
ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 24 ਘੰਟਿਆਂ ‘ਚ ਰਾਜਸਥਾਨ, ਮੱਧ ਪ੍ਰਦੇਸ਼ ਤੇ ਨੇੜਲੇ ਕੁਝ ਹਿੱਸਿਆਂ ‘ਚ ਲੂ ਚੱਲ ਸਕਦੀ ਹੈ...
ਨਵੀਂ ਦਿੱਲੀ : ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 24 ਘੰਟਿਆਂ ‘ਚ ਰਾਜਸਥਾਨ, ਮੱਧ ਪ੍ਰਦੇਸ਼ ਤੇ ਨੇੜਲੇ ਕੁਝ ਹਿੱਸਿਆਂ ‘ਚ ਲੂ ਚੱਲ ਸਕਦੀ ਹੈ। ਉਥੇ ਹੀ ਦਿੱਲੀ, ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਬਾਰਿਸ਼ ਦੇ ਆਸਾਰ ਹਨ। ਮੌਸਮ ਵਿਭਾਗ ਦੇ ਮੁਤਾਬਿਕ ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਪੱਛਮੀ ਉਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਰਾਜਸਥਾਨ, ਪੱਛਮੀ ਬੰਗਾਲ ‘ਚ ਗੰਗਾ ਦੇ ਤੱਟਵਰਤੀ ਖੇਤਰ, ਓਡਿਸ਼ਾ, ਝਾਰਖੰਡ, ਮੱਧ ਪ੍ਰਦੇਸ਼, ਵਿਰਦਭ, ਛੱਤੀਸ਼ਗੜ੍ਹ, ਉਤਰੀ ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਇਲਸੀਮਾ, ਅਤੇ ਕਰਨਾਟਕ ਵਿਚ ਵੱਖ-ਵੱਖ ਸਥਾਨਾਂ ‘ਤੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਣ ਦੇ ਆਸਾਰ ਹਨ।
Weather
ਇਸ ਤੋਂ ਪਹਿਲਾਂ ਵੀਰਵਾਰ ਨੂੰ ਪੂਰਵ ਅਤੇ ਪੱਛਮੀ ਰਾਜਸਥਾਨ ਅਤੇ ਪੂਰਬੀ ਮੱਧ ਪ੍ਰਦੇਸ਼ ਵਿਚ ਲੂ ਦਾ ਕਹਿਰ ਜਾਰੀ ਰਿਹਾ। ਉਥੇ ਇਸ ਤੋਂ ਪਹਿਲਾਂ ਕਰਨਾਟਕ, ਨਾਂਗਾਲੈਂਡ, ਮਣੀਪੁਰ, ਮਿਜੋਰਮ, ਤ੍ਰਿਪੁਰਾ, ਓਡੀਸ਼ਾ, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੱਛਮੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਛੱਤੀਸ਼ਗੜ੍ਹ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਇਲਸੀਮਾ, ਤਾਮਿਲਨਾਡੂ, ਤੱਟੀ ਕਰਨਾਟਕ, ਕੇਰਲ, ਅਤੇ ਅੰਡਮਾਨ ਨਿਕੋਬਾਰ ਟਾਪੂ ਸਮੂਹ ਦੇ ਵੱਖ ਵੱਖ ਹਿਸਿਆਂ ‘ਚ ਬੱਦਲਾਂ ਦੇ ਨਾਲ ਹਲਕੀ ਬਾਰਿਸ਼ ਹੋਈ।
Weather Report
ਜ਼ਿਕਰਯੋਗ ਹੈ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਮੌਸਮ ਦੀ ਜਾਣਕਾਰੀ ਦਿੱਤੀ ਸੀ, ਕਿ ਅੱਜ-ਕੱਲ੍ਹ ਠੰਡ ਤੇਜ਼ੀ ਨਾਲ ਵਧਦੀ ਹੋਈ ਨਜਰ ਆ ਰਹੀ ਹੈ ਤੇ ਠੰਡ ਨੂੰ ਲੈ ਕੇ ਮੌਸਮ ਵਿਗਿਆਨੀ ਲੋਕਾਂ ਨੂੰ ਕਈ ਤਰਾਂ ਦੀਆਂ ਚੇਤਾਵਨੀਆਂ ਵੀ ਦਿੰਦੇ ਆ ਰਹੇ ਹਨ ਤੇ ਲੋਕਾਂ ਵੱਲੋਂ ਉਹਨਾਂ ਦੀਆਂ ਕਹੀਆਂ ਗੱਲਾਂ ਤੇ ਗੌਰ ਕਰਨ ਦੀ ਬਜਾਏ ਉਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਤੇ ਮਨੁੱਖ ਆਪਣੇ ਵਾਤਾਵਰਨ ਨੂੰ ਬੁਰੀ ਤਰਾਂ ਨਾਲ ਗੰਦਲਾ ਕਰ ਰਿਹਾ ਹੈ। ਜਿਸ ਕਰਕੇ ਮੌਸਮ ਵਿਗਿਆਨੀਆਂ ਦੀ ਹੁਣੇ-ਹੁਣੇ ਆਈ ਇੱਕ ਮੌਸਮੀ ਰਿਪੋਰਟ ਵਿਚ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜਿਸ ਤਰਾਂ ਹੁਣ ਠੰਡ ਦਾ ਆਸਾਰ ਬੁਰੀ ਤਰਾਂ ਨਾਲ ਵੱਧ ਰਿਹਾ ਹੈ।
Weather Report
ਠੀਕ ਉਸ ਤਰਾਂ ਨਾਲ ਹੀ ਲੋਕਾਂ ਨੂੰ ਅਗਲੇ ਦਹਾਕੇ ਦੇ ਵਿਚ ਸਹਿਣੀ ਪੈ ਸਕਦੀ ਹੈ ਅੱਤ ਦੀ ਗਰਮੀ ਤੇ ਕਰੀਬ 5 ਸਾਲਾਂ ਤੱਕ 10 ਫੀਸਦੀ ਤੱਕ ਤਾਪਮਾਨ ਵੱਧ ਸਕਦਾ ਹੈ,ਕਿਉਂਕਿ ਹੱਦੋਂ ਵੱਧ ਠੰਡ ਅਤੇ ਹੱਦ ਵੱਧ ਗਰਮੀ ਪੈਣੀ ਮਨੁੱਖ ਵੱਲੋਂ ਵਾਤਾਵਰਨ ਨਾਲ ਕੀਤੀ ਗਈ ਛੇੜਛਾੜ ਦੇ ਹੀ ਨਤੀਜੇ ਹਨ, ਜੋ ਮਨੁੱਖ ਸਮੇਤ ਹੋਰਨਾਂ ਜੀਵ ਜੰਤੂਆਂ ਨੂੰ ਵੀ ਭੁਗਤਣੇ ਪੈ ਰਹੇ ਹਨ। ਦਰਖੱਤਾਂ ਦੀ ਹੱਦੋਂ ਵੱਧ ਕਟਾਈ, ਫੈਕਟਰੀਆਂ, ਵਾਹਨਾਂ ਦੇ ਦਿਨੋਂ-ਦਿਨ ਵੱਧ ਰਹੇ ਵਾਹਨਾਂ ਦੇ ਪ੍ਰਦੂਸ਼ਣ ਨਾਲ ਗਲੋਬਲ ਵਾਰਨਿੰਗ ਇੰਨੀਂ ਜਿਆਦਾ ਵੱਧ ਰਹੀ ਹੈ ਕਿ ਭਵਿੱਖ ਵਿਚ ਮਨੁੱਖੀ ਜੀਵਨ ਦੇ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ।
Weather Report
ਮਸ਼ਹੂਰ ਮੌਸਮ ਵਿਭਾਗ ਕੰਪਨੀ ਦਾ ਕਹਿਣਾ ਹੈ ਕਿ 2014 ਤੋਂ 2023 ਤੱਕ ਦਾ ਦਹਾਕਾ ਸਭ ਤੋਂ ਵੱਧ ਗਰਮ ਹੋ ਸਕਦਾ ਹੈ ਤੇ ਇਸ ਦਹਾਕੇ ਵਿਚ ਤਾਪਮਾਨ ਏਨਾਂ ਜਿਆਦਾ ਵੱਧ ਸਕਦਾ ਹੈ ਕਿ ਲੋਕਾਂ ਨੇ ਏਨੀਂ ਅੱਤ ਦੀ ਗਰਮੀ ਕਦੇ ਨਹੀਂ ਦੇਖੀ ਹੋਣੀ।