
Phagwara Cirme News : ਪੁਲਿਸ ਜਾਂਚ ’ਚ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ
Phagwara Cirme News : ਫਗਵਾੜਾ ਦੇ ਉੱਘੇ ਸਮਾਜ ਸੇਵੀ ਅਤੇ ਪੈਲੇਸ ਦੇ ਮਾਲਕ ਆਸ਼ੂ ਸ਼ਰਮਾ ਦੀ ਲਾਸ਼ ਬੰਗਾ ਰੋਡ ’ਤੇ ਸਥਿਤ ਪੈਲੇਸ ਦੇ ਇਕ ਕਮਰੇ ’ਚ ਫਾਹਾ ਲਗਾ ਖੁਦਕੁਸ਼ੀ ਕਰ ਲਈ ਹੈ।
ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੇਰ ਰਾਤ ਤੱਕ ਚੱਲੀ ਪੁਲਿਸ ਜਾਂਚ ’ਚ ਇਹ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ। ਪੁਲਿਸ ਨੂੰ ਮੌਕੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮ੍ਰਿਤਕ ਆਸ਼ੂ ਸ਼ਰਮਾ ਦੇ ਸਰੀਰ ’ਤੇ ਕੋਈ ਜ਼ਖ਼ਮ ਆਦਿ ਦੇ ਨਿਸ਼ਾਨ ਵੀ ਨਹੀਂ ਹਨ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਹਰ ਪਹਿਲੂ ਤੋਂ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜੋ:India Agni 5 Missile Test News : 5000 KM ਰੇਂਜ ਵਾਲੀ ਅਗਨੀ-5 ਮਿਜ਼ਾਈਲ ਦਾ ਸਫ਼ਲ ਪ੍ਰੀਖਣ
ਇਸ ਦੌਰਾਨ ਵੱਡਾ ਸਵਾਲ ਇਹੋ ਹੈ ਕਿ ਜੇਕਰ ਆਸ਼ੂ ਸ਼ਰਮਾ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਰਿਹਾ ਹੈ?
ਦੱਸ ਦੇਈਏ ਕਿ ਮ੍ਰਿਤਕ ਆਸ਼ੂ ਸ਼ਰਮਾ ਅਤੇ ਉਨ੍ਹਾਂ ਦੇ ਸ਼ਰਮਾ ਪਰਿਵਾਰ ਦਾ ਫਗਵਾੜਾ ’ਚ ਵੱਡਾ ਨਾਮ ਹੈ ਅਤੇ ਸ਼ਾਇਦ ਹੀ ਫਗਵਾੜਾ ’ਚ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਉਨ੍ਹਾਂ ਨੂੰ ਨਹੀਂ ਜਾਣਦਾ ਹੋਵੇਗਾ। ਅਜਿਹੇ ’ਚ ਹਮੇਸ਼ਾ ਖੁਸ਼ ਰਹਿਣ ਵਾਲੇ ਆਸ਼ੂ ਸ਼ਰਮਾ ਨੇ ਖੁਦਕੁਸ਼ੀ ਕਿਉਂ ਕੀਤੀ ਹੈ, ਇਹ ਸਵਾਲ ਹਰ ਉਸ ਵਿਅਕਤੀ ਦੇ ਦਿਲ ’ਚ ਹੈ ਜੋ ਉਸ ਨੂੰ ਨੇੜਿਓਂ ਜਾਣਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜੋ:PSEB News : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ’ਤੇ ਕੱਸਿਆ ਸ਼ਿਕੰਜਾ
ਮ੍ਰਿਤਕ ਆਸ਼ੂ ਸ਼ਰਮਾ ਦਾ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਸਟਾਰ ਧਰਮਿੰਦਰ ਨਾਲ ਵੀ ਨਜ਼ਦੀਕੀ ਰਿਸ਼ਤਾ ਸੀ। ਜਦੋਂ ਵੀ ਧਰਮਿੰਦਰ ਨੇ ਫਗਵਾੜਾ ’ਚ ਕਦਮ ਰੱਖਦੇ, ਆਸ਼ੂ ਹਮੇਸ਼ਾ ਉਨ੍ਹਾਂ ਦੇ ਸਮਰਥਕ ਅਤੇ ਪ੍ਰਸ਼ੰਸਕ ਵਜੋਂ ਉਨ੍ਹਾਂ ਨਾਲ ਹੁੰਦੇ ਸਨ। ਇਸ ਤੋਂ ਇਲਾਵਾ ਪੈਲੇਸ ’ਚ ਹੋਣ ਵਾਲੇ ਵੱਡੇ ਸਮਾਗਮਾਂ ’ਚ ਵੀ ਆਸ਼ੂ ਸ਼ਰਮਾ ਹਮੇਸ਼ਾ ਲੋਕਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਮਿਲਦੇ ਸਨ। ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਉਸ ਨੇ ਖੁਦਕੁਸ਼ੀ ਕਰ ਲਈ? ਖ਼ਬਰ ਲਿਖੇ ਜਾਣ ਤੱਕ ਇਹ ਇਕ ਵੱਡੀ ਡੂੰਘੀ ਪਹੇਲੀ ਬਣੀ ਹੋਈ ਹੈ।
ਇਹ ਵੀ ਪੜੋ:Gurdaspur News : ਮਾਸੂਮ ਬੱਚਿਆਂ ਦੇ ਕਤਲ ਤੋਂ ਬਾਅਦ ਪਿਤਾ ਨੇ ਵੀ ਕੀਤੀ ਖੁਦਕੁਸ਼ੀ
(For more news apart from Palace owner committed suicide in Phagwara News in Punjabi, stay tuned to Rozana Spokesman)