ਡੋਪ ਟੈਸਟ ਵਿਚ ਪਾਜ਼ੀਟਿਵ ਕਾਂਗਰਸ ਦੇ ਵਿਧਾਇਕ, ਡਿਪ੍ਰੈਸ਼ਨ ਕਾਰਨ ਲਈ ਸੀ ਨੀਂਦ ਦੀ ਗੋਲੀ
Published : Jul 12, 2018, 1:32 pm IST
Updated : Jul 12, 2018, 1:59 pm IST
SHARE ARTICLE
Congress MLA Surinder Singh Chaudhary
Congress MLA Surinder Singh Chaudhary

ਪੰਜਾਬ ਸਰਕਾਰ ਦੀ ਨਸ਼ੇ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਡੋਪ ਟੈਸਟ ਮੁਹਿੰਮ ਵਿਚ ਕਈ ਉੱਚ ਨੇਤਾਵਾਂ ਨੇ ਯੋਗਦਾਨ ਦਿੱਤਾ ਹੈ ਅਤੇ ਇਹ ਟੈਸਟ ਕਰਵਾ ਕਿ ਅਪਣਾ ...

ਜਲੰਧਰ, ਪੰਜਾਬ ਸਰਕਾਰ ਦੀ ਨਸ਼ੇ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਡੋਪ ਟੈਸਟ ਮੁਹਿੰਮ ਵਿਚ ਕਈ ਉੱਚ ਨੇਤਾਵਾਂ ਨੇ ਯੋਗਦਾਨ ਦਿੱਤਾ ਹੈ ਅਤੇ ਇਹ ਟੈਸਟ ਕਰਵਾ ਕਿ ਅਪਣਾ ਫਰਜ਼ ਅਦਾ ਕੀਤਾ ਹੈ। ਨਸ਼ਾ ਵਿਰੋਧੀ ਮੁਹਿੰਮ ਵਿਚ ਵਰਤੀ ਜਾਣ ਵਾਲੀ ਤਕਨੀਕ ਕਿੰਨੀ ਕਿ ਕਾਰਗਾਰ ਹੈ ਇਹ ਹੁਣ ਟੈਸਟ ਕਰਨ ਵਾਲੇ ਮਾਹਰਾਂ ਨੂੰ ਹੀ ਪਤਾ ਹੋਵੇਗਾ। ਡੋਪ ਟੈਸਟ ਦੀ ਇਸ ਮੁਹਿੰਮ ਦੇ ਚਲਦੇ ਇਕ ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਇਸ ਵਿਚ ਕਾਂਗਰਸ ਪਾਰਟੀ ਦੇ ਇਕ ਵਿਧਾਇਕ ਦਾ ਡੋਪ ਟੈਸਟ ਪਾਜ਼ੀਟਿਵ ਨਿਕਲ ਆਇਆ ਹੈ। ਡੋਪ ਟੈਸਟ ਦੇ ਪਾਜ਼ੀਟਿਵ ਆਉਣ 'ਤੇ ਵਿਧਾਇਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਰੋਗ ਦੇ ਚਲਦੇ ਦਵਾਈ ਦਾ ਸੇਵਨ ਕੀਤਾ ਸੀ।

Congress Congress

ਦੱਸ ਦਈਏ ਕਿ ਵਿਧਾਇਕ ਨੇ ਦੱਸਿਆ ਕਿ ਉਹ ਅਪਣੀ ਬਿਮਾਰੀ ਦੇ ਚਲਦਿਆਂ ਡਾਕਟਰੀ ਸਹਾਇਤਾ ਲੈ ਰਹੇ ਹਨ। ਦਰਅਸਲ , ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਤੋਂ ਚੁਣੇ ਗਏ ਕਾਂਗਰਸ ਦੇ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਡੋਪ ਟੇਸਟ ਵਿਚ ਪਾਜ਼ੀਟਿਵ ਪਾਏ ਗਏ ਹਨ, ਜਿਸ ਦੇ ਨਾਲ ਪੰਜਾਬ ਦੀ ਸਿਆਸਤ ਵਿਚ ਗਰਮਾਹਟ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਡੋਪ ਟੈਸਟ ਦੇ ਦੌਰਾਨ ਯੂਰੀਨ ਸੈਂਪਲ ਵਿਚ ਦਿਮਾਗ ਦੇ ਰਸਾਇਣਾਂ ਨੂੰ ਕੰਟਰੋਲ ਕਰਨ ਵਾਲੀ ਨਸ਼ੀਲੀ ਦਵਾਈ ਪਾਈ ਗਈ ਹੈ। ਦੱਸ ਦਈਏ ਕਿ ਇਹ ਦਵਾਈ ਦਾ ਰਸਾਇਣ ਨੀਂਦ ਲਿਆਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ, ਵਿਧਾਇਕ ਨੇ ਡਾਕਟਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਡਿਪ੍ਰੇਸ਼ਨ ਦੀ ਦਵਾਈ ਚੱਲ ਰਹੀ ਹੈ। 

Congress MLA Surinder Singh ChaudharyCongress MLA Surinder Singh Chaudhary

ਲੈਬ ਕਰਮੀਆਂ ਨੇ ਉਨ੍ਹਾਂ ਦਾ ਯੂਰੀਨ ਸੈਂਪਲ ਲਿਆ ਸੀ। ਇਸ ਦੀ ਰਿਪੋਰਟ ਵਿਚ ਡਿਪ੍ਰੇਸ਼ਨ ਅਤੇ ਨੀਂਦ ਦੀ ਸਮੱਸਿਆ ਵਿਚ ਇਸਤੇਮਾਲ ਹੋਣ ਵਾਲੀ ਦਵਾਈ ਦੇ ਰਸਾਇਣ ਪਾਏ ਗਏ। ਮੌਕੇ ਉੱਤੇ ਐਸਐਮਓ ਡਾ. ਤਰਲੋਚਨ ਸਿੰਘ ਅਤੇ ਡਾ. ਚਨਜੀਵ ਵੀ ਮੌਜੂਦ ਸਨ। ਉਨ੍ਹਾਂ ਨੇ ਵਿਧਾਇਕ ਸੁਰਿੰਦਰ ਸਿੰਘ ਨੂੰ ਦੱਸਿਆ ਕਿ ਇੱਕ ਸੈਂਪਲ ਪਾਜ਼ੀਟਿਵ ਆਇਆ ਹੈ। ਇਹ ਸੁਣਕੇ ਵਿਧਾਇਕ ਨੇ ਸ਼ੱਕ ਦੂਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮਾਇੰਡ ਰਿਲੇਕਸ ਕਰਨ ਵਾਲੀ ਦਵਾਈ ਚੱਲ ਰਹੀ ਹੈ। ਉਨ੍ਹਾਂ ਦੇ ਕੋਲ ਡਾਕਟਰ ਦੀ ਪਰਚੀ ਵੀ ਮੌਜੂਦ ਹੈ। ਉਹ ਰੇਸਟਿਲ ਦੀ ਗੋਲੀ ਖਾਂਦੇ ਹਨ। ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਨੇਤਾ ਦਾ ਡੋਪ ਟੇਸਟ ਪਾਜ਼ੀਟਿਵ ਪਾਇਆ ਗਿਆ ਹੋਵੇ।

Dope TestDope Test

ਇਸ ਤੋਂ ਪਹਿਲਾਂ ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਜਿੰਦਰ ਬੇਰੀ, ਸੰਸਦ ਚੌਧਰੀ  ਸੰਤੋਖ ਸਿੰਘ, ਵਿਰੋਧੀ ਪੱਖ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਆਪ ਵਿਧਾਇਕ ਅਮਰ ਅਰੋੜਾ, ਲੁਧਿਆਣਾ ਦੇ ਸੰਸਦ ਰਵਨੀਤ ਸਿੰਘ ਬਿੱਟੂ ਆਪਣਾ ਡੋਪ ਟੈਸਟ ਕਰਵਾ ਚੁੱਕੇ ਹਨ। ਡਾਕਟਰਾਂ ਦੇ ਅਨੁਸਾਰ, ਰੇਸਟਿਲ ਦੀ ਗੋਲੀ ਵਿਚ ਐਲਪ੍ਰੇਜੋਲਾਮ ਨਾਮਕ ਸਾਲਟ ਹੁੰਦਾ ਹੈ, ਜੋ ਬੇਂਜੋਡਾਇਜੇਪਿਨ ਗਰੁੱਪ ਦੀ ਦਵਾਈ ਵਿਚ ਪਾਇਆ ਜਾਂਦਾ ਹੈ। ਇਸਦਾ ਸੇਵਨ ਬੇਚੈਨੀ, ਦਿਮਾਗੀ ਪਰੇਸ਼ਾਨੀ, ਡਿਪ੍ਰੇਸ਼ਨ, ਨੀਂਦ ਦੀ ਸਮੱਸਿਆ ਵਾਲੇ ਮਰੀਜ ਕਰਦੇ ਹਨ। 

Dope TestDope Test

ਇਸ ਵਿਚ, ਕੇਂਦਰੀ ਖਾਦ ਮੰਤਰੀ  ਹਰਸਿਮਰਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਡੋਪ ਟੈਸਟ ਤੋਂ ਮਹਿਲਾ ਕਰਮਚਾਰੀਆਂ ਨੂੰ ਵੱਖ ਰੱਖਿਆ ਜਾਵੇ। ਉਨ੍ਹਾਂ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਮਹਿਲਾ ਕਰਮਚਾਰੀਆਂ ਦਾ ਡੋਪ ਟੈਸਟ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਾ ਉਨ੍ਹਾਂ ਉੱਤੇ ਮਾਨਸਿਕ ਪ੍ਰਭਾਵ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement