
ਨੇੜਲੇ ਪਿੰਡ ਭਾਗਸਰ ਦੇ ਵਾਟਰ ਵਕਰਸ ਵਿੱਚ ਮਰੀਆਂ ਹੋਈ ਮਛੀਆਂ ਮਿਲਣ ਨਾਲ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣ .....
ਅਬੋਹਰ, ਨੇੜਲੇ ਪਿੰਡ ਭਾਗਸਰ ਦੇ ਵਾਟਰ ਵਕਰਸ ਵਿੱਚ ਮਰੀਆਂ ਹੋਈ ਮਛੀਆਂ ਮਿਲਣ ਨਾਲ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਸੂਚਨਾ ਮਿਲਦੇ ਹੀ ਵਾਟਰ ਸਪਲਾਈ ਤੇ ਸੇਨੀਟੇਸ਼ਨ ਵਿਭਾਗ ਦੀ ਐਸਡੀਓ ਮੈਡਮ ਆਸ਼ਿਮਾ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਪਾਣੀ ਦੇ ਸੈਂਪਲ ਜਾਂਚ ਵਾਸਤੇ ਲਏ।
ਦੂਜੇ ਪਾਸੇ ਵਾਟਰ ਵਰਕਸ ਦੀ ਡਿੱਗੀ ਚੋਂ ਮਰੀਆਂ ਹੋਈਆਂ ਮੱਛੀਆਂ ਬੀਡੀਪੀਓ ਦੁਆਰਾ ਬਾਹਰ ਨਾ ਕੱਢਣ 'ਤੇ ਪਿੰਡ ਵਾਸੀਆਂ ਨੇ ਬੀਡੀਪੀਓ ਦਫ਼ਤਰ ਦੇ ਸਾਹਮਣੇ ਮੰਗਲਵਾਰ ਨੂੰ ਧਰਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਮੁਅੱਤਲ ਚੱਲ ਰਹੀ ਹੈ ਜਿਸ ਦੇ ਚਲਦੇ ਪਿੰਡ ਦੇ ਵਾਟਰ ਵਕਰਸ ਦੀ ਦੇਖਭਾਲ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਨ੍ਹਾ ਨ੍ਹੇ ਵਾਟਰ ਵਕਰਸ ਵਿੱਚ ਦੇਖਭਾਲ ਲਈ ਕਰਮਚਾਰੀ ਵੀ ਰੱਖੇ ਗਏ ਹਨ। ਸ਼ਨੀਵਾਰ ਨੂੰ ਕਰਮਚਾਰੀਆਂ ਨੇ ਦੱਸਿਆ ਕਿ ਵਾਟਰ ਵਕਰਸ ਦੇ ਟੈਂਕ ਵਿੱਚ ਮੱਛੀਆਂ ਮਰ ਰਹੀਆਂ ਹਨ। ਇਸ ਦੇ ਬਾਅਦ ਪਿੰਡ ਵਾਸੀਆਂ ਵਿੱਚ ਹੜਕੰਪ ਮੱਚ ਗਿਆ। ਲੋਕਾਂ ਨੇ ਆਪਣੇ ਘਰਾਂ ਵਿੱਚ ਭਰੇ ਹੋਏ ਪਾਣੀ ਨੂੰ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਸੂਚਨਾ ਤੁਰੰਤ ਵਾਟਰ ਐਂਡ ਸੇਨੀਟੇਸ਼ਨ ਵਿਭਾਗ ਨੂੰ ਦਿੱਤੀ ਗਈ
People
ਜਿਸ ਦੇ ਬਾਅਦ ਖੁਈਆਂ ਸਰਵਰ ਤੋਂ ਐਸਡੀਓ ਰਾਜੀਵ ਅਤੇ ਅਬੋਹਰ ਤੋਂ ਐਸਡੀਓ ਅਸ਼ਿਮਾ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਾਹਮਣੇ ਪਾਣੀ ਦੇ ਸੈਂਪਲ ਲੈਂਦੇ ਹੋਏ ਕਿਹਾ ਕਿ ਜਾਂਚ ਦੇ ਬਾਅਦ ਹੀ ਪਤਾ ਚੱਲ ਪਾਵੇਗਾ ਕਿ ਅਜਿਹੀ ਹਾਲਤ ਪੈਦਾ ਕਿਉਂ ਹੋਈ। ਦੂਜੇ ਪਾਸੇ ਬੀਤੀ ਰਾਤ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਵਾਟਰ ਵਕਰਸ ਦੇ ਟੈਂਕਾਂ ਤੋਂ ਪਾਣੀ ਕੱਢਣਾ ਸ਼ੁਰੂ ਕਰ ਦਿਤਾ। ਪਿੰਡ ਦੇ ਵਾਸੀ ਪ੍ਰਹਲਾਦ, ਵਿਨੋਦ ਭਾਗਸਰ, ਸੁਭਾਸ਼ ਗੋਦਾਰਾ ਆਦਿ ਨੇ ਦੱਸਿਆ ਕਿ ਪਿੰਡ ਵਿੱਚ ਪੰਚਾਇਤ ਨਾਂ ਹੋਣ ਦੇ ਕਾਰਨ ਪੂਰੇ ਪਿੰਡ ਦੀ ਦੇਖਭਾਲ ਲਈ ਪ੍ਰਸ਼ਾਸਨ ਲਗਾ ਹੋਇਆ ਹੈ।
ਪਿੰਡ ਵਾਸੀਆਂ ਨੇ ਬੀਡੀਪੀਓ ਨੂੰ ਪਿੰਡ ਦੇ ਵਾਟਰ ਵਰਕਸ ਦੀਆਂ ਡਿੱਗੀਆਂ ਵਿੱਚ ਜਮਾਂ ਪਾਣੀ ਅਤੇ ਮਰੀਆ ਮਛੀਆ ਕਢਵਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਇਸ ਤੋਂ ਮਨਾਹੀ ਕਰਦੇ ਹੋਏ ਕਿਹਾ ਕਿ ਪਿੰਡ ਵਾਸੀ ਆਪਣੇ ਪੱਧਰ 'ਤੇ ਇਹ ਕੰਮ ਕਰਵਾਉਣ। ਇਸ ਦੇ ਰੋਸ ਵਜੋਂ ਮੰਗਲਵਾਰ ਸਵੇਰੇ ਬੀਡੀਪੀਓ ਅਬੋਹਰ ਦੇ ਦਫ਼ਤਰ ਦੇ ਸਾਹਮਣੇ ਭਾਰਤੀ ਕਿਸ਼ਾਨ ਯੂਨੀਅਨ ਦੇ ਸਹਿਯੋਗ ਨਾਲ ਧਰਨਾ ਲਗਾਇਆ ਜਾਵੇਗਾ।