
ਕੈਪਟਨ, ਜਾਖੜ, ਆਸ਼ਾ ਕੁਮਾਰੀ ਅਤੇ ਨਿਜੀ ਨੇਤਾਵਾਂ ਨੂੰ ਅਪਣਾ ਪੱਖ ਮਿਲ ਕੇ ਸਪੱਸ਼ਟ ਕੀਤਾ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਹਲਕੇ ਤੋਂ ਮਹਿੰਦਰ ਸਿੰਘ ਕੇ.ਪੀ. ਦੀ ਟਿਕਟ ਕੱਟ ਕੇ ਡਾ. ਮਨਕੁਮਾਰ ਨੂੰ ਦੇਣ ਕਾਰਨ, ਮਹਿੰਦਰ ਸਿੰਘ ਕੇ.ਪੀ ਪੂਰੀ ਤਰ੍ਹਾਂ ਬਗਾਵਤ ਉਤੇ ਉਤਰ ਆਏ ਹਨ ਅਤੇ ਹੁਣ ਉਨ੍ਹਾਂ ਨੇ ਚੰਡੀਗੜ੍ਹ ਵਿਖੇ 15 ਅਪ੍ਰੈਲ ਨੂੰ ਦਲਿਤ ਭਾਈਚਾਰੇ ਨਾਲ ਸਬੰਧਤ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦਾ ਇਕੱਠ ਬੁਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ।
Mohinder Singh K.P.
ਫ਼ੋਨ ਉਤੇ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਕੇ.ਪੀ ਨੇ ਕਿਹਾ ਉਨ੍ਹਾਂ ਦਾ ਪਰਵਾਰ ਛੇ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ। ਔਖੇ ਸਮਿਆਂ ਵਿਚ ਵੀ ਪਾਰਟੀ ਤੋਂ ਪਾਸੇ ਨਹੀਂ ਹੱਟੇ। ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇ.ਪੀ ਨੂੰ ਅਤਿਵਾਦੀਆਂ ਨੇ ਸ਼ਹੀਦ ਕੀਤਾ। ਉਨ੍ਹਾਂ ਦਾ ਦੋਸ਼ ਹੈ ਕਿ ਕੁਰਬਾਨੀ ਵਾਲੇ ਦਲਿਤ ਪਰਵਾਰ ਨੂੰ ਪਾਰਟੀ ਤੋਂ ਪਾਸੇ ਕੀਤਾ ਜਾ ਰਿਹਾ ਹੈ ਅਤੇ ਪੈਸੇ ਵਾਲਿਆਂ ਨੂੰ ਟਿਕਟਾਂ ਦਿਤੀਆਂ ਜਾ ਰਹੀਆ ਹਨ। ਉਨ੍ਹਾਂ ਨੇ ਦਰਜਨਾਂ ਹੀ ਦਲਿਤ ਪਰਵਾਰਾਂ ਨਾਲ ਜੁੜੇ ਪਰਵਾਰਾਂ ਦਾ ਜ਼ਿਕਰ ਕੀਤਾ। ਜਿਨ੍ਹਾਂ ਨੂੰ ਪਾਰਟੀ ਤੋਂ ਪਾਸੇ ਕੀਤਾ ਗਿਆ।
Captain Amrinder Singh
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਨਾਲ ਮੁਲਾਕਾਤਾਂ ਕਰ ਕੇ ਅਪਣਾ ਪੱਖ ਰੱਖ ਦਿਤਾ ਹੈ। ਦਲਿਤ ਨੇਤਾਵਾਂ ਨੂੰ ਜਾਣੂ ਕਰਾ ਦਿਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਜੰਲਧਰ ਹਲਕੇ ਤੋਂ ਸੰਤੋਖ ਸਿੰਘ ਨੂੰ ਦਿਤੀ ਟਿਕਟ ਸਬੰਧੀ ਮੁੜ ਵਿਚਾਰ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ 2009 ਵਿਚ ਉਨ੍ਹਾਂ ਜਲੰਧਰ ਹਲਕੇ ਤੋਂ ਜਿਤ ਪ੍ਰਾਪਤਤ ਕੀਤੀ। 2014 ਵਿਚ ਉਨ੍ਹਾਂ ਨੂੰ ਧੌਖੇ ਨਾਲ ਹੁਸ਼ਿਆਰਪੁਰ ਭੇਜ ਦਿਤਾ ਅਤੇ ਉਹ ਚੋਣ ਹਾਰ ਗਏ। ਹੁਣ ਉਨ੍ਹਾਂ ਦੀ ਟਿਕਟ ਹੀ ਕਟ ਦਿਤੀ।
Mohinder Singh K.P.
ਉਨ੍ਹਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਵੀ 2014 ਵਿਚ ਫ਼ਿਰੋਜ਼ਪੁਰ ਤੋਂ ਹਾਰੇ, 2017 ਵਿਚ ਅਬੋਤਰ ਤੋਂ ਹਾਰੇ, ਉਨ੍ਹਾਂ ਨੂੰ ਪ੍ਰਧਾਨਗੀ ਮਿਲ ਗਈ ਅਤੇ ਗੁਰਦਾਸਪੁਰ ਤੋਂ ਟਿਕਟ ਵੀ। ਉਨ੍ਹਾਂ ਦਾ ਕਹਿਣਾ ਹੈ ਕਿ ਸੰਤੋਖ ਸਿੰਘ ਦੇ ਪਰਵਾਰ ਨੂੰ ਅਸੈਂਬਲੀ ਟਿਕਟਾਂ ਅਤੇ ਲੋਕ ਸਭਾ ਦੀ ਟਿਕਟ ਦਿਤੀ ਜਦਕਿ ਉਨ੍ਹਾਂ ਦੇ ਪਰਵਾਰ ਨੇ ਕੁਰਬਾਨੀ ਵੀ ਦਿਤੀ ਪ੍ਰੰਤੂ ਇਕ ਟਿਕਟ, ਉਹ ਵੀ ਕੱਟ ਦਿਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਘੇ ਦਲਿਤ ਨੇਤਾਵਾਂ ਨੂੰ 15 ਅਗੱਸਤ ਦੇ ਇਕੱਠ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਹੈ ਅਤੇ ਅਗਲਾ ਕਦਮ ਵਿਚਾਰ ਵਟਾਂਟਰੇ ਤੋਂ ਬਾਅਦ ਲਿਆ ਜਾਵੇਗਾ।