Malot News : ਪਿੰਡ ਸਰਾਵਾਂ ਕਿਸਾਨ ’ਚ ਕੀਤੀ ਆਤਮ-ਹੱਤਿਆ, ਜੇਬ 'ਚ ਮਿਲੇ ਸੁਸਾਈਡ ਨੋਟ 'ਚ ਲਿਖਿਆ 4 ਬੰਦਿਆਂ ਦਾ ਨਾਂ

By : BALJINDERK

Published : Oct 12, 2024, 1:54 pm IST
Updated : Oct 12, 2024, 1:54 pm IST
SHARE ARTICLE
File photo
File photo

Malot News : ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਚੱਲ ਰਿਹਾ ਸੀ ਪ੍ਰੇਸ਼ਾਨ

Malot News : ਮਲੋਟ ਨੇੜੇ ਪਿੰਡ ਸਰਾਵਾਂ ਬੋਦਲਾਂ ਵਿਖੇ ਇਕ ਕਿਸਾਨ ਨੇ ਸਲਫਾਸ ਖਾ ਕੇ ਆਤਮ-ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਜੇਬ 'ਚੋਂ ਇਕ ਟਾਈਪ ਕੀਤਾ ਸੁਸਾਈਡ ਨੋਟ ਨਿਕਲਿਆ ਹੈ, ਜਿਸ ਵਿਚ ਚਾਰ ਵਿਅਕਤੀਆਂ ਵਲੋਂ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਕੇ ਉਨ੍ਹਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ 2 ਦੱਸਿਆ ਹੈ, ਜਦਕਿ ਦੂਜੀ ਧਿਰ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਲੜਕੇ 'ਤੇ ਨੂੰਹ ਨਾਂ ਦੇ ਲੜਕੇ ਨੂੰ ਬਾਹਰ ਭੇਜਣ ਦਾ ਝਾਂਸਾ ਕੇ 5 ਲੱਖ ਦੀ ਠੱਗੀ ਮਾਰੀ ਸੀ, ਜਿਸ ਸਬੰਧੀ ਉਨ੍ਹਾਂ ਦਾ ਡੀ. ਐੱਸ. ਪੀ. ਦਫ਼ਤਰ ਲਿਖਤੀ ਫੈਸਲਾ ਵੀ ਹੋ ਚੁੱਕਾ ਹੈ।

ਇਹ ਵੀ ਪੜੋ :Punjab and Haryana HC : ਰਾਜ ਚੋਣ ਕਮਿਸ਼ਨ ਨੇ ਰਿਟਰਨਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਕਰਕੇ ਉਸ ਨੂੰ ਅਦਾਲਤ ’ਚ ਪੇਸ਼ ਕਰਨ ਦੇ ਦਿੱਤੇ ਹੁਕਮ 

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿਛੌਰ ਸਿੰਘ ਪੁੱਤਰ ਸੋਹਨ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਹਰਦੀਪ ਸਿੰਘ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ। ਕੱਲ ਉਸਨੇ ਆਤਮ-ਹੱਤਿਆ ਕਰ ਲਈ। ਉਸਦੀ ਜੇਬ 'ਚੋਂ ਨਿਕਲੇ ਸੁਸਾਈਡ ਨੋਟ ਉਪਰ ਭਗਵਾਨਪੁਰਾ ਦੇ 4 ਬੰਦਿਆਂ ਦੇ ਨਾਂ ਲਿਖੇ ਹਨ। ਨੋਟ ਅਨੁਸਾਰ ਉਕਤ ਵਿਅਕਤੀ ਉਸਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਉਸਦੀ ਜੇ ਮੌਤ ਹੋ ਜਾਂਦੀ ਹੈ ਤਾਂ ਉਕਤ ਵਿਅਕਤੀ ਜ਼ਿੰਮੇਵਾਰ ਹਨ।

ਇਹ ਵੀ ਪੜੋ :Indore News : ਹਾਈ ਕੋਰਟ ਨੇ ਥਾਣੇ 'ਚ ਰੱਖੇ ਵਿਸਰਾ ਤੇ 28 ਹੋਰ ‘ਸੈਂਪਲਾਂ’ ਨੂੰ ਚੂਹਿਆਂ ਵੱਲੋਂ ਖਾ ਜਾਣ 'ਤੇ ਪ੍ਰਗਟਾਈ ਨਾਰਾਜ਼ਗੀ

ਉਧਰ ਇਹ ਸੁਸਾਈਡ ਨੋਟ ਕੁਝ ਦਿਨ ਪੁਰਾਣਾ ਅਤੇ ਟਾਈਪ ਕੀਤਾ ਹੋਣ ਕਰ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏ. ਐੱਸ, ਆਈ. ਸੁਖਦਿਆਲ ਸਿੰਘ ਨੇ ਦੱਸਿਆ ਕਿ ਇਸ 'ਤੇ ਦਸਤਖਤਾਂ ਨੂੰ ਤਸਦੀਕ ਕਰਨ ਲਈ ਲਿਖਤ ਮਾਹਿਰ ਦੀ ਰਿਪੋਰਟ ਲਈ ਜਾਵੇਗੀ। ਓਨੀ ਦੇਰ ਪੁਲਿਸ ਵਲੋਂ ਪੁਲਿਸ 194ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕਰ ਕੇ ਪੜਤਾਲ ਕੀਤੀ ਜਾਵੇਗੀ। 

(For more news apart from  Malot village Sarawan farmer committed suicide, 4 men name written in suicide note News in Punjabi, stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement