ਪੱਥਰਬਾਜ਼ਾਂ ਨੂੰ ਗੋਲੀ ਮਾਰ ਦਿਉ : ਭਾਜਪਾ ਸੰਸਦ ਮੈਂਬਰ
Published : Jun 12, 2018, 1:43 am IST
Updated : Jun 12, 2018, 1:43 am IST
SHARE ARTICLE
BJP MP DP Vats
BJP MP DP Vats

ਭਾਜਪਾ ਦੇ ਰਾਜ ਸਭਾ ਮੈਂਬਰ ਡੀ ਪੀ ਵਤਸ ਨੇ ਕਿਹਾ ਹੈ ਕਿ ਕਸ਼ਮੀਰ ਘਾਟੀ ਵਿਚ ਪੱਥਰਬਾਜ਼ਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ......

ਚੰਡੀਗੜ੍ਹ: ਭਾਜਪਾ ਦੇ ਰਾਜ ਸਭਾ ਮੈਂਬਰ ਡੀ ਪੀ ਵਤਸ ਨੇ ਕਿਹਾ ਹੈ ਕਿ ਕਸ਼ਮੀਰ ਘਾਟੀ ਵਿਚ ਪੱਥਰਬਾਜ਼ਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਪੁਣੇ ਹਥਿਆਰਬੰਦ ਬਲ ਮੈਡੀਕਲ ਕਾਲਜ ਦੇ ਸਾਬਕਾ ਕਮਾਂਡੈਂਟ ਨੇ ਕਲ ਕਿਹਾ ਕਿ ਪਾਕਿਸਤਾਨ ਨੇ ਭਾਰਤ ਨਾਲ ਸ਼ੀਤ ਯੁੱਧ ਸ਼ੁਰੂ ਕਰ ਦਿਤਾ ਹੈ ਅਤੇ ਜੰਮੂ ਕਸ਼ਮੀਰ ਵਿਚ ਹੋਰ ਰੋਜ਼ ਸਾਡੇ ਸੁਰੱਖਿਆ ਬਲਾਂ 'ਤੇ ਹਮਲੇ ਹੋ ਰਹੇ ਹਨ। 

ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਸ਼ਾਮਲ ਲੋਕਾਂ ਵਿਰੁਧ ਕੇਸ ਵਾਪਸ ਲੈਣ ਦੇ ਕਸ਼ਮੀਰ ਸਰਕਾਰ ਦੇ ਫ਼ੈਸਲੇ ਬਾਰੇ ਪੁੱਛੇ ਜਾਣ 'ਤੇ ਵਤਸ ਨੇ ਕਿਹਾ, 'ਮੇਰੀ ਰਾਏ ਹੈ ਕਿ ਪੱਥਰਬਾਜ਼ਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।'  ਸੇਵਾਮੁਕਤ ਲੈਫ਼ਟੀਨੈਂਟ ਜਨਰਲ ਵਤਸ ਨੇ ਭਿਵਾਨੀ ਵਿਚ ਹੋਏ ਸਮਾਗਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨਾਲ ਜੰਗਾਂ ਵਿਚ ਮਾਤ ਖਾਣ ਮਗਰੋਂ ਵੀ ਪਾਕਿਸਤਾਨ ਨੇ ਸਬਕ ਨਹੀਂ ਸਿਖਿਆ ਅਤੇ ਹੁਣ ਉਹ ਸ਼ੀਤ ਯੁੱਧ ਛੇੜ ਰਿਹਾ ਹੈ।

ਜਦ ਅੱਜ ਉਨ੍ਹਾਂ ਨੂੰ ਪੁਛਿਆ ਗਿਆ ਕਿ ਉਹ ਅਪਣੇ ਬਿਆਨ 'ਤੇ ਕਾਇਮ ਹਨ ਤਾਂ ਉਨ੍ਹਾਂ ਕਿਹਾ, 'ਮੈਂ ਫ਼ੌਜੀ ਅਧਿਕਾਰੀ ਹਾਂ। ਕਸ਼ਮੀਰ ਵਿਚ ਜੰਗ ਲੜ ਰਹੇ ਮੇਰੇ ਜਵਾਨ ਮੇਰੇ ਕੋਲੋਂ ਕੀ ਉਮੀਦ ਕਰਦੇ ਹਨ? ਇਕ ਫ਼ੌਜੀ ਅਧਿਕਾਰੀ ਵਜੋਂ ਮੈਂ ਅਪਣੀ ਕਹੀ ਗੱਲ 'ਤੇ ਕਾਇਮ ਹਾਂ।'  ਉਨ੍ਹਾਂ ਕਿਹਾ, 'ਫ਼ੌਜੀਆਂ ਨੂੰ ਅਪਣੇ ਅਧਿਕਾਰੀਆਂ ਤੋਂ ਕੀ ਉਮੀਦ ਰਖਣੀ ਚਾਹੀਦੀ ਹੈ। ਅਸੀਂ ਉਨ੍ਹਾਂ ਦਾ ਮਨੋਬਲ ਡਿੱਗਣ ਨਹੀਂ ਦੇ ਸਕਦੇ। ਉਨ੍ਹਾਂ 'ਤੇ ਪੱਥਰਾਂ ਨਾਲ ਹਮਲੇ ਨਹੀਂ ਕੀਤੇ ਜਾ ਸਕਦੇ।' ਹਿਸਾਰ ਦੇ ਵਤਸ ਨੂੰ ਹਾਲ ਹੀ ਵਿਚ ਰਾਜ ਸਭਾ ਲਈ ਚੁਣਿਆ ਗਿਆ ਹੈ।               (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement