ਅਰੁਣਾਚਲ ਪ੍ਰਦੇਸ਼ ‘ਚ ਫਾਜ਼ਿਲਕਾ ਦਾ ਜਵਾਨ ਸ਼ਹੀਦ, ਖ਼ਬਰ ਮਿਲਦੇ ਹੀ ਪਿੰਡ ‘ਚ ਸੋਗ ਦੀ ਲਹਿਰ
Published : Dec 10, 2018, 4:03 pm IST
Updated : Dec 10, 2018, 4:03 pm IST
SHARE ARTICLE
Fazilka's soldier
Fazilka's soldier

ਪਿੰਡ ਇਸਲਾਮਵਾਲਾ ਦਾ ਇਕ ਫ਼ੌਜੀ ਸ਼ਨਿਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿਚ ਨਕਸਲੀਆਂ ਨਾਲ ਹੋਈ ਮੁੱਠਭੇੜ ਵਿਚ ਸ਼ਹੀਦ ਹੋ...

ਫਾਜ਼ਿਲਕਾ (ਸਸਸ) : ਪਿੰਡ ਇਸਲਾਮਵਾਲਾ ਦਾ ਇਕ ਫ਼ੌਜੀ ਸ਼ਨਿਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿਚ ਨਕਸਲੀਆਂ ਨਾਲ ਹੋਈ ਮੁੱਠਭੇੜ ਵਿਚ ਸ਼ਹੀਦ ਹੋ ਗਿਆ। ਸ਼ਹੀਦ ਦੀ ਲਾਸ਼ ਐਤਵਾਰ ਸ਼ਾਮ ਤੱਕ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜਣ ਤੋਂ ਬਾਅਦ ਪਿੰਡ ਇਸਲਾਮਵਾਲਾ ਵਿਚ ਲਿਆਂਦਾ ਗਿਆ। ਇਧਰ ਫ਼ੌਜੀ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦੇ ਹੀ ਪਿੰਡ ਅਤੇ ਆਸਪਾਸ ਦੇ ਇਲਾਕੇ ਵਿਚ ਸੋਗ ਦਾ ਮਾਹੌਲ ਬਣ ਗਿਆ।

ਵੱਡੀ ਗਿਣਤੀ ਵਿਚ ਪੇਂਡੂ ਸ਼ਹੀਦ  ਦੇ ਪਰਵਾਰ ਨੂੰ ਦਿਲਾਸਾ ਦੇਣ ਐਤਵਾਰ ਨੂੰ ਉਸ ਦੇ ਘਰ ਪਹੁੰਚੇ। ਸ਼ਹੀਦ ਸੁਖਚੈਨ ਸਿੰਘ   ਦੇ ਪਿਤਾ ਧਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਚੈਨ ਸਿੰਘ 19 ਸਿੱਖ ਰੈਜੀਮੈਂਟ ਵਿਚ ਲਾਂਸ ਨਾਇਕ ਦੇ ਤੌਰ ‘ਤੇ ਡਿਊਟੀ ਕਰ ਰਿਹਾ ਸੀ। ਸ਼ਨਿਚਰਵਾਰ ਸਵੇਰੇ ਲਗਭੱਗ 6 ਵਜੇ ਗਸ਼ਤ ਦੇ ਦੌਰਾਨ ਫ਼ੌਜ ਦੀ ਟੁਕੜੀ ਦਾ ਨਕਸਲੀਆਂ ਦੇ ਨਾਲ ਮੁਕਾਬਲਾ ਹੋ ਗਿਆ।

ਇਸ ਦੌਰਾਨ ਸੁਖਚੈਨ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਫ਼ੌਜ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਨੇ ਸ਼ਹਾਦਤ ਪ੍ਰਾਪਤ ਕੀਤੀ। ਸ਼ਹੀਦ ਸੁਖਚੈਨ ਸਿੰਘ ਅਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ, ਤਿੰਨ ਸਾਲ ਦੀ ਧੀ ਅਤੇ ਛੇ ਮਹੀਨੇ ਦੇ ਬੇਟੇ ਨੂੰ ਛੱਡ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement