
ਲੁਧਿਆਣਾ ਦੇ ਰਾਹੋਂ ਰੋਡ ’ਤੇ ਇਕ ਟਿੱਪਰ ਨੇ 24 ਸਾਲਾ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਲੁਧਿਆਣਾ (ਰਾਜਵਿੰਦਰ ਸਿੰਘ): ਲੁਧਿਆਣਾ (Ludhiana Road Accident) ਦੇ ਰਾਹੋਂ ਰੋਡ ’ਤੇ ਇਕ ਟਿੱਪਰ ਨੇ 24 ਸਾਲਾ ਮੋਟਰਸਾਈਕਲ ਸਵਾਰ (24-year-old youth crushed by tipper) ਨੂੰ ਕੁਚਲ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਟਿੱਪਰ ਦੀ ਭੰਨ-ਤੋੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਟਿੱਪਰ ਨੂੰ ਅੱਗ ਲਗਾਈ।
24-year-old youth crushed by tipper
ਇਹ ਵੀ ਪੜ੍ਹੋ: Tokyo Olympics ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ ਪੀਐਮ ਮੋਦੀ
ਇਸ ਮੌਕੇ ਪੁਲਿਸ ਨੇ ਲੋਕਾਂ ’ਤੇ ਲਾਠੀਚਾਰਜ ਕੀਤਾ, ਜਿਸ ਦੇ ਵਿਰੋਧ ਵਿਚ ਸਥਾਨਕ ਲੋਕਾਂ ਨੇ ਪੁਲਿਸ ਪਾਰਟੀ ’ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਪੱਥਰਬਾਜ਼ੀ 'ਚ ਥਾਣਾ ਮੁਖੀ ਵੀ ਜ਼ਖਮੀ ਹੋ ਗਈ। ਉਹਨਾਂ ਨੂੰ ਭੀੜ ਵਿਚੋਂ ਕੱਢ ਕੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
24-year-old youth crushed by tipper
ਹੋਰ ਪੜ੍ਹੋ: ਮਾਂ ਨੇ ਗਹਿਣੇ ਵੇਚ ਕੇ ਧੀ ਨੂੰ ਬਣਾਇਆ ਤਲਵਾਰਬਾਜ਼, ਹੁਣ ਉਲੰਪਿਕ 'ਚ ਇਤਿਹਾਸ ਰਚਣ ਜਾ ਰਹੀ ਭਵਾਨੀ ਦੇਵੀ
ਘਟਨਾ ਵਾਲੀ ਥਾਂ ’ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ’ਤੇ ਪਹੁੰਚੇ ਏਡੀਸੀਪੀ ਸਰਾਂ ਨੇ ਕਿਹਾ ਕਿ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।