ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦਾ ਮਾਨਸੂਨ ਸੈਸ਼ਨ ਤਿੰਨ ਦਿਨ ਪਹਿਲਾਂ ਹੀ ਹੋਇਆ ਖ਼ਤਮ
Published : Aug 12, 2021, 12:32 am IST
Updated : Aug 12, 2021, 12:32 am IST
SHARE ARTICLE
image
image

ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦਾ ਮਾਨਸੂਨ ਸੈਸ਼ਨ ਤਿੰਨ ਦਿਨ ਪਹਿਲਾਂ ਹੀ ਹੋਇਆ ਖ਼ਤਮ

ਨਵੀਂ ਦਿੱਲੀ, 11 ਅਗੱਸਤ : ਖੇਤੀ ਕਾਨੂੰਨ, ਪੇਗਾਸਸ ਜਾਸੂਸੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਜਾਰੀ ਹੰਗਾਮੇ ਕਾਰਨ ਲੋਕ ਸਭਾ ਦਾ ਮਾਨਸੂਨ ਸੈਸ਼ਨ ਤਿੰਨ ਦਿਨ ਪਹਿਲਾਂ ਹੀ ਖ਼ਤਮ ਕਰ ਦਿਤਾ ਗਿਆ। ਜਦਕਿ ਸੈਸ਼ਨ 13 ਅਗੱਸਤ ਤਕ ਚੱਲਣਾ ਸੀ। ਸਰਕਾਰ ਦੇ ਇਸ ਕਦਮ ਦੀ ਵਿਰੋਧੀ ਪਾਰਟੀਆਂ ਵਲੋਂ ਸਖ਼ਤ ਅਲੋਚਨਾ ਹੋ ਰਹੀ ਹੈ। ਸੰਸਦ ਦੇ ਮਾਨਸੂਨ ਸੈਸ਼ਨ ਲਈ ਲੋਕ ਸਭਾ ਦੀ ਬੈਠਕ ਬੁੱਧਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਵਿਰੋਧੀ ਧਿਰ ਦੇ ਰੌਲੇ-ਰੱਪੇ ਕਾਰਨ ਪੂਰੇ ਸੈਸ਼ਨ ਵਿਚ ਸਦਨ ’ਚ ਕੰਮਕਾਜ ਰੁਕਾਵਟ ਭਰਿਆ ਰਿਹਾ ਅਤੇ ਸਿਰਫ਼ 22 ਫ਼ੀ ਸਦੀ ਕੰਮ ਹੀ ਹੋ ਸਕਿਆ। 
ਲੋਕ ਸਭਾ ਸਪੀਕਰ ਉਮ ਬਿਰਲਾ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਦਸਿਆ ਕਿ 17ਵੀਂ ਲੋਕ ਸਭਾ ਦੀ 6ਵੀਂ ਬੈਠਕ 19 ਜੁਲਾਈ 2021 ਤੋਂ ਸ਼ੁਰੂ ਹੋਈ ਅਤੇ ਇਸ ਦੌਰਾਨ 17 ਬੈਠਕਾਂ ਵਿਚ 21 ਘੰਟੇ 14 ਮਿੰਟ ਕੰਮਕਾਜ ਹੋਇਆ। ਉਨ੍ਹਾਂ ਕਿਹਾ ਕਿ ਸਦਨ ਵਿਚ ਕੰਮਕਾਜ ਉਮੀਦ ਮੁਤਾਬਕ ਨਹੀਂ ਰਿਹਾ। ਬਿਰਲਾ ਨੇ ਦਸਿਆ ਕਿ ਰੁਕਾਵਟ ਕਾਰਨ 96 ਘੰਟਿਆਂ ਵਿਚ ਕਰੀਬ 74 ਘੰਟੇ ਕੰਮ ਨਹੀਂ ਹੋ ਸਕਿਆ। ਲੋਕ ਸਭਾ ਸਪੀਕਰ ਬਿਰਲਾ ਨੇ ਅੱਗੇ ਕਿਹਾ ਕਿ ਲਗਾਤਾਰ ਰੁਕਾਵਟ ਕਾਰਨ ਮਹਿਜ 22 ਫ਼ੀ ਸਦੀ ਹੀ ਕੰਮਕਾਜ ਹੋਇਆ। ਬਿਰਲਾ ਨੇ ਦਸਿਆ ਕਿ ਮਾਨਸੂਨ ਸੈਸ਼ਨ ਦੌਰਾਨ 66 ਪ੍ਰਸ਼ਨਾਂ ਦੇ ਜ਼ੁਬਾਨੀ ਉੱਤਰ ਦਿਤੇ ਗਏ ਅਤੇ ਮੈਂਬਰਾਂ ਨੇ ਨਿਯਮ 377 ਤਹਿਤ 331 ਮਾਮਲੇ ਚੁੱਕੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਵੱਖ-ਵੱਖ ਸਥਾਈ ਕਮੇਟੀਆਂ ਨੇ 60 ਰਿਪੋਰਟਾਂ ਪੇਸ਼ ਕੀਤੀਆਂ, 22 ਮੰਤਰੀਆਂ ਨੇ ਬਿਆਨ ਦਿਤੇ ਅਤੇ ਕਾਫੀ ਵੱਡੀ ਗਿਣਤੀ ’ਚ ਪੱਤਰ ਮੇਜ਼ ’ਤੇ ਰੱਖੇ ਗਏ। ਉਨ੍ਹਾਂ ਦਸਿਆ ਕਿ ਸੈਸ਼ਨ ਦੌਰਾਨ ਸੰਵਿਧਾਨ (127ਵਾਂ ਸੋਧ) ਬਿੱਲ ਸਮੇਤ ਕੁਲ 20 ਬਿੱਲ ਪਾਸ ਕੀਤੇ ਗਏ। ਚਾਰ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ। ਲੋਕ ਸਭਾ ਸਪੀਕਰ ਦੇ ਬਿਆਨ ਮਗਰੋਂ ‘ਵੰਦੇ ਮਾਤਰਮ’ ਦੀ ਧੁਨ ਵਜਾਈ ਗਈ ਅਤੇ ਸਦਨ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਵਤੀ ਕਰ ਦਿਤਾ ਗਿਆ। ਸਦਨ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੌਜੂਦ ਸਨ।    (ਏਜੰਸੀ)

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement