ਅਣਖ ਖ਼ਾਤਰ ਨੌਜਵਾਨ ਦਾ ਕਤਲ
Published : Aug 25, 2019, 6:18 pm IST
Updated : Aug 25, 2019, 6:18 pm IST
SHARE ARTICLE
Honour killing : Youth Killed  by Girlfriend's Family
Honour killing : Youth Killed by Girlfriend's Family

ਲੜਕੀ ਨੂੰ ਲੈ ਕੇ ਫ਼ਰਾਰ ਹੋ ਗਿਆ ਸੀ ਨੌਜਵਾਨ

ਗੁਰਦਾਸਪੁਰ : ਵਰਸੋਲਾ ਦੇ ਨਾਲ ਲੱਗਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪ੍ਰੇਮ ਸਬੰਧਾਂ ਦੇ ਚਲਦਿਆਂ ਲੜਕੀ ਦੇ ਮਾਪਿਆਂ ਵਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਯੂਸਫ਼ ਮਸੀਹ ਪੁੱਤਰ ਕਮਲਜੀਤ ਦੇ ਅਪਣੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ਕਿ ਬੀਤੀ ਰਾਤ ਲੜਕੀ ਦੇ ਮਾਪਿਆਂ ਵਲੋਂ ਇਕ ਸਲਾਹ ਹੋ ਕੇ ਉਸ ਨੂੰ ਪਿੰਡ ਦੇ ਬਾਹਰਵਾਰ ਅਗ਼ਵਾ ਕਰ ਕੇ ਉਸ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਗਈ ਅਤੇ ਫਿਰ ਉਸ ਨੂੰ ਚੁੱਕ ਕੇ ਅਪਣੇ ਘਰ ਲਿਜਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ।

Honour killing : Youth Killed  by Girlfriend's FamilyHonour killing : Youth Killed by Girlfriend's Family

ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲਿਆ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਟੂੰਗ ਦਾ ਨੌਜਵਾਨ ਜੂਸਫ ਪੁੱਤਰ ਕਮਲਜੀਤ ਮਸੀਹ ਕੁਝ ਦਿਨ ਪਹਿਲਾਂ ਪਿੰਡ ਦੀ ਹੀ ਇਕ ਕੁੜੀ ਨਾਲ ਫ਼ਰਾਰ ਹੋ ਗਿਆ ਸੀ, ਜਿਸ ਤੋਂ ਤਿੰਨ ਦਿਨ ਬਾਅਦ ਪਰਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਸ੍ਰੀ ਨਗਰ ਤੋਂ ਕਾਬੂ ਕਰ ਲਿਆ ਗਿਆ ਸੀ ਤੇ ਪਿੰਡ ਦੀ ਪੰਚਾਇਤ ਨੇ ਮਾਮਲਾ ਸੁਲਝਾਅ ਕੇ ਕੁੜੀ ਨੂੰ ਅਪਣੇ ਘਰ ਭੇਜ ਦਿਤਾ ਸੀ।

Honour killing : Youth Killed  by Girlfriend's FamilyHonour killing : Youth Killed by Girlfriend's Family

ਬੀਤੇ ਦਿਨ ਜਦੋਂ ਜੂਸਫ਼ ਪਿੰਡ ਨੇੜੇ ਹੀ ਮੇਲਾ ਦੇਖਣ ਗਿਆ ਤਾਂ ਉਥੋ ਕੁੜੀ ਦੇ ਭਰਾ ਉਸ ਨੂੰ ਚੁੱਕ ਕੇ ਘਰ ਲੈ ਗਏ, ਜਿਸ ਤੋਂ ਬਾਅਦ ਪਰਵਾਰਕ ਮੈਂਬਰ ਕੁੜੀ ਦੇ ਘਰ ਗਏ ਪਰ ਉਨ੍ਹਾਂ ਨੇ ਅੰਦਰ ਨਾ ਜਾਣ ਦਿਤਾ। ਇਸ ਉਪਰੰਤ ਪਰਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤੇ, ਜਿਸ ਤੋਂ ਪੁਲਿਸ ਨੇ ਕੁੜੀ ਦੇ ਘਰ ਜਾ ਕੇ ਤਲਾਸ਼ੀ ਲਈ ਤਾਂ ਉਥੋਂ ਜੂਸਫ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੀ ਮਾਂ ਦੇ ਬਿਆਨਾ ਦੇ ਆਧਾਰ 'ਤੇ ਕੁੜੀ ਤੇ ਉਸ ਦੀ ਮਾਂ ਨੂੰ ਹਿਰਾਸਤ ਲੈ ਕੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement