
ਲਖਨਊ ’ਚ 22 ਨਵੰਬਰ ਨੂੰ ਹੋਵੇਗੀ ਮਹਾਂਪੰਚਾਇਤ
ਨਵੀਂ ਦਿੱਲੀ (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਦੇ ਲਖਨਊ ਵਿਚ 22 ਨਵੰਬਰ 2021 ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ। ਯੂ.ਪੀ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਪਣੇ ਕਾਡਰ ਨੂੰ ਲਾਮਬੰਦ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਹਾਂਪੰਚਾਇਤ ਇਕ ਵੱਡੀ ਸਫ਼ਲਤਾ ਹੈ ਅਤੇ ਯੂ.ਪੀ ਰਾਜ ਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਨੂੰ ਇਕ ਸਖ਼ਤ ਸੰਦੇਸ਼ ਦਿੰਦੀ ਹੈ।
Farmers Protest
26 ਨਵੰਬਰ ਨੂੰ ਇਸ ਇਤਿਹਾਸਕ ਕਿਸਾਨ ਸੰਘਰਸ਼ ਦੀ ਪਹਿਲੀ ਵਰ੍ਹੇਗੰਢ ਮੌਕੇ ਵੀ ਲਾਮਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਿੱਲੀ ਨੇੜੇ ਸਾਰੇ ਮੋਰਚੇ ਵਾਲੀਆਂ ਥਾਵਾਂ ’ਤੇ ਵੱਡੇ ਇਕੱਠ ਹੋਣ। ਵੱਖ-ਵੱਖ ਦੂਰ-ਦੁਰਾਡੇ ਰਾਜਾਂ ਵਿਚ ਵੀ 26 ਨਵੰਬਰ ਨੂੰ ਵੱਡੇ ਰੋਸ ਮੁਜ਼ਾਹਰਿਆਂ ਦੀ ਵਿਉਂਤਬੰਦੀ ਚਲ ਰਹੀ ਹੈ। 14 ਨਵੰਬਰ ਨੂੰ ਪੀਲੀਭੀਤ ਜ਼ਿਲੇ, ਯੂ.ਪੀ ਦੇ ਪੂਰਨਪੁਰ ਵਿਚ ਸੰਯੁਕਤ ਕਿਸਾਨ ਮੋਰਚਾ ਹਲਕੇ ਦੇ ਲੋਕਾਂ ਦੁਆਰਾ ‘ਲਖੀਮਪੁਰ ਨਿਆਏ ਮਹਾਂਪੰਚਾਇਤ’ ਨਾਮਕ ਇਕ ਵੱਡੇ ਕਿਸਾਨ ਇਕੱਠ ਦੀ ਯੋਜਨਾ ਬਣਾਈ ਜਾ ਰਹੀ ਹੈ।
Farmers Protest
ਕੇਂਦਰੀ ਟਰੇਡ ਯੂਨੀਅਨਾਂ ਅਤੇ ਸੁਤੰਤਰ ਫ਼ੈਡਰੇਸ਼ਨਾਂ ਦੇ ਸਾਂਝੇ ਮੰਚ ਵਲੋਂ ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਵਰਕਰਾਂ ਦੀ ਕੌਮੀ ਕਨਵੈਨਸ਼ਨ ਹੋਈ। ਗੁਰਪ੍ਰੀਤ ਸਿੰਘ (45) ਨਾਮਕ ਕਿਸਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਵਾਬ ਨਾ ਮਿਲਣ ਤੋਂ ਨਿਰਾਸ਼ ਹੋ ਕੇ ਸਿੰਘੂ ਬਾਰਡਰ ਵਿਖੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਿਆ। ਉਹ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ।
Farmers Protest
ਉਹ ਸ਼ੁਰੂ ਤੋਂ ਹੀ ਇਸ ਅੰਦੋਲਨ ਵਿਚ ਬਾਕਾਇਦਾ ਭਾਗੀਦਾਰ ਸੀ। ਸੰਯੁਕਤ ਕਿਸਾਨ ਮੋਰਚਾ ਗੁਰਪ੍ਰੀਤ ਸਿੰਘ ਦੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਮੋਰਚਾ ਸਾਰੇ ਬਹਾਦਰ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਕਿਸੇ ਵੀ ਸਥਿਤੀ ਵਿਚ ਇਸ ਅਤਿਅੰਤ ਕਦਮ ਬਾਰੇ ਨਾ ਸੋਚਣ।
Farmers Protest