
ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਟਰੌਲ-ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਯੂਥ ਕਾਂਗਰਸ ਦੇ......
ਧੂਰੀ, : ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਟਰੌਲ-ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਸ਼ਹਿਰ ਧੂਰੀ ਵਿਚ ਰੋਸ ਸਾਈਕਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿਚ ਲੋਕ ਸਭਾ ਯੂਥ ਕਾਂਗਰਸ ਪ੍ਰਧਾਨ ਬੰਨੀ ਖਹਿਰਾ ਇੰਚਾਰਜ ਵਿਸ਼ੇਸ਼ ਤੌਰ 'ਤੇ ਪਹੁੰਚੇ। ਸੈਂਕੜੇ ਸਾਈਕਲਾਂ ਦਾ ਕਾਫ਼ਲਾ ਤੇਜ਼ ਧੁੱਪ ਵਿਚ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਕੱਕੜਵਾਲ ਚੌਕ ਤੇ ਜਾ ਕੇ ਸਮਾਪਤ ਹੋਇਆ।
ਜਿੱਥੇ ਤਹਿਸੀਲਦਾਰ ਗੁਰਜੀਤ ਸਿੰਘ ਨੂੰ ਪੈਟਰੋਲ-ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਿੱਠੂ ਲੱਡਾ ਨੇ ਪੱਤਰਕਾਰਾਂ ਨਾਲ ਲੱਗਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਮੋਦੀ ਸਰਕਾਰ ਬਣੀ ਹੈ, ਉਦੋਂ ਤੋਂ ਪਟਰੌਲ-ਡੀਜਲ ਦੀਆਂ ਕੀਮਤਾਂ ਨੇ ਆਪਣੇ ਪੈਰ ਪਸਾਰੇ ਹਨ ਅਤੇ ਮੋਦੀ ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ 'ਚ ਫ਼ੇਲ੍ਹ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ 'ਚ ਦੇਸ਼ ਦੀ ਜਨਤਾ ਮੋਦੀ ਸਰਕਾਰ ਦੀ ਲੋਕ ਮਾਰੂ ਨੀਤੀਆਂ ਨੂੰ ਨਕਾਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣਾ ਪ੍ਰਧਾਨ ਮੰਤਰੀ ਚੁਣ ਕੇ ਦੇਸ਼ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲੈ ਆਵੇਗੀ। ਇਕ ਪਾਸੇ ਤਾਂ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨ,ਵਪਾਰੀ, ਟਰਾਂਸਪੋਰਟਰ ਅਤੇ ਗ਼ਰੀਬ ਵਰਗ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਕਰੋੜਾਂ ਰੁਪਇਆ ਖ਼ਰਚ ਕਰ ਕੇ ਵੱਖ-ਵੱਖ ਦੇਸ਼ਾਂ ਦੀ ਸੈਰ ਕਰਨ 'ਚ ਮਸਰੂਫ਼ ਰਹਿੰਦੇ ਹਨ।
ਪਟਰੌਲ-ਡੀਜਲ ਦੀਆਂ ਵਧੀਆ ਕੀਮਤਾਂ ਕਾਰਨ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਵਾਹਨਾਂ ਨੂੰ ਲੋਕਾਂ ਨੇ ਘਰੇ ਖੜ੍ਹੇ ਕਰ ਦਿਤੇ ਹਨ।
ਇਸ ਮੌਕੇ ਮੁਨੀਸ਼ ਧੂਰੀ ਸੀਨੀਅਰ ਯੂਥ ਆਗੂ, ਸ਼ਮਸ਼ੇਰ ਸਿੰਘ ਕੰਧਾਰਗੜ ਛੰਨਾ ਯੂਥ ਆਗੂ, ਕੀਪਾ ਧੂਰੀ, ਲਵਲੀ, ਹਿਮਾਂਸ਼ੂ ਧੂਰੀ,ਹਨੀ ਔਲਖ, ਬੱਬੂ ਭੁੱਲਰ, ਪੱਪੂ ਹਰਚੰਦਪੁਰ ਆਦਿ ਹਾਜ਼ਰ ਸਨ।