ਸਿੱਟ ਖ਼ਾਰਜ ਹੋਣ ਦੇ ਬਾਵਜੂਦ ਸਿੱਖ ਬਰਗਾੜੀ ਕਾਂਡ ਦਾ ਇਨਸਾਫ਼ ਲੈ ਕੇ ਰਹਿਣਗੇ : ਰਾਜਾਸਾਂਸੀ
Published : Apr 12, 2021, 9:25 am IST
Updated : Apr 12, 2021, 9:25 am IST
SHARE ARTICLE
Raghbir Singh Rajasansi
Raghbir Singh Rajasansi

ਉਨ੍ਹਾਂ ਕਿਹਾ ਹੈ ਕਿ ਸਰਕਾਰ, ਹੁਕਮਰਾਨਾਂ ਅਤੇ ਅਧਿਕਾਰੀਆਂ ਨੂੰ ਇਨਸਾਫ਼ ਦੇਣਾ ਪੈਣਾ ਹੈ ਕਿਉਂਕਿ ਘਟਨਾ ਵਾਪਰੀ ਹੈ, ਸੱਚਾਈ ਦਬਾਈ ਨਹੀਂ ਜਾ ਸਕਦੀ।

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥਕ ਆਗੂ ਸ. ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਵਲ ਬਰਗਾੜੀ ਕਾਂਡ ਦੀ ਸਿੱਟ ਰੱਦ ਕਰਨ ਸਬੰਧੀ ਸਰਕਾਰ ਦਾ ਧਿਆਨ ਦਿਵਾਇਆ ਹੈ । 

ਉਨ੍ਹਾਂ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ  ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਗੰਭੀਰ ਮਸਲੇ ਤੇ ਸ਼ਾਂਤਮਈ ਅੰਦੋਲਨ ਦੌਰਾਨ ਬਾਦਲ ਸਰਕਾਰ ਵੇਲੇ ਪੁਲਿਸ ਗੋਲੀ ਨਾਲ 2 ਸਿੱਖ ਨੌਜੁਆਨ ਸ਼ਹੀਦ ਹੋ ਗਏ ਸਨ ਪਰ ਇਸ ਸਬੰਧੀ ਪੰਥ ਤੇ ਪੀੜਤ ਪ੍ਰਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਹੈ ਕਿ ਸਰਕਾਰ, ਹੁਕਮਰਾਨਾਂ ਅਤੇ ਅਧਿਕਾਰੀਆਂ ਨੂੰ ਇਨਸਾਫ਼ ਦੇਣਾ ਪੈਣਾ ਹੈ ਕਿਉਂਕਿ ਘਟਨਾ ਵਾਪਰੀ ਹੈ, ਸੱਚਾਈ ਦਬਾਈ ਨਹੀਂ ਜਾ ਸਕਦੀ।

Parkash Badal And Sukhbir BadalParkash Badal And Sukhbir Badal

ਉਨ੍ਹਾਂ ਕਿਹਾ ਕਿ ਭਾਵੇ ਸਿੱਟ ਰੱਦ ਹੋ ਗਈ ਹੈ ਪਰ ਸਿੱਖਾਂ ਦੇ ਦਿਲ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਕੁੰਵਰ ਪ੍ਰਤਾਪ ਸਿੰਘ ਆਈ ਜੀ ਵਲੋਂ ਕੀਤੀ ਗਈ ਪੜਤਾਲ ਅਤੇ ਅਦਾਲਤ  ਵਿਚ ਇਸ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ਤੇ ਕਾਰਵਾਈ ਜ਼ਰੂਰ ਹੋਵੇਗੀ । ਸਿੱਖ ਕੌਮ ਇਹ ਮੰਨਦੀ ਹੈ ਕਿ ਸਿਆਸਤਦਾਨ, ਪੁਲਿਸ ਅਧਿਕਾਰੀ, ਤਾਕਤਵਾਰ ਲੋਕ ਹਨ ਜੋ ਗ਼ਰੀਬਾਂ ਨੂੰ ਇਨਸਾਫ਼ ਨਹੀਂ ਦੇ ਰਹੇ ਤਾਂ ਜੋ ਉਨ੍ਹਾਂ ਦੀਆਂ ਕੁਰਸੀਆਂ ਨਾ ਬਚ ਸਕਣ।

Akal Takht SahibAkal Takht Sahib

ਜਥੇਦਾਰ ਅਕਾਲ ਤਖ਼ਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਗੰਭੀਰ ਮਸਲੇ ਸਬੰਧੀ ਸੱਚਾਈ ਸਾਹਮਣੇ ਲਿਆਉਣ ਲਈ ਕੋਸ਼ਿਸ਼ ਕਰਨ ਤਾਂ ਜੋ ਗੁਨਾਹਗਾਰਾਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਨਿਆਂ ਮਿਲ ਸਕੇ, ਜਿਨ੍ਹਾਂ ਦੇ ਨੌਜੁਆਨ ਪੁੱਤਰ ਸ਼ਹੀਦ ਹੋ ਗਏ ਸਨ ਅਤੇ ਗੁਰੂ ਦੀ ਬੇਅਦਬੀ ਸਬੰਧੀ ਹੁਣ ਤਕ ਕੋਈ ਵੀ ਗੱਲ ਸਿਰੇ ਨਹੀਂ ਚੜ੍ਹ ਸਕੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement