ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਦਲਿਤਾਂ ਨੂੰ ਹਮੇਸ਼ਾ ਲੁੱਟਿਆ ਅਤੇ ਕੁੱਟਿਆ-ਆਪ

By : GAGANDEEP

Published : Jun 12, 2021, 3:33 pm IST
Updated : Jun 12, 2021, 3:36 pm IST
SHARE ARTICLE
Congress and SAD-BJP always looted and harassed Dalits: AAP
Congress and SAD-BJP always looted and harassed Dalits: AAP

ਧਰਮਸੋਤ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਤੋਂ ਬਿਨਾਂ ਦਲਿਤਾਂ ਨੂੰ ਇਨਸਾਫ਼ ਮਿਲਣਾ ਨਾਮੁਮਕਿਨ

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਦੇ ਵਜੀਫੇ ਦੇ ਪੈਸੇ ਹੜੱਪਣ ਕਾਰਨ ਸੂਬੇ ਦੇ ਕਰੀਬ 2 ਲੱਖ ਵਿਦਿਆਰਥੀ ਦੇ ਰੁਕੇ ਰੋਲ ਨੰਬਰਾਂ ਦੇ ਮਾਮਲੇ ਵਿੱਚ ਮੰਤਰੀ ਧਰਮਸੋਤ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਨੇ ਅੱਜ ਸੂਬੇ ਭਰ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਮੰਤਰੀ ਧਰਮਸੋਤ ਦੇ ਪੁਤਲੇ ਸਾੜੇ।

Aam Aadmi Party protests across state for arrest of Dharamsot in Dalit students' post-matric scholarship scamAam Aadmi Party protests

 

ਇਹ ਵੀ ਪੜ੍ਹੋ: ਤੇਲ ਕੰਪਨੀਆਂ ਨੇ ਦਿੱਤਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਨੂੰ ਪਾਰ

ਮੀਡੀਆ ਵਿੱਚ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ( Harpal Cheema) ਅਤੇ ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਅਤੇ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਦਲਿਤਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਹਮੇਸ਼ਾ ਦਲਿਤਾਂ ਦੇ ਬੱਚਿਆਂ ਨਾਲ ਵਿਤਕਰਾ ਕਰਦਿਆਂ ਉਨ੍ਹਾਂ ਲਈ ਰਾਖਵੇਂ ਰੱਖੇ ਪੈਸਿਆਂ ਉੱਤੇ ਵੀ ਡਾਕਾ ਮਾਰਿਆ ਹੈ। ਆਪ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਵਿਖਾਵੇ ਲਈ ਦਲਿਤ ਬੱਚਿਆਂ ਦੀ ਭਲਾਈ ਲਈ ਹਰ ਸਾਲ 800 ਕਰੋੜ ਦਾ ਬਜਟ ਰੱਖਦੀ ਹੈ ਪ੍ਰੰਤੂ ਅਸਲ ਵਿੱਚ ਵਿੱਚ ਇਹ ਪੈਸਾ ਮੰਤਰੀ ਅਤੇ ਸੰਤਰੀ ਰਲ ਮਿਲ ਕੇ ਖੁਰਦ ਬੁਰਦ ਕਰ ਲੈਂਦੇ ਹਨ।

Aam Aadmi Party protests across state for arrest of Dharamsot in Dalit students' post-matric scholarship scamAam Aadmi Party protest

 

ਇਹ ਵੀ ਪੜ੍ਹੋ: ਬਾਲ ਮਜ਼ਦੂਰੀ ਮੁਕਤੀ ਦਿਵਸ: ਆਓ ਬੱਚਿਆਂ ਨੂੰ ਪੜਾਈਏ, ਮਿਲ ਕੇ ਬਾਲ ਮਜ਼ਦੂਰੀ ਹਟਾਈਏ

 

ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Amarinder Singh) ਦਾ ਸੂਬੇ ਦੇ ਕਿਸੇ ਵੀ ਕੰਮ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਉਹ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰ ਕੇ ਰੂਪੋਸ਼ ਹੋ ਗਏ ਹਨ। ਪੰਜਾਬ (Punjab) ਦੇ ਲੋਕ 'ਗੁੰਮਸ਼ੁਦਾ ਕੈਪਟਨ' ( ‘Gumshuda Captain') ਨੂੰ ਲੱਭ ਰਹੇ ਹਨ।  ਉਨ੍ਹਾਂ ਕਿਹਾ ਕਿ ਕੈਪਟਨ ਅਣਦੱਸੀ ਥਾਂ ਤੋਂ  ਹੀ ਦਲਿਤਾਂ ਲਈ ਵੱਡੇ ਵੱਡੇ ਐਲਾਨ ਕਰ ਰਹੇ ਹਨ ਜਦਕਿ ਧਰਾਤਲ ਤੇ ਪੰਜਾਬ ਦੇ ਦਲਿਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

Aam Aadmi Party protests across state for arrest of Dharamsot in Dalit students' post-matric scholarship scamAam Aadmi Party protest

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਾਰ ਵਾਰ ਸਕਾਲਰਸਪਿ ਸਕੈਮ ਦੇ ਪੈਸੇ ਜਾਰੀ ਕਰਨ ਦੇ ਬਿਆਨ ਦਾਗ ਦਿੰਦੀ ਹੈ ਪ੍ਰੰਤੂ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਜਿਸ ਕਾਰਨ ਦਲਿਤ ਵਿਦਿਆਰਥੀ ਵਾਰ ਵਾਰ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਮੰਤਰੀ ਧਰਮਸੋਤ ( Dharamsot) ਦੀ ਗ੍ਰਿਫਤਾਰੀ ਤੋਂ ਬਿਨਾਂ ਦਲਿਤ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦਾ ਨਿਆਂ ਮਿਲਣਾ ਨਾਮੁਮਕਿਨ ਹੈ।

DharmsotDharmsot

ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ( Amarinder Singh)  ਨੇ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ ਅਤੇ ਦਲਿਤ ਬੱਚਿਆਂ ਦੇ ਮੁਫਤ ਸਿੱਖਿਆ ਪ੍ਰਬੰਧ ਕਰਨ ਦੇ ਵੀ ਦਾਅਵੇ ਕੀਤੇ ਸਨ ਪ੍ਰੰਤੂ ਸਰਕਾਰ ਸਥਾਪਤੀ ਤੋਂ ਬਾਅਦ ਉਹ ਆਪਣੇ ਵਾਅਦਿਆਂ ਤੋਂ ਮੁਕਰ ਗਏ ਹਨ ਜਿਸ ਕਾਰਨ ਦਲਿਤ ਬੱਚੇ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਬੱਚੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੁਆਰਾ ਸੰਵਿਧਾਨ ਰਾਹੀਂ ਉਨ੍ਹਾਂ ਨੂੰ ਦਿੱਤੇ ਹੱਕਾਂ ਤੋਂ ਵੀ ਵਾਂਝੇ ਕਰ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ( Narendra Modi) ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ( Amarinder Singh) ਦੀ ਸਰਕਾਰ ਨੇ ਮਿਲ ਕੇ ਦਲਿਤ ਬੱਚਿਆਂ ਦੇ ਪੈਸੇ ਹੜੱਪ ਲਏ ਹਨ ਜਿਸ ਕਾਰਨ ਉਹ ਹੁਣ ਆਪਣੀ ਉਚੇਰੀ ਸਿੱਖਿਆ ਲੈਣ ਵਿੱਚ ਔਖ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਦੇ ਸਮੇਂ ਵੀ ਦਲਿਤ ਬੱਚਿਆਂ ਦੇ ਪੋਸਟ ਮੈਟ੍ਰਿਕ ਸਕੀਮ ਅਧੀਨ ਆਏ ਪੈਸਿਆਂ ਵਿੱਚ ਘੁਟਾਲਾ ਹੋਇਆ ਸੀ ਜਿਸ ਕਾਰਨ ਉਸ ਸਮੇਂ ਵੀ ਦਲਿਤ ਬੱਚੇ ਆਪਣੀ ਸਿੱਖਿਆ ਤੋਂ ਵਾਂਝੇ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement