ਸੁਖਬੀਰ ‘ਤੇ ਨਿਸ਼ਾਨਾ ਸਾਧਦੇ ਹੋਏ ਸ਼ੇਖਵਾਂ ਨੇ ਦਿਤਾ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
Published : Nov 3, 2018, 4:21 pm IST
Updated : Nov 3, 2018, 4:21 pm IST
SHARE ARTICLE
Targeting Sukhbir, Sekhwan gave up the resignation of all the post of Akali Dal
Targeting Sukhbir, Sekhwan gave up the resignation of all the post of Akali Dal

ਸ਼੍ਰੋਮਣੀ ਅਕਾਲੀ ਦਲ ਵਿਚ ਟਕਸਾਲੀ ਨੇਤਾਵਾਂ ਦੀ ਨਰਾਜ਼ਗੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪਾਰਟੀ ਦੇ ਇਕ ਹੋਰ ਟਕਸਾਲੀ...

ਗੁਰਦਾਸਪੁਰ (ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਵਿਚ ਟਕਸਾਲੀ ਨੇਤਾਵਾਂ ਦੀ ਨਰਾਜ਼ਗੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪਾਰਟੀ ਦੇ ਇਕ ਹੋਰ ਟਕਸਾਲੀ ਨੇਤਾ ਸੇਵਾ ਸਿੰਘ ਸ਼ੇਖਵਾਂ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਅਤੇ ਸੀਨੀਅਰ ਉਪਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਪਾਰਟੀ ਤੋਂ ਨਾਰਾਜ਼ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਵੀ ਮੌਜੂਦ ਸਨ।

ਸ਼ੇਖਵਾਂ ਨੇ ਕਿਹਾ ਕਿ ਜਦੋਂ ਤੱਕ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਨਹੀਂ ਬਦਲੀ ਜਾਂਦੀ ਤੱਦ ਤੱਕ ਉਹ ਉਸ ਦਾ ਹਿੱਸਾ ਨਹੀਂ ਬਣਨਗੇ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਅਹੁਦੇ ਦੇ ਕਾਬਿਲ ਨਹੀਂ ਹਨ। ਸੁਖਬੀਰ ਨੇ ਸਿੱਖ ਪੰਥ ਅਤੇ ਸਿੱਖਾਂ ਨੂੰ ਅਪਣੀ ਕੁਰਸੀ ‘ਤੇ ਕੁਰਬਾਨ ਕਰ ਦਿਤਾ ਹੈ। ਇਸ ਦੌਰਾਨ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਪਾਰਟੀ ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਨੂੰ ਕੰਡੇ ਕਰਨਾ ਹੋਵੇਗਾ।

ਨਾਰਾਜ਼ ਟਕਸਾਲੀ ਨੇਤਾਵਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਨ੍ਹਾਂ ਦੀ ਇਕ ਨਹੀਂ ਸੁਣੀ ਗਈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕਿਸੇ ਦੇ ਬਾਪ ਦੀ ਪਾਰਟੀ ਨਹੀਂ ਹੈ। ਇਸ ਪਾਰਟੀ ਨੂੰ ਬਣਾਉਣ ਵਿਚ ਸਾਰਿਆਂ ਦਾ ਯੋਗਦਾਨ ਹੈ। ਸ਼ੇਖਵਾਂ ਨੇ ਦੋਸ਼ ਲਗਾਇਆ ਕਿ ਬਾਦਲ ਅਤੇ ਕੈਪਟਨ ਦਾ ਪਰਵਾਰ ਆਪਸ ਵਿਚ ਮਿਲਿਆ ਹੋਇਆ ਹੈ। ਨਾਰਾਜ਼ ਨੇਤਾਵਾਂ ਨੇ ਕਿਹਾ ਕਿ ਬਾਦਲ ਨੇ ਸਾਨੂੰ ਅਹੁਦੇ ਦੇ ਕੇ ਕੋਈ ਉਪਕਾਰ ਨਹੀਂ ਕੀਤਾ। ਅਸੀਂ ਹੀ ਉਸ ਨੂੰ ਇਸ ਲਾਇਕ ਬਣਾਇਆ ਸੀ।

ਅੱਜ ਉਨ੍ਹਾਂ ਦੀ ਨਹੀਂ ਸੁਣੀ ਜਾ ਰਹੀ। ਗੁਰਚਰਣ ਸਿੰਘ ਟੋਹੜਾ ਦੁਆਰਾ ਵੀ ਇਸੇ ਤਰ੍ਹਾਂ ਪਾਰਟੀ ਛੱਡ ਕੇ ਆਧਾਰ ਗਵਾਉਣ ਦੇ ਸਵਾਲ ਦੇ ਜਵਾਬ ਵਿਚ ਉਕਤ ਨੇਤਾਵਾਂ ਨੇ ਕਿਹਾ ਉਨ੍ਹਾਂ ਦੀ ਲੜਾਈ ਰਾਜਨੀਤਿਕ ਸੀ। ਸਾਡੀ ਸਿਧਾਂਤਕ ਹੈ। ਅਸੀ ਅਪਣੀ ਲੜਾਈ ਲੜਦੇ ਰਹਾਂਗੇ ਨਤੀਜਾ ਚਾਹੇ ਕੁਝ ਵੀ ਹੋਵੇ। ਨਾਰਾਜ਼ ਟਕਸਾਲੀ ਨੇਤਾਵਾਂ ਨੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਦੀ ਅਪਣੀ ਸਰਕਾਰ ਸੀ ਤਾਂ ਉਨ੍ਹਾਂ ਨੂੰ ਨਵੰਬਰ ਮਹੀਨੇ ਵਿਚ ਸਿਰਫ਼ ਕਬੱਡੀ ਮੈਚ ਅਤੇ ਪ੍ਰਿਅੰਕਾ ਚੋਪੜਾ ਦਾ ਡਾਂਸ ਯਾਦ ਰਹਿੰਦਾ ਸੀ।

ਅੱਜ ਉਹ ਸਿੱਖਾਂ ਦੇ ਕਤਲੇਆਮ  ਦੇ ਮੁੱਦੇ ‘ਤੇ ਧਰਨੇ ਦਾ ਡਰਾਮਾ ਕਰ ਰਹੇ ਹਨ। ਦੱਸ ਦਈਏ, ਸ਼ੇਖਵਾਂ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਵੀ ਅਸਤੀਫ਼ਾ ਦੇ ਚੁੱਕੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement