7 ਸਾਲ ਪਹਿਲਾਂ ਪੁਲਿਸ ਹਿਰਾਸਤ ’ਚੋਂ ਪੀਓ ਨੂੰ ਅਗ਼ਵਾ ਕਰਨ ਦਾ ਮਾਮਲਾ: ਆਈਪੀਐਸ ਗੌਤਮ ਚੀਮਾ ਵਿਰੁਧ ਦੋਸ਼ ਤੈਅ
Published : May 12, 2023, 11:23 am IST
Updated : May 12, 2023, 11:23 am IST
SHARE ARTICLE
Gautam Cheema
Gautam Cheema

ਮਾਮਲੇ ਵਿਚ ਨਾਮਜ਼ਦ ਰਸ਼ਮੀ ਨੇਗੀ, ਅਜੈ ਚੌਧਰੀ, ਵਿੱਕੀ ਵਰਮਾ ਅਤੇ ਵਰੁਣ ਉਤਰੇਜਾ ਵਿਰੁਧ ਪਹਿਲਾਂ ਹੀ ਦੋਸ਼ ਆਇਦ ਹੋ ਚੁੱਕੇ ਹਨ

 

ਮੁਹਾਲੀ:  ਸੱਤ ਸਾਲ ਪੁਰਾਣੇ ਅਗ਼ਵਾ ਮਾਮਲੇ ਵਿਚ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਆਈਜੀ ਗੌਤਮ ਚੀਮਾ ਵਿਰੁਧ ਦੋਸ਼ ਆਇਦ ਕਰਨ ਦੇ ਨਿਰਦੇਸ਼ ਦਿਤੇ ਹਨ। ਚੀਮਾ ਇਸ ਸਮੇਂ ਆਈਜੀ ਕਮਾਂਡੋ ਅਹੁਦੇ ’ਤੇ ਤਾਇਨਾਤ ਹਨ। ਚੀਮਾ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਸਾਲ 2014 ਵਿਚ ਮੁਹਾਲੀ ਫ਼ੇਜ਼ 1 ਥਾਣੇ ਵਿਚ ਅਗ਼ਵਾ ਦਾ ਮਾਮਲਾ ਦਰਜ ਹੋਇਆ ਸੀ। ਮਾਮਲੇ ਦੀ ਸੁਣਵਾਈ ਸੀਬੀਆਈ ਜੱਜ ਅਮਨਦੀਪ ਕੰਬੋਜ ਦੀ ਅਦਾਲਤ ਵਿਚ ਹੋਈ। ਚੀਮਾ ਵਿਰੁਧ ਸੀਬੀਆਈ ਕੋਰਟ ਵਿਚ ਆਈਪੀਸੀ ਦੀ ਧਾਰਾ 365 (ਅਗ਼ਵਾ ਕਰਨ), 323 (ਝਗੜਾ), 452, 186 (ਡਿਊਟੀ ਵਿਚ ਵਿਘਨ ਪਾਉਣਾ), 120ਬੀ (ਸਾਜ਼ਸ਼ ਰਚਣ) ਤਹਿਤ ਟਰਾਇਲ ਚੱਲੇਗਾ। ਇਸ ਮਾਮਲੇ ਵਿਚ ਨਾਮਜ਼ਦ ਰਸ਼ਮੀ ਨੇਗੀ, ਅਜੈ ਚੌਧਰੀ, ਵਿੱਕੀ ਵਰਮਾ ਅਤੇ ਵਰੁਣ ਉਤਰੇਜਾ ਵਿਰੁਧ ਪਹਿਲਾਂ ਹੀ ਦੋਸ਼ ਆਇਦ ਹੋ ਚੁੱਕੇ ਹਨ ਪਰ ਆਈਜੀ ਚੀਮਾ ਵਿਰੁਧ ਦੋਸ਼ ਆਇਦ ਨਹੀਂ ਹੋਏ ਸਨ।

ਇਹ ਵੀ ਪੜ੍ਹੋ: ISSF ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਸਰਬਜੋਤ ਸਿੰਘ ਅਤੇ ਦਿਵਿਆ ਥਾਈਗੋਲ ਦੀ ਜੋੜੀ ਨੇ ਜਿੱਤਿਆ ਸੋਨ ਤਮਗ਼ਾ

ਅਪ੍ਰੈਲ 2023 ਵਿਚ ਸੁਪ੍ਰੀਮ ਕੋਰਟ ਨੇ ਨਿਰਦੇਸ਼ ਦਿਤੇ ਸਨ ਕਿ ਆਈਜੀ ਚੀਮਾ ਮੁਹਾਲੀ ਦੀ ਸੀਬੀਆਈ ਅਦਾਲਤ ਵਿਚ ਮੁਕੱਦਮੇ ਦਾ ਸਾਹਮਣਾ ਕਰਨਗੇ, ਜਿਸ ਤੋਂ ਬਾਅਦ ਹੁਣ ਚੀਮਾ ਵਿਰੁਧ ਦੋਸ਼ ਆਇਦ ਕੀਤੇ ਗਏ ਹਨ। ਚੀਮਾ ਅਤੇ ਉਸ ਦੇ ਸਾਥੀਆਂ 'ਤੇ 2014 'ਚ ਸੁਮੇਧ ਗੁਲਾਟੀ ਨੂੰ ਅਗ਼ਵਾ ਕਰਨ ਦਾ ਦੋਸ਼ ਹੈ। ਅਗਸਤ 2014 ਵਿਚ ਫੇਜ਼-1 ਥਾਣੇ ਵਿਚ ਤਾਇਨਾਤ ਕਾਂਸਟੇਬਲ ਰਮੇਸ਼ ਕੁਮਾਰ ਨੇ ਇਕ ਮਾਮਲੇ ਵਿਚ ਸੁਮੇਧ ਗੁਲਾਟੀ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿਚ ਲਿਆ ਸੀ। ਗੁਲਾਟੀ ਅਤੇ ਸਹਿ-ਦੋਸ਼ੀ ਕਲੋਨਾਈਜ਼ਰ ਦਵਿੰਦਰ ਸਿੰਘ ਗਿੱਲ ਵਿਰੁਧ ਮਾਰਚ 2014 ਵਿਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਏਐਸਆਈ ਦਿਲਬਾਗ ਸਿੰਘ ਥਾਣੇ ਵਿਚ ਸੁਮੇਧ ਗੁਲਾਟੀ ਤੋਂ ਪੁਛਗਿਛ ਕਰ ਰਹੇ ਸਨ।

ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁਧ FIR ਦਰਜ

ਕਰੀਬ 11 ਵਜੇ ਆਈਜੀ ਗੌਤਮ ਚੀਮਾ, ਅਜੈ ਚੌਧਰੀ ਅਤੇ ਦੋ ਹੋਰਾਂ ਨਾਲ ਥਾਣੇ ਪਹੁੰਚੇ ਅਤੇ ਅਪਣੀ ਪਛਾਣ ਦਸਦਿਆਂ ਕਿਹਾ ਕਿ ਉਹ ਗੁਲਾਟੀ ਨੂੰ ਲੈ ਕੇ ਜਾਣਾ ਚਾਹੁੰਦੇ ਹਨ। ਏਐਸਆਈ ਵਲੋਂ ਸੁਮੇਧ ਗੁਲਾਟੀ ਨੂੰ ਪੀਓ ਕਹਿਣ ਦੇ ਬਾਵਜੂਦ ਚੀਮਾ ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ। ਚੀਮਾ ਨੇ ਗੁਲਾਟੀ ਨੂੰ ਅਪਣੀ ਕਾਰ ਵਿਚ ਬਿਠਾਇਆ ਅਤੇ ਫੇਜ਼-6 ਮੈਕਸ ਹਸਪਤਾਲ ਲੈ ਗਏ। ਇਸ ਹਸਪਤਾਲ ਵਿਚ ਦਵਿੰਦਰ ਗਿੱਲ ਦੀ ਪਤਨੀ ਕ੍ਰਿਸਪੀ ਖਹਿਰਾ ਨੂੰ ਆਈਜੀ ਚੀਮਾ ਵਲੋਂ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਕਾਰਨ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਮਗਰੋਂ ਦਾਖ਼ਲ ਕਰਵਾਇਆ ਗਿਆ ਸੀ। ਚਸ਼ਮਦੀਦਾਂ ਅਨੁਸਾਰ ਚੀਮਾ ਗੁਲਾਟੀ ਨੂੰ ਜ਼ਬਰਦਸਤੀ ਕ੍ਰਿਸਪੀ ਦੇ ਕਮਰੇ ਵਿਚ ਲੈ ਗਿਆ, ਉਸ ਨੂੰ ਕਈ ਥੱਪੜ ਮਾਰੇ ਅਤੇ ਧਮਕੀਆਂ ਦਿਤੀਆਂ। ਚੀਮਾ ਨੇ ਕ੍ਰਿਸਪੀ ਨੂੰ ਧਮਕੀ ਦਿਤੀ ਕਿ ਉਹ ਉਸ ਵਿਰੁਧ ਸ਼ਿਕਾਇਤ ਵਾਪਸ ਲੈ ਲਵੇ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕ੍ਰਿਸਪੀ ਨੇ ਚੀਮਾ ਵਿਰੁਧ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਸਨ।

ਇਹ ਵੀ ਪੜ੍ਹੋ: ਟੈਂਡਰ ਘੁਟਾਲਾ ਮਾਮਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਨੂੰ ਮਿਲੀ ਜ਼ਮਾਨਤ

ਆਈਜੀ ਚੀਮਾ ਨੂੰ ਪੰਜਾਬ ਸਰਕਾਰ ਨੇ 13 ਸਤੰਬਰ 2014 ਨੂੰ ਥਾਣੇ ਤੋਂ ਅਗ਼ਵਾ ਮਾਮਲੇ ਵਿਚ ਸਸਪੈਂਡ ਕਰ ਦਿਤਾ ਸੀ। ਕਲੋਨਾਈਜ਼ਰ ਦਵਿੰਦਰ ਗਿੱਲ ਦੀ ਪਤਨੀ ਕ੍ਰਿਸਪੀ, ਸੁਮੇਧ ਗੁਲਾਟੀ ਦੀ ਪਤਨੀ ਮਨਿੰਦਰ ਕੌਰ ਨੇ ਚੀਮਾ ਵਿਰੁਧ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ। ਕ੍ਰਿਸਪੀ ਨੇ ਚੀਮਾ 'ਤੇ ਅਪਣੇ ਪਤੀ 'ਤੇ ਝੂਠੇ ਕੇਸ ਦਰਜ ਕਰਵਾਉਣ ਦਾ ਦੋਸ਼ ਲਾਇਆ ਸੀ। ਉਦੋਂ ਤੋਂ ਉਸ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਹਾਲਾਤ ਅਜਿਹੇ ਬਣ ਗਏ ਸਨ ਕਿ ਉਸ ਨੂੰ ਦੁਖੀ ਹੋ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ, ਪਰ ਉਹ ਬਚ ਗਈ। ਮਾਮਲਾ ਦਰਜ ਹੋਣ ਤੋਂ ਬਾਅਦ ਚੀਮਾ ਫਰਾਰ ਹੋ ਗਿਆ ਸੀ। ਬਾਅਦ 'ਚ ਮੁਅੱਤਲ ਆਈਜੀ ਗੌਤਮ ਚੀਮਾ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ। ਹਾਈ ਕੋਰਟ ਨੇ ਚੀਮਾ ਦੀ ਅੰਤਰਿਮ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿਤੀ ਸੀ। ਉਸ ਨੂੰ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਬਹਾਲ ਕਰ ਦਿਤਾ ਸੀ ਪਰ ਸੀਬੀਆਈ ਨੇ ਮਾਮਲੇ ਦੀ ਜਾਂਚ ਜਾਰੀ ਰੱਖੀ।

Location: India, Punjab, S.A.S. Nagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement