ਪੰਜਾਬ : 10ਵੀਂ, 12ਵੀਂ ਦੀ ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ, ਕੇਂਦਰਾਂ 'ਚ ਲੱਗਣਗੇ ਕੈਮਰੇ
Published : Dec 12, 2018, 3:36 pm IST
Updated : Dec 12, 2018, 3:36 pm IST
SHARE ARTICLE
Announce date of 10th, 12th examination
Announce date of 10th, 12th examination

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਤਾਰੀਖ਼ ਐਲਾਨ ਕਰ ਦਿਤੀ ਹੈ। ਪੀਐਸਈਬੀ ਚੇਅਰਮੈਨ...

ਚੰਡੀਗੜ੍ਹ (ਸਸਸ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਤਾਰੀਖ਼ ਐਲਾਨ ਕਰ ਦਿਤੀ ਹੈ। ਪੀਐਸਈਬੀ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਕਿ 2018-19 ਸੈਸ਼ਨ ਦੇ 10ਵੀਂ ਦੀ ਪ੍ਰੀਖਿਆ 1 ਮਾਰਚ ਅਤੇ 12ਵੀਂ ਦੀ ਪ੍ਰੀਖਿਆ 15 ਮਾਰਚ ਤੋਂ ਸ਼ੁਰੂ ਹੋਵੇਗੀ। ਉਥੇ ਹੀ ਇਸ ਵਾਰ ਸੂਬੇ ਭਰ ਦੇ ਕਿਸੇ ਵੀ ਪ੍ਰੀਖਿਆ ਕੇਂਦਰ ਵਿਚ 500 ਤੋਂ ਵੱਧ ਪ੍ਰੀਖਿਆਰਥੀ ਨਹੀਂ ਬੈਠ ਸਕਣਗੇ।

ExamExamਚੇਅਰਮੈਨ ਕਲੋਹੀਆ ਪਠਾਨਕੋਟ ਵਿਚ ਮੰਗਲਵਾਰ ਨੂੰ ਡੀਈਓ ਅਤੇ ਸਾਰੇ ਪ੍ਰਿੰਸੀਪਲ ਦੇ ਨਾਲ ਨਕਲ ਰਹਿਤ ਬੋਰਡ ਪ੍ਰੀਖਿਆਵਾਂ ਸਬੰਧੀ ਬੈਠਕ ਵਿਚ ਪਹੁੰਚੇ ਸਨ। ਚੇਅਰਮੈਨ ਨੇ ਦੱਸਿਆ ਕਿ ਇਸ ਵਾਰ ਹਰ ਜ਼ਿਲ੍ਹਾ ਪੱਧਰ ‘ਤੇ ਇਕ ਨੋਡਲ ਅਫ਼ਸਰ ਤੈਨਾਤ ਕੀਤਾ ਜਾਵੇਗਾ। ਡਾਇਰੈਕਟਰ ਲੈਵਲ ਦਾ ਇਹ ਅਧਿਕਾਰੀ ਪ੍ਰੀਖਿਆ ਦੇ ਦੌਰਾਨ ਸਕੂਲਾਂ ਵਿਚ ਜਾ ਕੇ ਫਿਜ਼ੀਕਲ ਚੈਕਿੰਗ ਕਰ ਸਕੇਗਾ। 

ਉਥੇ ਹੀ ਚੇਅਰਮੈਨ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੁਕਮ ਦਿਤੇ ਕਿ ਵਿਦਿਆਰਥੀਆਂ ਨੂੰ ਰੋਜ਼ਾਨਾ ਅਸੈਂਬਲੀ ਵਿਚ ਨਕਲ ਦੇ ਨਤੀਜੇ ਦੱਸੇ ਜਾਣ ਅਤੇ ਇਸ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਦੱਸਿਆ ਜਾਵੇ ਕਿ ਨਕਲ ਦਾ ਸਹਾਰਾ ਛੱਡ ਪੜ੍ਹਾਈ ਦੇ ਵੱਲ ਧਿਆਨ ਦਿਤਾ ਜਾਵੇ। ਇਸ ਨੂੰ ਸਕੂਲਾਂ ਵਿਚ ਕਲਚਰ ਦੇ ਤੌਰ ਉਤੇ ਵਿਕਸਿਤ ਕੀਤਾ ਜਾਵੇ।

ਮਨੋਹਰ ਕਾਂਤ ਕਲੋਹੀਆ ਨੇ ਸਾਰੇ ਪ੍ਰਿੰਸੀਪਲਾਂ ਵਲੋਂ ਨਕਲ ਰੋਕਣ ਲਈ ਸੁਝਾਅ ਮੰਗੇ ਅਤੇ ਕਿਹਾ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਵਿਚ ਸੀਸੀਟੀਵੀ ਲਗਾਏ ਜਾਣ। ਉਨ੍ਹਾਂ ਨੇ ਡੀਈਓ ਸੈਕੰਡਰੀ ਨੂੰ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਜ਼ਰੂਰਤ ਹੈ ਅਤੇ ਸੀਸੀਟੀਵੀ ਨਹੀਂ ਹਨ ਉਸ ਦੀ ਡਿਟੇਲ ਵਿਭਾਗ ਨੂੰ ਭੇਜੀ ਜਾਵੇ ਤਾਂਕਿ ਸਥਾਈ ਹੱਲ ਕਰਵਾਇਆ ਜਾ ਸਕੇ। ਪ੍ਰਿੰਸੀਪਲਾਂ ਨੇ ਮੰਗ ਰੱਖੀ ਕਿ ਪ੍ਰੀਖਿਆਵਾਂ ਵਿਚ ਪ੍ਰਸ਼ਨ ਪੱਤਰਾਂ ਲਈ ਨਜ਼ਦੀਕੀ ਬੈਂਕ ਨੂੰ ਅਗੇਤ ਦਿਤੀ ਜਾਵੇ।

ਚੇਅਰਮੈਨ ਨੇ ਡੀਈਓ ਸੈਕੰਡਰੀ ਨੂੰ ਨਿਰਦੇਸ਼ ਦਿਤੇ ਕਿ ਉਹ ਸਕੂਲਾਂ ਅਤੇ ਉਨ੍ਹਾਂ ਦੇ ਨਾਲ ਲੱਗਦੇ ਪ੍ਰੀਖਿਆ ਕੇਂਦਰਾਂ ਦੀ ਡਿਟੇਲ ਵਿਭਾਗ ਨੂੰ ਭਿਜਵਾਉਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement