ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਮਗਰੋਂ ਫਲੈਟ ‘ਚੋਂ ਲੈਪਟਾਪ ਤੇ 100 ਬਲੈਂਕ ਮਾਈਕਰੋਚਿੱਪ ਬਰਾਮਦ
Published : Jun 12, 2021, 12:49 pm IST
Updated : Jun 12, 2021, 1:35 pm IST
SHARE ARTICLE
Jaipal Bhullar
Jaipal Bhullar

ਜੈਪਾਲ ਭੁੱਲਰ ਦੇ ਐਨਕਾਉਂਟਰ ਤੋਂ ਬਾਅਦ ਪੱਛਮੀ ਬੰਗਾਲ ਪੁਲਿਸ ਨੂੰ ਕਮਰੇ ‘ਚੋਂ ਮਿਲੇ 100 ਬਲੈਂਕ ਮਾਈਕਰੋਚਿੱਪ ਤੇ ਲੈਪਟਾਪ।  ਖੁਦ ਹੀ ਜਾਅਲੀ ਕਾਗਜ਼ ਤਿਆਰ ਕਰਦਾ ਸੀ।

ਲੁਧਿਆਣਾ: ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਐਨਕਾਊਂਟਰ  ਤੋਂ ਬਾਅਦ ਪੱਛਮੀ ਬੰਗਾਲ (West Bengal) ਪੁਲਿਸ ਨੇ ਕਮਰੇ ‘ਚੋਂ ਇੱਕ ਬੈਗ ਬਰਾਮਦ ਕੀਤਾ ਹੈ। ਜਿਸ ‘ਚ ਕਰੀਬ 100 ਬਲੈਂਕ ਮਾਈਕਰੋਚਿੱਪ (Blank Microchip) ਮਿਲੇ ਹਨ। ਇਸ ਤੋਂ ਪਤਾ ਚਲਦਾ ਹੈ ਕਿ ਉਹ ਆਪਣੀ ਪਛਾਣ ਲੁਕਾਉਣ ਲਈ ਖੁਦ ਹੀ ਜਾਅਲੀ ਡ੍ਰਾਈਵਿੰਗ ਲਾਈਸੈਂਸ ਅਤੇ ਅਧਾਰ ਕਾਰਡ ਤਿਆਰ ਕਰਦਾ ਸੀ।

ਇਹ ਵੀ ਪੜ੍ਹੋ:  ਮੱਠੀ ਪਈ ਕੋਰੋਨਾ ਦੀ ਰਫ਼ਤਾਰ: ਦੇਸ਼ ’ਚ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਕੇਸ

PHOTOJaipal Bhullar and Jaspreet Singh

ਇਸ ਤੋਂ ਇਲਾਵਾ ਜੈਪਾਲ ਦਾ ਇਕ ਲੈਪਟਾਪ (Laptop) ਵੀ ਬਰਾਮਦ ਕੀਤਾ ਗਿਆ, ਜਿਸ ‘ਚ ਮਿਲੇ ਕਾਗਜ਼ ਇਹ ਦਰਸਾਉਂਦੇ ਹਨ ਕਿ ਉਹ ਆਪਣੇ ਵੱਖ-ਵੱਖ ਨਾਮ, ਪਤੇ ਅਤੇ ਭੇਸ ਬਦਲ ਕੇ ਫਰਜ਼ੀ ਦਸਤਾਵੇਜ਼ ਤਿਆਰ ਕਰਦਾ ਸੀ। ਨਾਲ ਹੀ ਇਥੋਂ ਸੁਮਿਤ ਕੁਮਾਰ ਦਾ ਫਰਜ਼ੀ ਪਾਸਪੋਰਟ ਅਤੇ ਅਧਾਰ ਕਾਰਡ ਵੀ ਵਸੂਲਿਆ ਗਿਆ ਹੈ। ਜਿਸ ‘ਚ ਉਸਦਾ ਪਤਾ ਪਿੰਡ ਮਹਿਮ ਹਰਿਆਣਾ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ:  ਹਰਿਆਣਾ: ਪਹਾੜਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਗੀਰ ਕੌਰ ਨੇ ਲਿਆ ਸਖ਼ਤ ਨੋਟਿਸ

ਪੁਲਿਸ ਦੇ ਮਤਾਬਕ 17 ਮਈ ਨੂੰ ਭਰਤ ਕੁਮਾਰ ਜੈਪਾਲ ਅਤੇ ਜਸਪ੍ਰੀਤ ਨੂੰ ਆਪਣੀ ਕਾਰ ਵਿੱਚ ਲੈ ਕੇ ਅਇਆ ਸੀ ਅਤੇ ਉਹਨਾਂ ਨੂੰ ਦੋ ਦਿਨਾਂ ਲਈ ਨਿਊ ਟਾਊਨ ਵਿਖੇ ਇਕ ਹੋਟਲ ਵਿੱਚ ਠਹਿਰਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਮੇਨ ਆਰਟੀਰਿਅਲ ਹੋਟਲ ਵਿੱਚ ਰੱਖਿਆ ਗਿਆ ਸੀ। ਦੱਸ ਦੇਈਏ ਕਿ ਭਰਤ ਕੁਮਾਰ 8 ਸਾਲਾਂ ਤੋਂ ਫਰਜ਼ੀ ਸਿਮ (Forged sim) ਵੇਚਣ ਦਾ ਕੰਮ ਕਰ ਰਿਹਾ ਸੀ। ਹਾਲਾਂਕਿ ਇਕ ਵਾਰ ਫੜੇ ਜਾਣ ’ਤੇ ਉਸਦੇ ਇਸ ਧੰਦੇ ਦਾ ਖੁਲਾਸਾ ਵੀ ਹੋ ਗਿਆ ਸੀ। ਭਰਤ ਆਪਣੇ ਕਿਸੇ ਜਾਣਕਾਰ ਰਾਹੀਂ ਜੈਪਾਲ ਨੂੰ ਮਿਲਿਆ ਅਤੇ ਉਸਨੂੰ ਸਿਮ ਮੁਹੱਇਆ ਕਰਵਾਉਣ ਦਾ ਕੰਮ ਕਰਦਾ ਸੀ, ਜਿਸ ਦੇ ਲਈ ਭਰਤ ਨੂੰ ਮੂੰਹ ਮੰਗੀ ਕੀਮਤ ਮਿਲਦੀ ਸੀ।

Bharat Kumar aka Sumit KumarBharat Kumar aka Sumit Kumar

ਇਹ ਵੀ ਪੜ੍ਹੋ:  ਕੋਟਕਪੂਰਾ ਗੋਲੀਕਾਂਡ: ਪੀੜਤ ਬੋਲੇ! ਪੁਲਿਸ ਨੇ ਸੰਗਤਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁਟਿਆ

ਇਸ ਦੇ ਨਾਲ ਹੀ ਅਮਰਿੰਦਰ ਸਿੰਘ ਤੋਂ ਪੁੱਛਗਿਛ ਦੌਰਾਨ ਵੀ ਕਈ ਖੁਲਾਸੇ ਹੋਏ ਹਨ। ਅਮਰਿੰਦਰ ਪਿੰਡ ਬੁਲਾਰਾ ਵਿੱਚ ਰਹਿਣ ਵਾਲਾ ਹੈ। ਇਸ ਕੇਸ ਦੇ ਨਾਮਜ਼ਦ ਗੈਂਗਸਟਰ ਗੁਰਿੰਦਰ ਸਿੰਘ ਉਰਫ਼ ਗਿੰਦੀ ਅਮਰਿੰਦਰ ਦਾ ਦੋਸਤ ਸੀ ਅਤੇ 2016 ਵਿੱਚ ਉਹ ਕੈਨੇਡਾ ਚਲਾ ਗਿਆ ਸੀ। ਉਹ ਰਵੀ ਖਵਾਜਕੇ ਗਰੁੱਪ ਦਾ ਮੁੱਖ ਮੈਂਬਰ ਸੀ, ਜਿਸ ਕਰਕੇ ਉਸਦੀ ਮੁਲਾਕਾਤ ਜੈਪਾਲ ਨਾਲ ਹੋਈ। ਉਹ ਕੈਨੇਡਾ ਤੋਂ ਕਾਨਫਰੰਸ ਕਾਲ (Conference Call ) ਰਾਹੀਂ ਅਮਰਿੰਦਰ ਅਤੇ ਜੈਪਾਲ ਦੀ ਗੱਲ ਕਰਵਾਉਂਦਾ ਸੀ। 

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement