ਲੁਧਿਆਣਾ 'ਚ ਬਾਲ ਮਜ਼ਦੂਰੀ ਨੂੰ ਲੈ ਕੇ ਟਾਸਕ ਫੋਰਸ ਤੇ ਬਾਲ ਵਿਭਾਗ ਵਲੋਂ ਛਾਪੇਮਾਰੀ 

By : KOMALJEET

Published : Jun 12, 2023, 7:09 pm IST
Updated : Jun 12, 2023, 7:09 pm IST
SHARE ARTICLE
representative Image
representative Image

50 ਤੋਂ ਵੱਧ ਬੱਚੇ ਬਰਾਮਦ, ਬਾਲ ਮਜ਼ਦੂਰੀ ਕਰਵਾਉਣ ਦੇ ਇਲਜ਼ਾਮ 

ਲੁਧਿਆਣਾ : ਸਥਾਨਕ ਕਾਕੋਵਾਲ ਰੋਡ 'ਤੇ ਸਥਿਤ ਸੰਤ ਸਿੰਘ ਚੀਮਾ ਨਗਰ 'ਚ ਏਕੇ ਸਟਾਈਲ ਨਾਮ ਦੀ ਫੈਕਟਰੀ 'ਚੋਂ 49 ਬੱਚੇ ਬਰਾਮਦ ਹੋਏ ਹਨ। ਜਿਨ੍ਹਾਂ 'ਚੋਂ ਜ਼ਿਆਦਾਤਰ ਨਾਬਾਲਗ ਦੱਸੇ ਜਾਂਦੇ ਹਨ। ਦਸਿਆ ਜਾ ਰਿਹਾ ਹੈ ਕਿ ਉਹ ਫੈਕਟਰੀ ਵਿਚ ਟੀ-ਸ਼ਰਟਾਂ ਆਦਿ ਬਣਾਉਣ ਦਾ ਕੰਮ ਕਰ ਰਹੇ ਸਨਹੈ। ਇਹ ਰੇਡ ਬਾਲ ਭਲਾਈ ਵਿਭਾਗ, ਕਿਰਤ ਵਿਭਾਗ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ।

ਇਸ ਛਾਪੇਮਾਰੀ 'ਚ ਬਾਲ ਮਜ਼ਦੂਰੀ ਅਧੀਨ ਕੁੱਲ 57 ਬੱਚੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚੋਂ 49 ਬੱਚੇ ਕਾਕੋਵਾਲ ਰੋਡ 'ਤੇ ਸਥਿਤ ਫੈਕਟਰੀ 'ਚੋਂ ਅਤੇ 8 ਬੱਚੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚ 3 ਲੜਕੀਆਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਐਮ.ਐਸ.ਪੀ. ਨੂੰ ਲੈ ਕੇ ਹਰਿਆਣਾ 'ਚ ਕਿਸਾਨਾਂ ਦਾ ਵੱਡਾ ਇਕੱਠ, ਨੈਸ਼ਨਲ ਹਾਈਵੇ ਕੀਤਾ ਜਾਮ

ਜਾਣਕਾਰੀ ਦਿੰਦਿਆਂ ਬਾਲ ਸੁਰੱਖਿਆ ਵਿਭਾਗ ਲੁਧਿਆਣਾ ਦੇ ਮੁਖੀ ਰਸ਼ਮੀ ਸੈਣੀ ਨੇ ਦਸਿਆ ਕਿ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ, ਬੱਚਿਆਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਿੱਥੋਂ ਉਨ੍ਹਾਂ ਨੂੰ ਬੱਸਾਂ ਵਿਚ ਭਰ ਕੇ ਬਾਲ ਘਰਾਂ ਵਿਚ ਭੇਜਿਆ ਜਾ ਰਿਹਾ ਹੈ। ਲੁਧਿਆਣਾ ਦੇ ਬਾਲ ਵਿਭਾਗ ਦੀ ਮੁਖੀ ਰਸ਼ਮੀ ਸੈਣੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਉਕਤ ਫੈਕਟਰੀ ਵਿਚੋਂ 49 ਦੇ ਕਰੀਬ ਬੱਚੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਕੋਲ ਉਮਰ ਦਾ ਕੋਈ ਠੋਸ ਸਬੂਤ ਨਹੀਂ ਸੀ। 

ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਦੀ ਉਮਰ ਦੀ ਪੁਸ਼ਟੀ ਕਰ ਰਹੇ ਹਾਂ। ਜਿਸ ਤੋਂ ਬਾਅਦ ਫੈਕਟਰੀ ਮਾਲਕ ਵਿਰੁਧ ਕਾਰਵਾਈ ਕੀਤੀ ਜਾਵੇਗੀ। ਬਚਪਨ ਬਚਾਉ ਅੰਦੋਲਨ ਦੇ ਕਾਰਕੁਨ ਯਾਦਵਿੰਦਰ ਸਿੰਘ ਨੇ ਦਸਿਆ ਕਿ ਪ੍ਰਸ਼ਾਸਨ ਵਲੋਂ ਇਹ ਮਹੀਨਾ ਬਾਲ ਮਜ਼ਦੂਰੀ ਵਿਰੁੱਧ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਫੈਕਟਰੀਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ ਅਸੀਂ ਇਨ੍ਹਾਂ ਬੱਚਿਆਂ ਨੂੰ ਬਰਾਮਦ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement