
ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦੇ ਹੋਏ ਬਾਗੀ ਅਕਾਲੀ ਨੇਤਾ ਸੇਵਾ ਸਿੰਘ ...
ਚੰਡੀਗੜ੍ਹ (ਪੀਟੀਆਈ) : ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦੇ ਹੋਏ ਬਾਗੀ ਅਕਾਲੀ ਨੇਤਾ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬਾਦਲ ਪਰਵਾਰ ਇਹ ਦੱਸੇ ਕਿ ਅਕਾਲੀ ਦਲ ਲਈ ਹਰਸਿਮਰਤ ਕੌਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਕੀ ਕੁਰਬਾਨੀ ਦਿਤੀ ਹੈ। ਸੇਖਵਾਂ ਨੇ ਕਿਹਾ ਕਿ ਵੱਡੇ ਨੇਤਾਵਾਂ ਦੀ ਅਣਦੇਖੀ ਕਰਦੇ ਹੋਏ ਬਾਦਲ ਨੇ ਦਿੱਲੀ ਵਿਚ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਬਣਾ ਦਿਤਾ ਅਤੇ ਪੰਜਾਬ ਵਿਚ ਮਜੀਠੀਆ ਨੂੰ ਮੰਤਰੀ ਬਣਵਾਇਆ, ਜਦੋਂ ਕਿ ਇਹਨਾਂ ਦੋਨਾਂ ਨੇਤਾਵਾਂ ਦਾ ਅਕਾਲੀ ਦਲ ਦੇ ਲਈ ਕੋਈ ਯੋਗਦਾਨ ਨਹੀਂ ਹੈ।
Sewa Singh Sekhwan
ਉਹਨਾਂ ਨੂੰ ਸਿਰਫ਼ ਇਸ ਲਈ ਮੰਤਰੀ ਬਣਾਇਆ ਗਿਆ ਕਿ ਇਹ ਦੋਨੋਂ ਬਾਦਲ ਪਰਵਾਰ ਦੇ ਰਿਸ਼ਤੇਦਾਰ ਹਨ। ਸੇਖਵਾਂ ਨੇ ਕਿਹਾ ਕਿ ਹੁਣ ਵੱਡੇ ਅਕਾਲੀ ਨੇਤਾਵਾਂ ਨੂੰ ਬਾਹਰ ਦਾ ਰਾਸਤਾ ਦਿਖਾਇਆ ਜਾ ਰਿਹਾ ਹੈ। ਜਦੋਂ ਕਿ ਇਹ ਵੱਡੇ ਅਕਾਲੀ ਨੇਤਾਵਾਂ ਦੀ ਪਾਰਟੀ ਲਈ ਬਹੁਤ ਵੱਡੀ ਕੁਰਬਾਨੀ ਅਤੇ ਜੋਗਦਾਨ ਹੈ। ਸੇਖਵਾਂ ਨੇ ਕਿਹਾ ਕਿ ਬਾਦਲ ਵਾਰ-ਵਾਰ ਕਹਿ ਰਹੇ ਹਨ ਕਿ ਉਹਨਾਂ ਨੇ ਬ੍ਰਹਮਪੁਰਾ, ਅਜਨਾਲਾ ਅਤੇ ਸੇਖਵਾਂ ਨੂੰ ਸਰਕਾਰ ‘ਚ ਰੁਤਬੇ ਦਿਤੇ, ਪਰ ਉਹ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ‘ਚ ਵੀ ਬ੍ਰਹਮਪੁਰਾ, ਅਜਨਾਲਾ ਅਤੇ ਸੇਖਵਾਂ ਹੀ ਅਗੇ ਸੀ।
Sewa Singh Sekhwan
ਸੇਖਵਾਂ ਨੇ ਕਿਹਾ ਕਿ ਬਾਦਲ ਅਤੇ ਉਸਦੇ ਪੁੱਤਰ ਸੁਖਬੀਰ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਅਜਨਾਲਾ, ਢੀਂਡਸਾ, ਸੇਖਵਾਂ ਅਤੇ ਬ੍ਰਹਮਪੁਰਾ ਵਰਗੇ ਨੇਤਾਵਾਂ ਦੀ ਕੁਰਬਾਨੀ ਨਾਲ ਹੀ ਬਣਦੇ ਰਹੇ ਹਨ। ਉਹਨਾਂ ਨੇ ਅਕਾਲੀ ਦਲ ਸਾਡਾ ਵੀ ਉਨ੍ਹਾ ਹੀ ਹੈ ਜਿਨ੍ਹਾ ਕਿ ਬਾਦਲਾਂ ਦਾ ਹੈ। ਅਸੀਂ ਪਾਰਟੀ ਦੇ ਖ਼ਿਲਾਫ਼ ਕਦੇ ਨਹੀਂ ਬੋਲੇ, ਪਰ ਅਸੀਂ ਉਹਨਾਂ ਦੇ ਖ਼ਿਲਾਫ਼ ਹਾਂ ਜਿਨ੍ਹਾਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਜਿਨ੍ਹਾਂ ਦੇ ਮਾੜੇ ਕੰਮਾਂ ਕਾਰਨ ਪਾਰਟੀ ਨੂੰ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਸਹਾਮਣਾ ਕਰਨਾ ਪਿਆ ਸੀ।
Sewa Singh Sekhwan
ਸੇਖਵਾਂ ਨੇ ਕਿਹਾ ਕਿ ਉਹ ਲੜਾਈ ਲੜਨਗੇ ਅਤੇ ਉਹਨਾਂ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢਵਾਉਣਗੇ ਜਿਨ੍ਹਾਂ ਦੀ ਵਜ੍ਹਾ ਨਾਲ ਪਾਰਟੀ ਨੂੰ ਕਿਰਕਿਰੀ ਹੋਈ ਹੈ। ਜਦੋਂ ਸੇਖਵਾਂ ਨੇ ਇਹ ਪੁਛਿਆ ਕਿ ਉਹ ਬਰਗਾੜੀ ਮੋਰਚੇ ਵਿਚ ਭਾਗ ਲੈਣਗੇ ਤਾਂ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਨ।