
ਪੂਰੇ ਵਿਸ਼ਵ ਵਿਚ ਇਸ ਵਾਇਰਸ ਨਾਲ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਜਲੰਧਰ : ਲੌਕਡਾਊਨ ਦੇ ਦੌਰਾਨ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ੍ਰੀਦ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸੋਸ਼ਲ ਡਿਸਟੈਂਸਿੰਗ ਨੂੰ ਲਾਜ਼ਮੀ ਬਣਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮੀਸ਼ਨਰ ਵਰਿੰਦਰ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਮੰਡੀਆਂ ਵਿਚ ਨਿਸ਼ਾਨ ਲਗਾਉਂਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
Farmer
ਜਿਸ ਦਾ ਮਕਸਦ ਹੈ ਕਿ ਕਿਸਾਨ ਮੰਡੀਆਂ ਵਿਚ ਇਕ ਜਗ੍ਹਾ ਇਕੱਠੇ ਨਾਂ ਹੋਣ ਅਤੇ ਸਮਾਜਿਕ ਦੂਰੀ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਕਾਰਨ ਕਣਕ ਨੂੰ ਮੰਡੀਆਂ ਵਿਚ ਦੇਰੀ ਨਾਲ ਲਿਆਉਂਣ ਨੂੰ ਦੇਖਦਿਆਂ ਪਹਿਲਾਂ ਹੀ ਕਣਕ ਦੀ ਖ੍ਰੀਦ ਦਾ ਫੈਸਲਾ 15 ਜੂਨ ਤੱਕ ਲਿਆ ਹੈ।
Punjab Farmer
ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਲਈ ਵਿਸ਼ੇਸ ਲਾਭ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਮੰਡੀਆਂ ਵਿਚ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਉਥੇ ਸੈਨੀਟਾਈਜ਼ਰ ਅਤੇ ਹੱਥ ਧੋਣ ਤੋਂ ਇਲਾਵਾ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀਆਂ ਵੱਲੋਂ ਆੜਤੀਆਂ ਨੂੰ ਵਿਸ਼ੇਸ਼ ਕੂਪਨ ਦਿੱਤੇ ਜਾਣਗੇ।
farmers curfew wheat
ਜੋ ਕਿ ਮੰਡੀ ਵਿਚ ਖਾਲੀ ਜਗ੍ਹਾ ਨੂੰ ਦੇਖਦੇ ਹੋਏ ਅੱਗੇ ਕਿਸਾਨਾਂ ਨੂੰ ਦੇਣਗੇ। ਪ੍ਰਸ਼ਾਸਨ ਦਾ ਉਪਰਾਲਾ ਹੈ ਕਿ ਕਿਸਾਨਾਂ ਦੀ ਫਸਲ ਦੀ ਖ੍ਰੀਦ ਦੇ ਨਾਲ-ਨਾਲ ਸ਼ੋਸ਼ਲ ਡਿਸਟੈਂਸਿੰਗ ਨੂੰ ਵੀ ਬਰਕਰਾਰ ਰੱਖਿਆ ਜਾਵੇ। ਦੱਸ ਦੱਈਏ ਕਿ ਹੁਣ ਤੱਕ ਪੂਰੇ ਵਿਸ਼ਵ ਵਿਚ ਇਸ ਵਾਇਰਸ ਨਾਲ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
Farmer
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।