ਸਾਹਮਣੇ ਆਇਆ ਸਿੱਧਵਾ ਨਹਿਰ ਦਾ ਰਖਵਾਲਾ.....
Published : Jun 12, 2018, 5:45 pm IST
Updated : Jun 12, 2018, 5:45 pm IST
SHARE ARTICLE
Sidhwa canal
Sidhwa canal

ਲੁਧਿਆਣਾ ਦੀ ਸਿੱਧਵਾ ਨਹਿਰ 'ਚ ਗੰਦਗੀ ਫੈਲਾਉਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪਿਛਲੇ ਦਿਨੀਂ ਕਾਫੀ ਵਾਇਰਲ ਹੋਈ। ਨਾ ਸਿਰਫ ਸੋਸ਼ਲ ਮੀਡੀਆ...

ਲੁਧਿਆਣਾ ਦੀ ਸਿੱਧਵਾ ਨਹਿਰ 'ਚ ਗੰਦਗੀ ਫੈਲਾਉਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪਿਛਲੇ ਦਿਨੀਂ ਕਾਫੀ ਵਾਇਰਲ ਹੋਈ। ਨਾ ਸਿਰਫ ਸੋਸ਼ਲ ਮੀਡੀਆ ਬਲਕਿ ਨਿਊਜ਼ ਚੰਨਲਾਂ ਵੱਲੋਂ ਵੀ ਇਸ ਵੀਡੀਓ ਦੀ ਕਾਫੀ ਨਿੰਦਾ ਕੀਤੀ ਗਈ। ਇਸ ਵੀਡੀਓ 'ਚ ਦੋ ਲੋਕ ਨਹਿਰ 'ਚ ਸਵਾਹ ਵਰਗਾ ਪਦਾਰਥ ਸੁੱਟਦੇ ਨਜ਼ਰ ਆ ਰਹੇ ਸਨ। ਉਨ੍ਹਾਂ ਦੀ ਇਹ ਘਟੀਆ ਕਰਤੂਤ ਸ਼ਾਇਦ ਕਿਸੇ ਦੇ ਸਾਹਮਣੇ ਹੀ ਨਾ ਆਉਂਦੀ, ਜੇ ਬਣਾਉਣ ਵਾਲੇ ਨੇ ਇਹ ਵੀਡੀਓ ਹੀ ਨਾ ਬਣਾਈ ਹੁੰਦੀ। ਜੇ ਇਕ ਜਿੰਮੇਵਾਰ ਨਾਗਰਿਕ ਨੇ ਚਤੱਨਤਾ ਨਾਂ ਦਿਖਾਈ ਹੁੰਦੀ। 

Sidhwa canal Sidhwa canalਹੁਣ ਜਦੋਂ ਪੁਲਸ ਵਲੋਂ ਇਸ ਮਾਮਲੇ 'ਚ ਪਰਚਾ ਦਰਜ ਕਰ ਲਿਆ ਗਿਆ ਹੈ ਤਾਂ ਉਹ ਸ਼ਖਸ ਵੀ ਸਾਹਮਣੇ ਆ ਗਿਆ ਹੈ ਜਿਸਨੇ ਨਹਿਰ 'ਚ ਜ਼ਹਿਰ ਘੋਲਣ ਵਾਲੇ ਇਨ੍ਹਾਂ ਲੋਕਾਂ ਦੀ ਕਰਤੂਤ ਜਗ-ਜ਼ਾਹਿਰ ਕੀਤੀ ਸੀ। ਗੌਰਤਲਬ ਹੈ ਕਿ ਵੀਡੀਓ ਬਣਾਉਣ ਵਾਲੇ ਸ਼ਖਸ ਦੀ ਪਛਾਣ ਇੰਦਰਬੀਰ ਸਿੰਘ ਵਜੋਂ ਹੋਈ ਹੈ। ਪੇਸ਼ੇ ਤੋਂ ਇੰਦਰਬੀਰ ਸਿੰਘ ਇਕ ਪ੍ਰੋਫੈਸਰ ਹਨ। ਖਾਲਸਾ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਇੰਦਰਬੀਰ ਸਿੰਘ ਵੱਲੋਂ ਬਣਾਈ ਗਈ ਇਸ ਵੀਡੀਓ ਨੇ ਕਈ ਲੋਕਾਂ ਨੂੰ ਆਪਣੀ ਜਿੰਮੇਵਾਰੀ ਦਾ ਇਹਸਾਸ ਦਵਾਇਆ ਹੈ। ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਉਣ ਵਾਲੇ ਪ੍ਰੋ. ਇੰਦਰਬੀਰ ਦਾ ਕਹਿਣਾ ਹੈ ਕਿ ਉਸ ਨੇ ਤਾਂ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਹੈ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੇ ਇਹ ਉਨ੍ਹਾਂ ਦੇ ਕੱਲੇ ਦੀ ਨਹੀਂ ਸਗੋਂ ਸਾਰਿਆਂ ਦੀ ਸਾਂਝੀ ਲੜਾਈ ਹੋ ਗਈ ਹੈ।

victimvictimਪ੍ਰੋ. ਇੰਦਬੀਰ ਨੇ ਜਿੱਥੇ ਹਵਾ-ਪਾਣੀ ਨੂੰ ਪ੍ਰਦੂਸ਼ਿਤ ਨਾ ਕੀਤੇ ਜਾਣ ਦਾ ਸੰਦੇਸ਼ ਦਿੱਤਾ, ਉਥੇ ਹੀ ਇਸ ਗੱਲ 'ਤੇ ਚਿੰਤਾ ਵੀ ਜਤਾਈ ਕਿ ਅੱਜ ਇਨਸਾਨ ਮੁੱਢਲੀਆਂ ਲੋੜਾਂ ਦੀ ਬਜਾਏ ਬਾਕੀ ਸਰੀਆਂ ਲੋੜਾਂ ਵੱਲ ਜ਼ਿਆਦਾ ਧਿਆਨ ਦਿੰਦਾ ਹੈ। ਇਥੇ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਸਾਡੇ ਸਮਾਜ ਨੂੰ ਤੇ ਖਾਸਕਰ ਪੰਜਾਬ ਨੂੰ ਅਜਿਹੇ ਜ਼ਿੰਮੇਵਾਰ ਨਾਗਰਿਕਾਂ ਦੀ ਬਹੁਤ ਲੋੜ ਹੈ  ਪ੍ਰੋ. ਇੰਦਬੀਰ ਦੇ ਇਸ ਜਤਨ ਨੇ ਜਿਥੇ ਇਕ ਪਾਸੇ ਨੌਜਵਾਨਾਂ ਨੂੰ ਆਪਣੀ ਜਿੰਮੇਵਾਰੀ ਦਾ ਹਿਸਾਸ ਦਵਾਇਆ ਹੈ ਓਥੇ ਹੀ ਆਪਣੇ ਆਲੇ ਦੁਆਲੇ ਨੂੰ ਲੈਕੇ ਵੀ ਸਚੇਤ ਰਹਿਣ ਲਈ ਪ੍ਰੇਰਿਆ ਹੈ। ਬਹਿਰਹਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਹਿਰੀ ਵਿਭਾਗ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਐੱਫ. ਆਈ. ਆਰ. ਵੀ ਦਰਜ ਹੋ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM
Advertisement