
ਨੌਜਵਾਨਾਂ ਨੂੰ ਸਿਹਤ ਤੰਦਰੁਸਤ ਰੱਖਣ ਲਈ ਦਿੱਤੀ ਨਸੀਅਤ
ਜਲੰਧਰ: ਇਹ ਹੈ 73 ਸਾਲਾ ਦਾ ਬਜ਼ੁਰਗ ਬਲਜੀਤ ਮਹਾਜਨ ਜਿਸ ਦੇ ਦੂਰ ਦੂਰ ਤੱਕ ਚਰਚੇ ਹੁੰਦੇ ਹਨ। ਚਰਚੇ ਇਸ ਕਰ ਕੇ ਕਿਉਂਕਿ ਇਹ ਬਜ਼ੁਰਗ ਸਾਇਕਲ ਚਲਾ ਕੇ ਵੱਡੇ ਵੱਡੇ ਇਨਾਮ ਜਿੱਤ ਚੁੱਕਿਆ ਹੈ ਜਿਸ ਨੂੰ ਹੁਣ ਦਸ ਸਾਲ ਤੋਂ ਫਾਦਰ ਆਫ ਸਾਈਕਲਿੰਗ ਕਿਹਾ ਜਾਂਦਾ ਹੈ। ਬਜ਼ੁਰਗ ਨੇ ਹੁਣ ਤੱਕ 1 ਲੱਖ 38 ਹਜ਼ਾਰ ਕਿਲੋਮੀਟਰ ਸਾਈਕਲ ਚਲਾ ਕੇ ਨਾ ਸਿਰਫ ਆਪਣੇ ਸ਼ਹਿਰ ਬਲਕਿ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ।
Baljit Mahajan
ਸਾਈਕਲ ਚਲਾਉਣ ਦੀ ਆਦਤ ਬਾਰੇ ਗੱਲ ਕਰਦਿਆਂ ਬਜ਼ੁਰਗ ਨੇ ਦੱਸਿਆ ਕਿ ਫੌਰਨ ਦੇਸ਼ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਸਾਈਕਲ ਚਲਾਉਂਣਾ ਸ਼ੁਰੂ ਕਰ ਚਾਰ ਸਾਲ ਵਿਚ ਹੀ ਹਜ਼ਾਰਾਂ ਖਿਤਾਬ ਆਪਣੇ ਨਾਮ ਕਰ ਲਏ। ਇਸ ਤੋਂ ਇਲਾਵਾ ਉਨ੍ਹਾਂ ਸਾਈਕਲ ਚਲਾਉਣ ਦੇ ਫਾਇਦਿਆਂ ਬਾਰੇ ਦੱਸਦਿਆਂ ਨੌਜਵਾਨਾਂ ਲਈ ਆਪਣੀ ਜਿੰਦਗੀ ਦੇ ਕੁਝ ਤਜਰਬੇ ਸ਼ਾਂਝੇ ਕੀਤੇ ਹਨ। ਬਜ਼ੁਰਗ ਬਲਜੀਤ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੇ ਬਚਪਨ ਤੋਂ ਹੀ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਸੀ।
Baljit Mahajan
ਉਹਨਾਂ ਨੇ ਜਿੰਨੀ ਵੀ ਪੜ੍ਹਾਈ ਕੀਤੀ ਹੈ ਉਹ ਸਾਰੀ ਸਾਈਕਲ ਤੇ ਜਾ-ਜਾ ਕੇ ਹੀ ਕੀਤੀ ਹੈ। ਉਸ ਸਮੇਂ ਦੇ ਸਾਈਕਲ ਬਹੁਤ ਭਾਰੇ ਹੁੰਦੇ ਸਨ। ਉਹ 1998 ਵਿਚ ਹੋਲੈਂਡ ਗਏ ਸਨ ਤੇ ਉੱਥੇ ਉਹ 32 ਦਿਨਾਂ ਲਈ ਰੁਕੇ ਸਨ। ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਰੇਪ੍ਰੈਜ਼ੈਂਟ ਕੀਤਾ ਗਿਆ ਸੀ ਤੇ ਉਹ 32 ਦਿਨਾਂ ਲਈ ਹੋਲੈਂਡ ਦੇ ਗੈਸਟ ਬਣ ਕੇ ਗਏ ਸਨ। ਉੱਥੇ ਹਰ ਗੱਡੀ ਦੇ ਅੱਗੇ ਪਿੱਛੇ ਸਾਈਕਲ ਸਨ। ਉਹ ਜਦੋਂ ਐਮਸਟਰਡੈਮ ਪਹੁੰਚੇ ਤਾਂ ਉਹਨਾਂ ਨੇ ਅਪਣੀ ਟੈਕਸੀ ਬਾਹਰ ਹੀ ਖੜੀ ਕਰ ਦਿੱਤੀ।
Baljit Mahajan
ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਉਹ ਜਾਂ ਤਾਂ ਪੈਦਲ ਜਾਣ, ਜਾਂ ਸਟੇਅਰਸ ਲੈਣ ਜਾਂ ਫਿਰ ਸਾਈਕਲ ਰਾਹੀਂ। ਉਸ ਸਮੇਂ ਉਹਨਾਂ ਨੇ ਸਾਈਕਲ ਦੀ ਚੋਣ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਾਈਕਲ ਰੈਲੀਆਂ ਕੀਤੀਆਂ। ਫਿਰ ਉਹਨਾਂ ਨੇ ਸਾਈਕਲ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਕਈ ਇਨਾਮ ਅਪਣੇ ਨਾਮ ਕੀਤੇ।
Baljit Mahajan
ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਹੈ ਕਿ ਉਹ ਵੀ ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਕਰਨ ਤਾਂ ਜੋ ਉਹਨਾਂ ਦੀ ਸਿਹਤ ਬਰਕਰਾਰ ਰਹਿ ਸਕੇ। ਦੱਸ ਦੱਈਏ ਕਿ ਅੱਜ-ਕੱਲ ਦੀ ਜਿੰਦਗੀ ਇੰਨੀ ਤੇਜ਼ ਹੋ ਗਈ ਹੈ ਕਿ ਲੋਕਾਂ ਕੋਲ ਆਪਣੇ ਸਿਹਤ ਦੇ ਲਈ ਵੀ ਸਮਾਂ ਨਹੀਂ ਹੈ ਸੋ ਸਾਨੂੰ ਇਸ 73 ਸਾਲ ਦੇ ਬਜ਼ੁਰਗ ਤੋਂ ਸਿਖਣ ਦੀ ਲੋੜ ਹੈ ਕਿ ਬਾਕੀ ਦੇ ਕੰਮ ਬਾਅਦ ‘ਚ ਪਹਿਲਾ ਸਿਹਤ ਜਰੂਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।