
Indore News : ਅਦਾਲਤ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸੂਬੇ ਦੇ ਸਾਰੇ ਥਾਣਿਆਂ ਦੇ ਗੋਦਾਮਾਂ 'ਚ ਰੱਖੇ ਸਾਮਾਨ ਦੀ ਸੰਭਾਲ ਕਰਨ ਦੇ ਦਿੱਤੇ ਨਿਰਦੇਸ਼
Indore News : ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੰਦੌਰ ਦੇ ਇਕ ਥਾਣੇ 'ਚ ਰੱਖੇ ਵਿਸਰਾ ਤੇ 28 ਹੋਰ ‘ਸੈਂਪਲਾਂ’ ਨੂੰ ਚੂਹਿਆਂ ਵੱਲੋਂ ਨਸ਼ਟ ਕਰਨ ਜਾਂ ਖਾ ਜਾਣ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਅਦਾਲਤ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸੂਬੇ ਦੇ ਸਾਰੇ ਥਾਣਿਆਂ ਦੇ ਗੋਦਾਮਾਂ 'ਚ ਰੱਖੇ ਸਾਮਾਨ ਦੀ ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਹਾਈ ਕੋਰਟ ਨੇ ਇਹ ਨਿਰਦੇਸ਼ ਇਕ ਦੋਸ਼ੀ ਦੀ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ ਅਦਾਲਤ ਨੂੰ ਦੱਸਿਆ ਕਿ ਸ਼ਹਿਰ ਦੇ ਵਿਜੇ ਨਗਰ ਥਾਣੇ 'ਚ ਪਲਾਸਟਿਕ ਦੀ ਬੋਤਲ 'ਚ ਰੱਖੇ ਵਿਸਰਾ ਨੂੰ ਬਰਸਾਤ ਦੇ ਮੌਸਮ 'ਚ ਚੂਹਿਆਂ ਨੇ ਨਸ਼ਟ ਕਰ ਦਿੱਤਾ ਜਾਂ ਖਾ ਲਿਆ, ਜਿਸ ਕਾਰਨ ਇਹ ਸਬੂਤ ਖਤਮ ਹੋ ਗਿਆ ਹੈ। ਸਿੱਟੇ ਵਜੋਂ ਇਸ ਦੀ ‘ਹਿਸਟੋਪੈਥਾਲੋਜੀ’ ਟੈਸਟ ਰਿਪੋਰਟ ਹਾਸਲ ਨਹੀਂ ਕੀਤੀ ਜਾ ਸਕੀ।
ਇਹ ਵੀ ਪੜੋ :Guess Who: ਬਚਪਨ ਦੀ ਫੋਟੋ ’ਚ ਲੁਕਿਆ ਹੈ ਮਸ਼ਹੂਰ ਪੰਜਾਬੀ ਗਾਇਕ, ਤੁਸੀਂ ਵੀ ਪਹਿਚਾਣੋ ਕਿਹੜਾ ਗਾਇਕ ਹੈ ?
ਪੁਲਿਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਥਾਣੇ 'ਚ ਰੱਖੇ 28 ਹੋਰ ਸੈਂਪਲ ਵੀ ਚੂਹਿਆਂ ਨੇ ਖ਼ਰਾਬ ਕਰ ਦਿੱਤੇ ਹਨ। ਹਾਈ ਕੋਰਟ ਦੀ ਇੰਦੌਰ ਬੈਂਚ ਦੇ ਜਸਟਿਸ ਸੁਬੋਧ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਇਹ ਘਟਨਾ ਉਨ੍ਹਾਂ ਤਰਸਯੋਗ ਹਾਲਾਤ ਨੂੰ ਦਰਸਾਉਂਦੀ ਹੈ ਜਿਥੇ ਜਾਂਚ ਦੌਰਾਨ ਇਕੱਠੀ ਕੀਤੀ ਗਈ ਸਮੱਗਰੀ ਸੂਬੇ ਦੇ ਥਾਣਿਆਂ 'ਚ ਰੱਖੀ ਜਾਂਦੀ ਹੈ।
(For more news apart from Madhya Pradesh High Court expressed displeasure over rats eating Visra and 28 other 'samples' kept in police station News in Punjabi, stay tuned to Rozana Spokesman)