ਹੁਸ਼ਿਆਰਪੁਰ 'ਚ 2 ਧਿਰਾਂ ਵਿਚਕਾਰ ਚੱਲੀਆਂ ਗੋਲੀਆਂ, 1 ਦੀ ਮੌਤ 
Published : May 12, 2023, 4:16 pm IST
Updated : May 12, 2023, 4:16 pm IST
SHARE ARTICLE
 Shots fired between 2 parties in Hoshiarpur, 1 died
Shots fired between 2 parties in Hoshiarpur, 1 died

ਲੋਕਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੈਂਗਵਾਰ ਹੋਈ ਅਤੇ ਇਸ ਨੇ ਖੂਨੀ ਮੋੜ ਲੈ ਲਿਆ। 

ਹੁਸ਼ਿਆਰਪੁਰ - ਪੰਜਾਬ ਦੇ ਹੁਸ਼ਿਆਰਪੁਰ ਦੇ ਜਲੰਧਰ ਰੋਡ 'ਤੇ ਪਿੱਪਲਾਂਵਾਲਾ ਵਿਖੇ ਦੋ ਧਿਰਾਂ ਵਿਚਕਾਰ ਦਿਨ-ਦਿਹਾੜੇ ਗੈਂਗ ਵਾਰ ਹੋਈ। ਲੜਾਈ ਦੇ ਨਾਲ-ਨਾਲ ਦੋਵਾਂ ਪਾਸਿਆਂ ਤੋਂ ਗੋਲੀਆਂ ਵੀ ਚੱਲੀਆਂ। ਝੜਪ 'ਚ ਨੌਜਵਾਨ ਦੇ ਸਿਰ 'ਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 1 ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ

ਪਰ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਪ੍ਰੀਤ ਸਾਜਨ ਵਜੋਂ ਹੋਈ ਹੈ। ਜ਼ਖਮੀ ਦਾ ਨਾਂ ਚੰਨਾ ਹੈ ਜੋ ਗੋਕੁਲ ਨਗਰ ਦਾ ਰਹਿਣ ਵਾਲਾ ਹੈ। ਚੰਨਾ ਦੇ ਸਿਰ ਵਿਚ ਵੀ ਦੋ ਗੋਲੀਆਂ ਲੱਗੀਆਂ। ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੈਂਗਵਾਰ ਹੋਈ ਅਤੇ ਇਸ ਨੇ ਖੂਨੀ ਮੋੜ ਲੈ ਲਿਆ। 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ 'ਚ ਜੁੱਟ ਗਈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। 
ਸੱਤਾ ਅਤੇ ਸਾਜਨ ਵਿਚਕਾਰ ਝਗੜਾ ਚੱਲ ਰਿਹਾ ਸੀ। ਦੋਵਾਂ ਨੇ ਆਪਣੀ ਦੁਸ਼ਮਣੀ ਖ਼ਤਮ ਕਰਨ ਲਈ ਪਿੱਪਲਾਂਵਾਲਾ ਵਿਖੇ ਮੁਲਾਕਾਤ ਕੀਤੀ ਸੀ। ਦੋਵੇਂ ਉੱਥੇ ਪਹੁੰਚ ਗਏ ਅਤੇ ਵਿਵਾਦ ਸੁਲਝਾਉਣ ਦੀ ਬਜਾਏ ਦੋਵੇਂ ਆਪਸ ਵਿਚ ਉਲਝ ਗਏ। ਦੋਵਾਂ ਨੇ ਫੋਨ ਆਨ ਕਰਕੇ ਆਪਣੇ-ਆਪਣੇ ਸਾਥੀਆਂ ਨੂੰ ਬੁਲਾਇਆ। ਸਾਜਨ ਆਪਣੇ ਗਿਰੋਹ ਦੇ ਨਾਲ ਜਲੰਧਰ ਹਾਈਵੇਅ 'ਤੇ ਪਿੱਪਲਾਂਵਾਲਾ ਬਾਜ਼ਾਰ ਦੇ ਵਿਚਕਾਰ ਖੜ੍ਹਾ ਸੀ।  

ਦੂਜੇ ਪਾਸੇ ਤੋਂ ਸੱਤਾ ਗਿਰੋਹ ਦਾ ਬਦਮਾਸ਼ ਚੰਨਾ ਆਪਣੇ ਸਾਥੀਆਂ ਨਾਲ ਆਇਆ ਅਤੇ ਉਸ ਨੇ ਆਉਂਦਿਆਂ ਹੀ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਸਾਜਨ ਦੇ ਸਿਰ ਵਿਚ ਲੱਗੀਆਂ ਅਤੇ ਉਹ ਉੱਥੇ ਹੀ ਡਿੱਗ ਗਿਆ। ਸਾਜਨ ਗੈਂਗ ਦੇ ਬਦਮਾਸ਼ਾਂ ਨੇ ਵੀ ਨਾਲ ਹੀ ਫਾਇਰ ਕੀਤੇ ਅਤੇ ਚੰਨਾ ਦੇ ਸਿਰ 'ਤੇ ਦੋ ਗੋਲੀਆਂ ਲੱਗੀਆਂ। ਉਸ ਦਾ ਬਹੁਤ ਖੂਨ ਵਹਿ ਗਿਆ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 
 

Tags: #punjab

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement