
ਥਾਣਾ ਭਾਗ੍ਰਵ ਕੈਂਪ ਵਿੱਚ ਸੀ.ਆਈ.ਡੀ. ਦੇ ਏ.ਐਸ ਆਈ ਮੁਖਤਿਆਰ ਸਿੰਘ ਉਤੇ ਡਾਇਰੇਕਟ ਕਾਂਸਟੇਬਲ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਾਢੇ ਤਿੰਨ ਲਖ ਦੀ ਠਗੀ
ਜਲੰਧਰ: ਥਾਣਾ ਭਾਗ੍ਰਵ ਕੈਂਪ ਵਿੱਚ ਸੀ.ਆਈ.ਡੀ. ਦੇ ਏ.ਐਸ ਆਈ ਮੁਖਤਿਆਰ ਸਿੰਘ ਉਤੇ ਡਾਇਰੇਕਟ ਕਾਂਸਟੇਬਲ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਾਢੇ ਤਿੰਨ ਲਖ ਦੀ ਠਗੀ ਦਾ ਪਰਚਾ ਦਰਜ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਜੈਤੇਵਾਲੀ ਦੇ ਰਹਿਣ ਵਾਲੇ ਏ. ਐਸ. ਆਈ. ਮੁਖਤਿਆਰ ਸਿੰਘ ਦੇ ਖਿਲਾਫ ਦਰਜ਼ ਕੇਸ ਵਿਚ ਆਈ.ਪੀ.ਸੀ.ਦੀ ਧਾਰਾ - 420 , 406 ਅਤੇ 506 ਲਗਾਈ ਗਈ ਹੈ ।
punjab police
ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕੇ ਏ ਐਸ ਆਈ ਦੇ ਖਿਲਾਫ ਰਿਪੋਰਟ ਬਣਾ ਕੇ ਉਨ੍ਹਾਂ ਦੇ ਵਿਭਾਗ ਨੂੰ ਭੇਜ ਦਿੱਤੀ ਗਈ ਹੈ,ਤਾਂਕਿ ਉਸਨੂੰ ਸਸਪੇਂਡ ਕੀਤਾ ਜਾ ਸਕੇ । ਦੂਸਰੇ ਪਾਸੇ ਸੀ ਆਈ ਡੀ ਦੇ ਏ ਆਈ ਜੀ ਰਾਜੇਸ਼ਵਰ ਸਿੰਘ ਸਿੱਧੂ ਨੇ ਕਿਹਾ ਕਿ ਏ ਐਸ ਆਈ ਉਤੇ ਅਜੇ ਕੇਸ ਦੀ ਰਿਪੋਰਟ ਨਹੀ ਆਈ। ਜਦੋ ਵੀ ਉਹਨਾਂ ਨੂੰ ਰਿਪੋਰਟ ਮਿਲੇਗੀ ਤਾ ਮੁਖਤਿਆਰ ਸਿੰਘ ਨੂੰ ਸਸਪੈਂਡ ਕਰ ਦਿਤਾ ਜਾਵੇਗਾ।
punjab police
ਮਿਲੀ ਜਾਣਕਾਰੀ ਮੁਤਾਬਿਕ ਮੁਖਤਿਆਰ ਸਿੰਘ ਨੇ ਭਰਤੀ ਦੇ ਨਾਮ ਉੱਤੇ ਚਾਰ ਸਲ ਤਕ ਝੂਠ ਬੋਲਿਆ। ਮਾਡਲ ਹਾਉਸ ਦੇ ਅਮਨ ਨਗਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ ਦਸਿਆ ਕਿ ਉਹ ਪ੍ਰਾਇਵੇਟ ਜੋਬ ਕਰਦਾ ਹੈ । ਉਨ੍ਹਾਂ ਦੇ ਰਿਸ਼ਤੇਦਾਰ ਮੁਖਤਿਆਰ ਸਿੰਘ ਸੀ ਆਈ ਡੀ ਵਿਚ ਏ ਐਸ ਆਈ ਹੈ ।ਅਕਸਰ ਹੀ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ ।
punjab police
ਸਰਬਜੀਤ ਨੇ ਕਿਹਾ ਕੇ 2014 ਵਿੱਚ ਅੰਕਲ ਘਰ ਆ ਕਹਿਣ ਲੱਗੇ ਕਿ ਉਨ੍ਹਾਂ ਦੀ ਸੀਨੀਅਰ ਅਫਸਰ ਨਾਲ ਪੂਰੀ ਗਲਬਾਤ ਹੈ , ਉਹ ਬਿਨਾਂ ਕੋਈ ਟੇਸਟ ਦਿੱਤੇ ਪੁਲਿਸ ਵਿੱਚ ਕਾਂਸਟੇਬਲ ਭਰਤੀ ਕਰਵਾ ਦੇਣਗੇ, ਬਸ ਥੋੜ੍ਹਾ ਪੈਸਾ ਖਰਚ ਕਰਨਾ ਪਵੇਗਾ । ਸਰਬਜੀਤ ਨੇ ਕਿਹਾ ਕਿ ਡਾਇਰੇਕਟ ਭਰਤੀ ਦੇ ਚੱਕਰ ਵਿੱਚ ਉਨ੍ਹਾਂ ਦੀ ਫੈਮਿਲੀ ਫਸ ਗਈ । ਹੌਲੀ - ਹੌਲੀ ਏ ਏਸ ਆਈ ਸਾਢੇ ਤਿੰਨ ਲੱਖ ਰੁਪਏ ਅਤੇ ਏਜੁਕੇਸ਼ਨ ਦੇ ਡਾਕਿਊਮੇਂਟ ਲੈ ਲਏ।
punjab police
ਜਦੋਂ ਪੁੱਛਦੇ ਤਾਂ ਕਹਿੰਦੇ ਕਿ ਭਰਤੀ ਦੀ ਪਰਿਕ੍ਰੀਆ ਸ਼ੁਰੂ ਹੋ ਗਈ ਹੈ । ਜਿਵੇਂ ਹੀ ਬੇਲਟ ਨੰਬਰ ਮਿਲਦਾ ਹੈ ਤਾਂ ਉਹ ਉਸਨੂੰ ਵਰਦੀ ਪਾ ਦੇਣਗੇ।ਇਸੇ ਤਰਾਂ ਹੀ ਹੌਲੀ - ਹੌਲੀ 4 ਸਾਲ ਨਿਕਲ ਗਏ ਪਰ ਅਜੇ ਤਕ ਭਰਤੀ ਨਹੀਂ ਕਰਵਾਇਆ । ਜਦੋਂ ਪੈਸੇ ਮੰਗਦੇ ਤਾਂ ਧਮਕੀ ਦਿੰਦੇ ਹਨ ਕਿ ਅਜਿਹੇ ਕੰਮ ਵਿੱਚ ਟਾਇਮ ਤਾਂ ਲੱਗਦਾ ਹੀ ਹੈ । ਕੁਝ ਸਮਾਂ ਬਾਅਦ ਰਕਮ ਮੰਗੀ ਤਾਂ ਉਹ ਜਾਨੋਂ ਮਾਰਨੇ ਦੀ ਧਮਕੀ ਦੇਣ ਲੱਗੇ। ਜਾਂਚ ਪੂਰੀ ਹੋਣ ਦੇ ਬਾਅਦ ਏਏਸਆਈ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ।