੀ ਮੂਹਰੇ ਲਿਆਂਦਾ ਗਿਆ | ਉਪਰੋਕਤ ਨੇ ਦੋਸ਼ ਲਗਾਇਆ ਕਿ ਇਹ ਘਪਲਾ ਸ਼ਾਇਦ ਦਬ ਜਾਂਦਾ ਪਰ ਸ਼ੱਕ ਹੈ ਕਿ ਇਕ ਮੈਂਬਰ ਨੂੰ  ਕਥਿਤ ਕਮਿਸ਼ਨ ਨਾ ਪੁੱਜਣ ਕਰ ਕੇ ਹੀ ਉਸ ਨੇ ਚੈੱਕ 'ਤੇ ਹਸਤਾਖਰ ਨਹੀਂ ਕੀਤੇ | 
  ਢੀਂਡਸਾ ਨੇ ਦਸਿਆ ਕਿ ਬਰਨਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਵਲੋਂ ਵੱਡੇ ਪੱਧਰ 'ਤੇ ਜਾਅਲੀ ਬਿਲ ਪਾਸ ਕੀਤੇ ਗਏ | 32 ਲੱਖ ਦੇ ਬਿਲਾਂ ਵਿਚ 12 ਲੱਖ ਦਾ ਘਪਲਾ ਹੋਣ ਦਾ ਦੋਸ਼ ਵੀ ਲਗਾਇਆ ਗਿਆ ਤੇ ਮੀਡੀਆ ਦੇ ਸਾਹਮਣੇ ਉਪਰੋਕਤ ਨੇ 57 ਬਿਲ ਵੀ ਪੇਸ਼ ਕੀਤੇ, ਜਿਨ੍ਹਾਂ ਵਿਚ ਕਟਿੰਗ ਕੀਤੀ ਹੋਈ ਸੀ | ਉਨ੍ਹਾਂ ਕਿਹਾ ਕਿ ਐਸਜੀਪੀਸੀ ਵਿਚ ਅਜਿਹੇ ਅਨੇਕ ਘਪਲੇ ਚੱਲ ਰਹੇ ਹਨ ਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਰਚੀ ਉਨ੍ਹਾਂ ਦੀ ਜੇਬ ਵਿਚੋਂ ਹੀ ਨਿਕਲਦੀ ਹੈ | ਉਨ੍ਹਾਂ ਕਿਹਾ ਕਿ ਬਾਦਲ ਪ੍ਰਵਾਰ ਨੇ ਸ਼ੋ੍ਰਮਣੀ ਕਮੇਟੀ ਦਾ ਬੇੜਾ ਗਰਕ ਕਰ ਦਿਤਾ ਹੈ |
  ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਬੇਨਿਯਮੀਆਂ ਲਈ ਬਾਦਲ ਪ੍ਰਵਾਰ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਵੀ ਉਨੀ ਹੀ ਜ਼ਿੰਮੇਵਾਰੀ ਬਣਦੀ ਹੈ | ਸਰਕਾਰ ਨੂੰ  ਐਸਜੀਪੀਸੀ ਵਿਚ ਘਪਲਿਆਂ ਦੀ imageimageਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਤੁਰਤ ਕਰਵਾਉਣੀਆਂ ਚਾਹੀਦੀਆਂ ਹਨ | 
ਫੋਟੋ-ਸੰਤੋਖ ਸਿੰਘ ਦੇਣਗੇ

SHARE ARTICLE

ਏਜੰਸੀ

Advertisement

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM
Advertisement