ਛੁੱਟੀ ਖਤਮ ਹੋਣ ਤੋਂ 2 ਦਿਨ ਪਹਿਲਾਂ ਡਿਊਟੀ ਉਤੇ ਪਰਤਿਆ, ਜਾਂਦੇ ਹੀ ਹੋ ਗਿਆ ਸ਼ਹੀਦ
Published : Dec 12, 2018, 11:21 am IST
Updated : Dec 12, 2018, 11:21 am IST
SHARE ARTICLE
Shaheed Jawan
Shaheed Jawan

ਅਰੁਣਾਚਲ ਪ੍ਰਦੇਸ਼ ਵਿਚ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਨਾਇਕ ਸੁਖਚੈਨ ਸਿੰਘ.....

ਫਾਜਿਲਕਾ (ਭਾਸ਼ਾ): ਅਰੁਣਾਚਲ ਪ੍ਰਦੇਸ਼ ਵਿਚ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਨਾਇਕ ਸੁਖਚੈਨ ਸਿੰਘ ਦਾ ਸੋਮਵਾਰ ਸ਼ਾਮ ਨੂੰ ਫਾਜਿਲਕਾ ਦੇ ਪਿੰਡ ਇਸਲਾਮਵਾਲਾ ਵਿਚ ਰਾਜ ਦੇ ਸਨਮਾਨ ਨਾਲ ਅੰਤਮ ਸੰਸਕਾਰ ਕਰ ਦਿਤਾ ਗਿਆ। ਸੁਖਚੈਨ ਸਿੰਘ ਅਪਣੇ ਪਿਛੇ ਦਾਦਾ-ਦਾਦੀ, ਮਾਤਾ-ਪਿਤਾ, ਭੈਣ ਅਤੇ ਪਤਨੀ ਤੋਂ ਇਲਾਵਾ 3 ਸਾਲ ਦੀ ਧੀ ਅਤੇ 8 ਮਹੀਨੇ ਦਾ ਪੁੱਤਰ ਛੱਡ ਗਿਆ। ਅਪਣੇ ਬੇਟੇ ਨੂੰ ਵੀ ਉਸ ਨੇ ਇਨ੍ਹਾਂ ਛੁੱਟੀਆਂ ਵਿਚ ਪਹਿਲੀ ਵਾਰ ਹੀ ਦੇਖਿਆ ਸੀ, ਉਥੇ ਹੀ 45 ਦਿਨ ਦੀ ਛੁੱਟੀ ਪੂਰੀ ਹੋਣ ਤੋਂ ਦੋ ਦਿਨ ਪਹਿਲਾਂ ਵਾਪਸ ਡਿਊਟੀ ਉਤੇ ਪਰਤਦੇ ਹੀ ਸ਼ਹਾਦਤ ਦੀ ਖਬਰ ਆਈ।

India ArmyIndia Army

ਅੱਜ ਪਿਤਾ ਧਰਮਜੀਤ ਪੁੱਤਰ ਸੁਖਚੈਨ ਸਿੰਘ ਦੇ ਮ੍ਰਿਤਕ ਸ਼ਰੀਰ ਨੂੰ ਮੋਢਾ ਦਿੰਦੇ ਹੋਏ ਭਾਵੁਕ ਹੋ ਗਏ। ਇਸ ਦੌਰਾਨ ਬ੍ਰਿਗੇਡੀਅਰ ਗੌਰਵ ਸ਼ਰਮਾ ਨੇ ਕਿਹਾ ਕਿ ਸ਼ਹੀਦ ਨਾਇਕ ਸੁਖਚੈਨ ਸਿੰਘ  ਦੀ ਸ਼ਹਾਦਤ ਉਤੇ ਫੌਜ ਨੂੰ ਮਾਣ ਹੈ। ਫੌਜ ਹਰ ਕਦਮ ਸ਼ਹੀਦ ਦੇ ਪਰਵਾਰ ਦੇ ਨਾਲ ਖੜੀ ਹੈ। ਇਸ ਦੌਰਾਨ ਜਿਲ੍ਹਾਂ ਪ੍ਰਸ਼ਾਸਨ ਦੇ ਵਲੋਂ ਵੀ ਪਰਵਾਰ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਗਿਆ। ਦੱਸ ਦਈਏ ਕਿ ਸੁਖਚੈਨ ਸਿੰਘ ਦਾ ਜਨਮ 28 ਸਾਲ ਪਹਿਲਾਂ ਫਾਜਿਲਕਾ ਦੇ ਪਿੰਡ ਇਸਲਾਮਵਾਲਾ ਵਿਚ ਛੋਟੇ ਜਿਹੇ ਕਿਸਾਨ ਧਰਮਜੀਤ ਦੇ ਘਰ ਹੋਇਆ ਸੀ। ਉਹ ਸਾਲ 2009 ਵਿਚ ਫੌਜ ‘ਚ ਭਰਤੀ ਹੋਇਆ।

Indian ArmyIndian Army

ਫੌਜ ਦੀ ਟ੍ਰੇਨਿੰਗ ਵਿਚ ਪੁਣੇ ‘ਚ ਉਹ ਅੱਵਲ ਰਿਹਾ ਸੀ। 4 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਐਤਵਾਰ ਨੂੰ ਉਹ ਨਕਸਲੀਆਂ ਦੇ ਹਮਲੇ ਵਿਚ ਮੁਕਾਬਲਾ ਕਰਦੇ ਹੋਏ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ । ਸੁਖਚੈਨ ਸਿੰਘ ਦੇ ਮ੍ਰਿਤਕ ਸਰੀਰ ਨੂੰ ਸੋਮਵਾਰ ਦੁਪਹਿਰ ਪਿੰਡ ਲਿਆਇਆ ਗਿਆ। ਫਿਰ ਦੁਪਹਿਰ ਵਿਚ ਰਾਜ ਦੇ ਸਨਮਾਨ ਨਾਲ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਮੁਖਚੈਨ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement