
ਕਲਯੁੱਗੀ ਪੁੱਤ ਵਲੋਂ ਆਪਣੇ ਪਿਓ ਦਾ ਕਤਲ
ਬਟਾਲਾ- ਬਟਾਲਾ ਸ਼ਹਿਰ 'ਚ ਇਕ ਕਲਯੁੱਗੀ ਪੁੱਤ ਵਲੋਂ ਆਪਣੇ ਪਿਓ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਤਜਿੰਦਰ ਸਿੰਘ ਵਾਸੀ ਡੁੱਲਟਾਂ ਵਾਲੀ ਗਲੀ, ਬਟਾਲਾ ਨੂੰ ਬਿਜ਼ਨੈੱਸ ਕਰਨ ਲਈ ਉਸ ਦੇ ਪਿਓ ਅਵਤਾਰ ਸਿੰਘ ਨੇ ਪੈਸੇ ਦਿੱਤੇ ਸਨ ਪਰ ਤਜਿੰਦਰ ਬਿਜ਼ਨੈੱਸ ਕਰਨ ਦੀ ਬਜਾਏ ਉਹ ਪੈਸੇ ਖ਼ਰਚ ਚੁੱਕਿਆ ਸੀ। ਇਸ ਦੇ ਬਾਵਜੂਦ ਵੀ ਉਹ ਆਪਣੇ ਪਿਤਾ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਜਦ ਅਵਤਾਰ ਸਿੰਘ ਨੇ ਤਜਿੰਦਰ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਆਪਣੇ ਪਿਤਾ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।
Crime
ਜਿਸ ਕਾਰਨ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਹ ਪਿਤਾ ਨੂੰ ਪਰਿਵਾਰਕ ਮੈਂਬਰਾਂ ਨਾਲ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲੈ ਗਿਆ, ਜਿੱਥੇ ਡਾਕਟਰਾਂ ਨੇ ਅਵਤਾਰ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਉੱਥੇ ਹੀ ਐੱਸ. ਐੱਚ. ਓ. ਮੁਖ਼ਤਿਆਰ ਸਿੰਘ ਨੇ ਕਿਹਾ ਕਿ ਮ੍ਰਿਤਕ ਦਾ ਲੜਕਾ ਪਿਤਾ ਦੀ ਲਾਸ਼ ਨੂੰ ਸਵਿਫਟ 'ਚ ਸਿਵਲ ਹਸਪਤਾਲ ਬਟਾਲਾ ਤੋਂ ਲੈ ਕੇ ਗੁਰਦਾਸਪੁਰ ਵੱਲ ਚਲਾ ਗਿਆ ਤੇ ਇਸ ਮੌਕੇ ਉਸਨੇ ਆਪਣੇ ਹੀ ਪਿਤਾ ਦੀ ਲਾਸ਼ ਨੂੰ ਟਿਕਾਣੇ ਲਾਉਣਾ ਚਾਹਿਆ ਤਾਂ ਉਸਨੇ ਗ਼ਲਤ ਸਾਈਡ ਡਰਾਈਵਿੰਗ ਕੀਤੀ ਅਤੇ ਕਾਰ ਦਾ ਐਕਸੀਡੈਂਟ ਹੋ ਗਿਆ।
ਜਿਸ ਤੋਂ ਬਾਅਦ ਤਜਿੰਦਰ ਉੱਥੋਂ ਮੌਕੇ 'ਤੇ ਗੱਡੀ ਤੇ ਪਿਤਾ ਦੀ ਲਾਸ਼ ਛੱਡ ਕੇ ਖੁਦ ਫ਼ਰਾਰ ਹੋ ਗਿਆ। ਦੱਸ ਦੇਈਏ ਕਿ ਪੁਲਿਸ ਵੱਲੋਂ ਆਰੋਪੀ ਤਜਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਿੱਥੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟ ਕਰਨ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉੱਥੇ ਹੀ ਆਰੋਪੀ ਤੇਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।