
ਜੰਮੂ-ਕਸ਼ਮੀਰ ਵਿਚ ਅਤਿਵਾਦੀ ਸੰਗਠਨ ਨੇ ਸੁਰੱਖਿਆ ਬਲਾਂ ਨਾਲ ਮੁਕਾਬਲਾ ਕਰਨ ਲਈ ਬੱਚਿਆਂ ਦੀ ਭਰਤੀ ਕੀਤੀ ਹੈ। ਵੀਰਵਾਰ ਨੂੰ ਆਈ ...
ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚ ਅਤਿਵਾਦੀ ਸੰਗਠਨ ਨੇ ਸੁਰੱਖਿਆ ਬਲਾਂ ਨਾਲ ਮੁਕਾਬਲਾ ਕਰਨ ਲਈ ਬੱਚਿਆਂ ਦੀ ਭਰਤੀ ਕੀਤੀ ਹੈ। ਵੀਰਵਾਰ ਨੂੰ ਆਈ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਜੈਸ਼ ਏ ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਨੇ ਪਿਛਲੇ ਸਾਲ ਸੁਰੱਖਿਆ ਬਲਾਂ ਨਾਲ ਸੰਘਰਸ਼ ਦੇ ਲਈ ਬੱਚਿਆਂ ਦੀ ਵਰਤੋਂ ਕੀਤੀ ਸੀ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਘਾਟੀ ਵਿਚਲੇ ਸਾਰੇ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ।
jammu kashmirਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਪਿਛਲੇ ਸਾਲ ਦੁਨੀਆ ਭਰ ਵਿਚ ਹੋਏ ਹਥਿਆਰ ਬੰਦ ਸੰਘਰਸ਼ਾਂ ਵਿਚ 10 ਹਜ਼ਾਰ ਤੋਂ ਜ਼ਿਆਦਾ ਬੱਚੇ ਮਾਰੇ ਗਏ ਜਾਂ ਵਿਕਲਾਂਗਤਾ ਦਾ ਸ਼ਿਕਾਰ ਹੋ ਗਏ। ਇਸ ਦੇ ਨਾਲ ਹੀ ਕਈ ਹੋਰ ਬੱਚੇ ਬਲਾਤਕਾਰ ਦੇ ਸ਼ਿਕਾਰ ਹੋਏ। ਹਥਿਆਰਬੰਦ ਸੈਨਿਕ ਬਣਨ ਲਈ ਮਜਬੂਰ ਕੀਤੇ ਗਏ ਜਾਂ ਸਕੂਲ ਤੇ ਹਸਪਤਾਲ ਵਿਚ ਹੋਏ ਹਮਲਿਆਂ ਦੀ ਲਪੇਟ ਵਿਚ ਆਏ।
terrorism jammu kashmirਸੰਯੁਕਤ ਰਾਸ਼ਟਰ ਦੀ ਸਾਲਾਨਾ 'ਚਿਲਡਰਨ ਐਂਡ ਆਰਮਡ ਕੰਨਫਲਿਕਟ' ਰਿਪੋਰਟ ਮੁਤਾਬਕ 2017 ਵਿਚ ਬਾਲ ਅਧਿਕਾਰਾਂ ਦੇ ਘਾਣ ਦੇ ਕੁੱਲ 21 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਹਾਏ ਜੋ ਉਸ ਤੋਂ ਪਿਛਲੇ ਸਾਲ (2016) ਦੀ ਤੁਲਨਾ ਵਿਚ ਬਹੁਤ ਜ਼ਿਆਦਾ ਸਨ।
hizbul terroristਯਮਨ ਵਿਚ ਬੱਚਿਆਂ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਦੇ ਲਈ ਸੰਯੁਕਤ ਰਾਸ਼ਟਰ ਨੇ ਉਥੇ ਲੜ ਰਹੇ ਅਮਰੀਕੀ ਸਮਰਥਨ ਪ੍ਰਾਪਤ ਫ਼ੌਜੀ ਗਠਜੋੜ ਨੂੰ ਦੋਸ਼ੀ ਠਹਿਰਾਇਆ। ਇਹ ਬੱਚੇ ਉਨ੍ਹਾਂ ਹਵਾਈ ਅਤੇ ਜ਼ਮੀਨੀ ਹਮਲਿਆਂ ਦੇ ਸ਼ਿਕਾਰ ਹੋਏ ਜੋ ਯਤਨ ਦੀ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਦੇ ਵਿਰੁਧ ਲੜ ਰਹੇ ਹੂਤੀ ਵਿਦਰੋਹੀਆਂ 'ਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੁਆਰਾ ਕੀਤੇ ਗਏ। ਇੱਥੇ ਸੰਘਰਸ਼ ਵਿਚ 1300 ਬੱਚਿਆਂ ਦੀ ਜਾਨ ਗਈ ਜਾਂ ਉਹ ਜ਼ਖ਼ਮੀ ਹੋਏ।
jammu kashmirਸੰਯੁਕਤ ਰਾਸ਼ਟਰ ਨੇ ਕਿਹਾ ਕਿ ਰਿਪੋਰਟ ਵਿਚ ਜਿਨ੍ਹਾਂ ਬੱਚਿਆਂ ਦੀ ਮੌਤ ਹੋਣ ਦੀ ਗੱਲ ਆਖੀ ਗਈ ਹੈ, ਉਹ ਯਮਨ ਜਾਂ ਦੂਜੇ ਦੇਸ਼ਾਂ ਦੇ ਗ੍ਰਹਿ ਯੁੱਧ ਵਿਚ ਬਾਲ ਸੈਨਿਕ ਦੇ ਤੌਰ 'ਤੇ ਲੜਨ ਵਾਲੇ 11 ਸਾਲ ਤਕ ਦੀ ਉਮਰ ਦੇ ਬੱਚੇ ਸਨ। ਰਿਪੋਰਟ ਮੁਤਾਬਕ ਬਾਲ ਅਧਿਕਾਰਾਂ ਦੇ ਘਾਣ ਹੋਣ ਦੇ ਜ਼ਿਆਦਾਤਰ ਮਾਮਲੇ ਇਰਾਕ, ਮਿਆਮਾਂ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰਿਕ ਗਣਰਾਜ, ਦੱਖਣ ਸੂਡਾਨ, ਸੀਰੀਆ ਅਤੇ ਯਮਨ ਦੇ ਹਨ।