
ਸੂਬੇ ਵਿਚ ਇਸ ਸਮੇਂ ਵੱਡੀ ਪੱਧਰ 'ਤੇ ਸਿਆਸਤ ਚੱਲ ਰਹੀ ਹੈ। ਭਾਵੇਂ ਕਿ ਭਾਜਪਾ ਅਪਣੇ ਆਪ ਨੂੰ 2019 ਦੀਆਂ ਆਮ ਚੋਣਾਂ ਲਈ ਮਜ਼ਬੂਤ ਕਰਨ ...
ਜੈਪੁਰ : ਰਾਜਸਥਾਨ ਸੂਬੇ ਵਿਚ ਇਸ ਸਮੇਂ ਵੱਡੀ ਪੱਧਰ 'ਤੇ ਸਿਆਸਤ ਚੱਲ ਰਹੀ ਹੈ। ਭਾਵੇਂ ਕਿ ਭਾਜਪਾ ਅਪਣੇ ਆਪ ਨੂੰ 2019 ਦੀਆਂ ਆਮ ਚੋਣਾਂ ਲਈ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ, ਜਿਸ ਦੇ ਵਿਰੋਧੀਆਂ ਨੂੰ ਵੀ ਅਪਣੇ ਹੱਕ ਵਿਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਉਥੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਬੇਮਿਸਾਲ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Vasundhara rajeਭਾਰਤ ਦੇ 14 ਸੂਬਿਆਂ ਵਿਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ ਪਰ ਕਿਸੇ ਵੀ ਸੂਬੇ ਵਿਚ ਅਮਿਤ ਸ਼ਾਹ ਨੂੰ ਉਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਜਿਸ ਤਰ੍ਹਾਂ ਦਾ ਰਾਜਸਥਾਨ ਵਿਚ ਕਰਨਾ ਪੈ ਰਿਹਾ ਹੈ। ਲਗਭਗ ਸਭ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ ਪਰ ਵਸੁੰਧਰਾ ਰਾਜੇ ਸਿੰਧੀਆ ਵਲੋਂ ਇੰਝ ਨਹੀਂ ਕੀਤਾ ਜਾ ਰਿਹਾ।
Vasundhara rajeਦਸ ਦਈਏ ਕਿ ਪਿਛਲੇ ਹਫ਼ਤੇ ਵਸੁੰਧਰਾ ਨੂੰ ਦਿੱਲੀ ਸੱਦਿਆ ਗਿਆ ਤਾਂ ਜੋ ਰਾਜਸਥਾਨ ਦੇ ਨਵੇਂ ਭਾਜਪਾ ਪ੍ਰਧਾਨ ਦੀ ਚੋਣ ਸਬੰਧੀ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਸਕੇ। ਅਲਵਰ ਅਤੇ ਅਜਮੇਰ ਦੀਆਂ ਉਪ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੀ ਹਾਰ ਪਿੱਛੋਂ ਅਸ਼ੋਕ ਪਰਨਾਮੀ ਨੇ ਸੂਬਾਈ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਹ ਦੂਜੀ ਵਾਰ ਸੀ ਜਦੋਂ ਵਸੁੰਧਰਾ ਰਾਜੇ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਸੂਬਾਈ ਭਾਜਪਾ ਪ੍ਰਧਾਨ ਵਜੋਂ ਅਮਿਤ ਸ਼ਾਹ ਦੇ ਸੁਝਾਅ ਦੀ ਵਿਰੋਧਤਾ ਕੀਤੀ। ਵਸੁੰਧਰਾ ਚਾਹੁੰਦੀ ਸੀ ਕਿ ਕਿਸੇ ਅਜਿਹੇ ਵਿਅਕਤੀ ਨੂੰ ਸੂਬਾਈ ਭਾਜਪਾ ਦਾ ਪ੍ਰਧਾਨ ਬਣਾਇਆ ਜਾਵੇ ਜੋ ਜਾਤ-ਪਾਤ ਦੇ ਚੱਕਰ ਤੋਂ ਉੱਪਰ ਹੋਵੇ।
Amit Shah and Vasundharaਵਸੁੰਧਰਾ ਨੇ ਇਸ ਲਈ ਸ਼੍ਰੀਚੰਦ ਕ੍ਰਿਪਲਾਨੀ ਦੇ ਨਾਂ ਦਾ ਸੁਝਾਅ ਦਿਤਾ ਜੋ ਰਾਜਸਥਾਨ ਦਾ ਇਕ ਸਿੰਧੀ-ਪੰਜਾਬੀ ਆਗੂ ਹੈ। ਦਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਇਸ ਨਾਂਅ ਨੂੰ ਰੱਦ ਕਰ ਦਿੱਤਾ। ਪਤਾ ਲੱਗਾ ਹੈ ਕਿ ਇਕ ਹੋਰ ਕੇਂਦਰੀ ਮੰਤਰੀ ਅਰਜੁਨ ਰਾਮ ਜੋ ਇਕ ਦਲਿਤ ਆਗੂ ਹਨ, ਦੇ ਨਾਂ ਦਾ ਪ੍ਰਸਤਾਵ ਵੀ ਅਮਿਤ ਸ਼ਾਹ ਨੇ ਰੱਖਿਆ ਪਰ ਇਸ ਨੂੰ ਵਸੁੰਧਰਾ ਰਾਜੇ ਨੇ ਪ੍ਰਵਾਨ ਨਹੀਂ ਕੀਤਾ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਰਾਜਸਥਾਨ ਵਿਚ ਕੁੱਝ ਵੀ ਠੀਕ ਨਹੀਂ ਹੈ।
modi, Vasundhara and amit shahਇਕ ਸਮਝੌਤੇ ਅਧੀਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਦੇ ਮੈਂਬਰ ਭੁਪਿੰਦਰ ਯਾਦਵ ਦਾ ਨਾਂ ਰਾਜਸਥਾਨ ਭਾਜਪਾ ਪ੍ਰਧਾਨ ਲਈ ਸੁਝਾਇਆ ਗਿਆ। ਵਸੁੰਧਰਾ ਰਾਜੇ ਨੇ ਇਸ ਨੂੰ ਮੰਨ ਲਿਆ ਪਰ ਸ਼ਾਹ ਨੇ ਕਿਹਾ ਕਿ ਉਹ ਭੁਪਿੰਦਰ ਯਾਦਵ ਦੀਆਂ ਸੇਵਾਵਾਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਦਿੱਲੀ ਵਿਚ ਲੈਣਾ ਚਾਹੁੰਦੇ ਹਨ। ਇਕ ਮੌਕਾ ਅਜਿਹਾ ਵੀ ਆਇਆ ਜਦੋਂ ਭਾਜਪਾ ਲੀਡਰਸ਼ਿਪ ਨੇ ਇਹ ਵਿਚਾਰ ਬਣਾਇਆ ਕਿ ਵਸੁੰਧਰਾ ਰਾਜੇ ਸਿੰਧੀਆ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਅਤੇ ਕਿਸੇ ਹੋਰ ਨੂੰ ਰਾਜਸਥਾਨ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਤਿੱਖੇ ਸੁਭਾਅ ਵਾਲੀ ਵਸੁੰਧਰਾ ਰਾਜੇ ਨੇ ਭਾਜਪਾ ਲੀਡਰਸ਼ਿਪ ਨੂੰ ਸਪੱਸ਼ਟ ਸੰਕੇਤ ਭੇਜ ਦਿੱਤਾ ਕਿ ਉਸ ਨੂੰ ਐਵੇਂ ਹੀ ਨਾ ਸਮਝਿਆ ਜਾਵੇ। ਉਹ ਕੋਈ ਆਨੰਦੀ ਬੇਨ ਪਟੇਲ ਨਹੀਂ ਜੋ ਝੁਕ ਜਾਵੇਗੀ ਅਤੇ ਅਸਤੀਫਾ ਦੇ ਦੇਵੇਗੀ। ਇਸ 'ਤੇ ਵਸੁੰਧਰਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਵਿਚਾਰ ਛੱਡ ਦਿੱਤਾ ਗਿਆ।
Amit Shah, rajnath singh and Vasundharaਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅਮਿਤ ਸ਼ਾਹ ਅਤੇ ਵਸੁੰਧਰਾ ਰਾਜੇ ਦਰਮਿਆਨ ਪਾਏ ਜਾਂਦੇ ਮਤਭੇਦਾਂ ਨੂੰ ਦੂਰ ਕਰਨ ਲਈ ਕਦਮ ਚੁੱਕਣਗੇ। ਅਮਿਤ ਸ਼ਾਹ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਆਪਣੀ ਨਵੀਂ ਰਣਨੀਤੀ ਅਧੀਨ ਜੈਪੁਰ ਵਿਖੇ ਹੀ ਡੇਰੇ ਲਾਈ ਰੱਖਣਗੇ ਅਤੇ ਭਾਜਪਾ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਿਵਾਉਣ ਲਈ ਦਿਨ-ਰਾਤ ਕੰਮ ਕਰਨਗੇ। ਉਹ ਭੋਪਾਲ ਵਿਚ ਨਹੀਂ ਰਹਿਣਗੇ, ਜਿਵੇਂ ਕਿ ਪਹਿਲਾਂ ਯੋਜਨਾ ਬਣਾਈ ਗਈ ਸੀ। ਉਹ ਜੈਪੁਰ ਵਿਖੇ ਹੀ ਰਹਿ ਕੇ ਪੂਰਾ ਧਿਆਨ ਰੱਖਣਗੇ। ਕਹਿਣ ਤੋਂ ਭਾਵ ਹੈ ਕਿ ਰਾਜਸਥਾਨ ਵਿਚ ਵੱਡੇ ਭਾਜਪਾ ਨੇਤਾਵਾਂ ਵਿਚਕਾਰ ਵਿਗੜਿਆ ਇਹ ਤਾਲਮੇਲ ਭਾਜਪਾ ਨੂੰ ਅਗਾਮੀ ਚੋਣਾਂ ਵਿਚ ਭਾਰੀ ਪੈ ਸਕਦਾ ਹੈ।