Ludhiana News: ਚਿੰਤਪੁਰਨੀ ਮੱਥਾ ਟੇਕਣ ਜਾ ਰਹੇ ਮੁੰਡਿਆਂ ਦਾ ਹੋਇਆ ਐਕਸੀਡੈਂਟ, 2 ਦੀ ਹੋਈ ਮੌਤ
Published : May 12, 2024, 12:32 pm IST
Updated : May 12, 2024, 12:32 pm IST
SHARE ARTICLE
The accident happened to the boys who were going to offer obeisance to Chintapurni Ludhiana News
The accident happened to the boys who were going to offer obeisance to Chintapurni Ludhiana News

Ludhiana News: ਟਰੱਕ ਦੀਆਂ ਲਾਈਟਾਂ ਦੀ ਅੱਖਾਂ ਵਿਚ ਰੌਸ਼ਨੀ ਪੈਣ ਕਾਰਨ ਵਾਪਰਿਆ ਹਾਦਸਾ

The accident happened to the boys who were going to offer obeisance to Chintapurni Ludhiana News: ਲੁਧਿਆਣਾ 'ਚ ਟਰੱਕ ਨਾਲ ਬਾਈਕ ਸਵਾਰ ਤਿੰਨ ਲੋਕਾਂ ਦੀ ਟੱਕਰ ਹੋ ਗਈ। ਹਾਦਸੇ 'ਚ ਦੋ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਦੋਂ ਇਹ ਤਿੰਨੇ ਨੌਜਵਾਨ ਲੁਧਿਆਣਾ ਦੇ ਮੰਡਿਆਲਾ ਤੋਂ ਲੰਘ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੀ ਤੇਜ਼ ਰੌਸ਼ਨੀ ਬਾਈਕ ਚਾਲਕ ਦੀ ਅੱਖ 'ਤੇ ਪੈ ਗਈ, ਜਿਸ ਕਾਰਨ ਬਾਈਕ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ। ਤਿੰਨੋਂ ਨੌਜਵਾਨ ਲੁਧਿਆਣਾ ਤੋਂ ਚਿੰਤਪੁਰਨੀ ਮੱਥਾ ਟੇਕਣ ਜਾ ਰਹੇ ਸਨ।

ਇਹ ਵੀ ਪੜ੍ਹੋ: Lok Sabha Election 2024: ਜਾਣੋ ਸੁਖਜਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਪਤਨੀ ਕੋਲ ਕਿੰਨੀ ਹੈ ਜਾਇਦਾਦ  

ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਦਕਿ ਤੀਜੇ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦਾ ਜਲੰਧਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਬੁੱਲੋਵਾਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Sri Muktsar Sahib: ਨੂੰਹ ਨੂੰ ਏਅਰਪੋਰਟ 'ਤੇ ਛੱਡ ਕੇ ਆ ਰਹੇ ਪ੍ਰਵਾਰ ਦਾ ਹੋਇਆ ਐਕਸੀਂਡੈਟ, ਸੱਸ ਦੀ ਹੋਈ ਮੌਤ  

ਅੱਖਾਂ 'ਤੇ ਤੇਜ਼ ਰੌਸ਼ਨੀ ਕਾਰਨ ਹਾਦਸਾ ਹੋਇਆ
ਪੁਲਿਸ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜ਼ਖਮੀ ਅੰਕਿਤ ਕੁਮਾਰ ਨੇ ਨਸਰਾਲਾ ਚੌਕੀ ਦੇ ਇੰਚਾਰਜ ਏ.ਐੱਸ.ਆਈ ਪਰਮਜੀਤ ਸਿੰਘ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਉਹ ਆਪਣੇ ਦੋਸਤ ਅਰੁਣ ਕੁਮਾਰ (17) ਪੁੱਤਰ ਘਨਈਆ ਲਾਲ ਵਾਸੀ ਲੁਧਿਆਣਾ ਅਤੇ ਅਮਿਤ ਨਾਲ ਮੋਟਰਸਾਈਕਲ 'ਤੇ ਚਿੰਤਪੁਰਨੀ ਮੱਥਾ ਟੇਕਣ ਜਾ ਰਹੇ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਉਹ ਰਾਤ ਕਰੀਬ 11 ਵਜੇ ਪਿੰਡ ਮੰਡਿਆਲਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਦੀਆਂ ਤੇਜ਼ ਲਾਈਟਾਂ ਦੀ ਰੋਸ਼ਨੀ ਉਸ ਦੀ ਅੱਖਾਂ ਵਿਚ ਨੂੰ ਪੈ ਗਈ। ਇਸ ਕਾਰਨ ਬਾਈਕ ਟਰੱਕ ਨਾਲ ਟਕਰਾ ਗਈ ਅਤੇ ਤਿੰਨੋਂ ਸੜਕ 'ਤੇ ਡਿੱਗ ਗਏ।

ਟਰੱਕ ਹੇਠ ਆਉਣ ਕਰਕੇ ਅਰੁਣ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਅਮਿਤ ਕੁਮਾਰ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਅਰੁਣ ਕੁਮਾਰ ਲੁਧਿਆਣਾ ਵਿੱਚ ਆਪਣੇ ਮਾਮੇ ਕੋਲ ਰਹਿੰਦਾ ਸੀ।

ਤਿੰਨੋਂ ਨੌਜਵਾਨ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਸੋਮਵਾਰ ਨੂੰ ਉਨ੍ਹਾਂ ਦੇ ਮਾਪਿਆਂ ਦੇ ਆਉਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਤਿੰਨੋਂ ਲੁਧਿਆਣਾ ਵਿੱਚ ਹੌਜ਼ਰੀ ਅਤੇ ਕਮੀਜ਼ਾਂ ਦੇ ਬਟਨ ਲਗਾਉਣ ਦਾ ਕੰਮ ਕਰਦੇ ਸਨ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(For more Punjabi news apart from The accident happened to the boys who were going to offer obeisance to Chintapurni Ludhiana News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement